ਆਤਮਾ ਸਕੀਮ ਅਧੀਨ ਘਰੇਲੂ ਬਗੀਚੀ ਨੂੰ ਉਤਸਾਹਿਤ ਕਰਨ ਲਈ ਟੇਨਿੰਗ ਦਾ ਆਯੋਜਨ

ਫਾਜਿਲਕਾ 19 ਨਵੰਬਰ
ਐਗਰੀਕਲਚਰਲ ਟੈਕਨਾਲੋਜੀ ਮੈਨਜਮੈਂਟ ਏਜੰਸੀ(ਆਤਮਾ) ਸਕੀਮ ਅਧੀਨ ਘਰੇਲੂ ਬਗੀਚੀ ਨੂੰ ਉਤਸਾਹਿਤ ਕਰਨ ਲਈ ਬਲਾਕ ਫਾਜਿਲਕਾ ਵਿਖੇ ਟੇਨਿੰਗ ਦਾ ਆਯੋਜਨ ਕੀਤਾ ਗਿਆ। ਕਿਸਾਨਾਂ ਨੂੰ ਘਰੇਲੂ ਬਗੀਚੀ ਵਿੱਚ ਖੁਦ ਸਬਜੀਆ ਤਿਆਰ ਕਰਨ ਨਾਲ ਉਨ੍ਹਾਂ ਨੂੰ ਤਾਜੀਆ ਸਬਜੀਆ ਤਾਂ ਮਿਲਦੀਆਂ ਹੀ ਹਨ ਅਤੇ ਨਾਲ ਹੀ ਉਹ ਸਿਹਤ ਪੱਖੋ ਵੀ ਤੰਦਰੁਸਤ ਰਹਿ ਸਕਦੇ ਹਨ। ਇਹ ਜਾਣਕਾਰੀ ਰਾਜਦਵਿੰਦਰ ਸਿੰਘ ਬੀ.ਟੀ.ਐਮ ਵੱਲੋਂ ਦਿੱਤੀ ਗਈ।
ਉਨ੍ਹਾ ਕਿਹਾ ਕਿ ਘਰੇਲੂ ਬਗੀਚੀ ਨੂੰ ਪ੍ਰਫੂਲਿਤ ਕਰਨ ਲਈ ਬਾਗਬਾਨੀ ਵਿਭਾਗ ਵੱਲੋਂ ਸਬਜ਼ੀ ਬੀਜ ਕਿੱਟਾ ਦੀ ਵੰਡ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀ ਸਬਜੀਆਂ ਦੇ ਬੀਜ ਹੁੰਦੇ ਹਨ। ਘਰੇਲੂ ਬਗੀਚੀ ਵਿੱਚ ਤਿਆਰ ਕੀਤੀ ਉਪਜ ਨਾ ਸਿਰਫ ਤਾਜ਼ੀ ਹੋਵੇਗੀ ਬਲਕਿ ਕੀੜਮਾਰ ਦਵਾਈਆਂ ਤੋ ਮੁਕਤ ਹੋਵੇਗੀ।
ਇਸ ਮੌਕੇ ਸੁਖਦੀਪ ਸਿੰਘ ਏ.ਐਸ.ਆਈ ਅਤੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਹਿੱਸਾ ਲਿਆ।

CATEGORIES
Share This

COMMENTS

Wordpress (0)
Disqus (0 )
Translate