ਜੇਕਰ ਤੁਹਾਡੇ ਮੋਬਾਈਲ ਵਿੱਚ ਇੰਟਰਨੈਟ Slow ਚੱਲਦਾ ਹੈ ਤਾਂ ਅਪਣਾਓ ਇਹ ਢੰਗ
ਜੇਕਰ ਤੁਹਾਡੇ ਮੋਬਾਇਲ ਵਿੱਚ ਇੰਟਰਨੈਟ ਸਲੋਅ ਚੱਲਦਾ ਹੋਵੇ ਤਾਂ ਤੁਸੀਂ ਹੇਠ ਲਿਖੇ ਢੰਗ ਅਪਣਾ ਕੇ ਆਪਣੇ ਇੰਟਰਨੈਟ ਦੀ ਸਪੀਡ ਨੂੰ ਵਧਾ ਸਕਦੇ ਹੋ। ਕਈ ਵਾਰ ਅਸੀਂ ਵਧੀਆ ਨੈਟਵਰਕ ਵਾਲੇ ਖੇਤਰ ਵਿੱਚ ਬੈਠੇ ਹੁੰਦੇ ਹਾਂ ਪਰ ਸਾਡੇ ਫੋਨ ਵਿੱਚ ਇੰਟਰਨੈਟ ਦੀ ਸਪੀਡ ਬਹੁਤ ਘੱਟ ਹੁੰਦੀ ਹੈ, ਅਜਿਹੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਜਿਸ ਨਾਲ ਸਾਡੇ ਇੰਟਰਨੈਟ ਦੀ ਸਪੀਡ ਵਿੱਚ ਵਾਧਾ ਹੋ ਸਕੇ?
ਆਓ ਕਰਦੇ ਹਾਂ ਇਸ ਵਿਸ਼ੇ ਤੇ ਗੱਲਬਾਤ
ਆਪਣੇ ਮੋਬਾਈਲ ਫੋਨ ਨੂੰ ਰੀਸਟਾਰਟ ਕਰੋ
ਜਦੋਂ ਤੁਹਾਡੇ ਮੋਬਾਈਲ ਵਿੱਚ ਇੰਟਰਨੈਟ ਦੀ ਸਪੀਡ ਹੌਲੀ ਚੱਲ ਰਹੀ ਹੋਵੇ ਤਾਂ ਸਭ ਤੋਂ ਪਹਿਲਾਂ ਆਪਣੇ ਫੋਨ ਨੂੰ ਰੀਸਟਾਰਟ ਜਰੂਰ ਕਰੋ,ਇਸ ਨਾਲ ਨੈਟਵਰਕ ਕਨੈਕਸ਼ਨ ਦੀ ਸ਼ੁਰੂਆਤੀ ਸਮੱਸਿਆ ਦੂਰ ਹੋ ਜਾਵੇਗੀ ਤੇ ਇੰਟਰਨੈਟ ਦੀ ਸਪੀਡ ਵੱਧ ਜਾਵੇਗੀ।
ਐਪਸ ਦਾ ਆਟੋ ਅਪਡੇਟ ਬੰਦ ਕਰੋ
ਕਈ ਵਾਰ ਸਾਡੇ ਮੋਬਾਈਲ ਫੋਨ ਵਿੱਚ ਜਿਹੜੀਆਂ ਐਪਸ ਹੁੰਦੀਆਂ ਹਨ ਉਹ ਆਟੋ ਅਪਡੇਟ ਲਾਈਆਂ ਹੁੰਦੀਆਂ ਨੇ। ਉਸ ਨੂੰ ਸਭ ਤੋਂ ਪਹਿਲਾਂ ਆਟੋ ਅਪਡੇਟ ਬੰਦ ਕਰ ਦਿਓ। ਕਿਉਂਕਿ ਕਈ ਵਾਰ ਐਪਸ ਬੈਕਗਰਾਊਂਡ ਦੇ ਵਿੱਚ ਆਪਣੇ ਆਪ ਹੀ ਅਪਡੇਟ ਹੁੰਦੇ ਰਹਿੰਦੇ ਹਨ ਜਿਸ ਕਾਰਨ ਨੈੱਟ ਦੀ ਸਪੀਡ ਘੱਟ ਜਾਂਦੀ ਹੈ।
ਹਵਾਈ ਜਹਾਜ (airplane) ਮੋਡ ਦੀ ਵਰਤੋਂ ਕਰੋ
ਜੇਕਰ ਤੁਸੀਂ ਜਲਦੀ ਵਿੱਚ ਹੋਵੋ ਤੇ ਫੋਨ ਨੂੰ ਰੀਸਟਾਰਟ ਨਹੀਂ ਕਰ ਸਕਦੇ ਤਾਂ ਤੁਸੀਂ ਕੁਝ ਸਮੇਂ ਲਈ ਏਅਰ ਪਲੇਨ ਮੋਡ ਚਾਲੂ ਕਰੋ ਤੇ ਫਿਰ ਇਸ ਨੂੰ ਬੰਦ ਕਰ ਦਿਓ। ਅਜਿਹੇ ਨਾਲ ਤੁਹਾਡਾ ਨੈਟਵਰਕ ਕਨੈਕਸ਼ਨ ਰੀਸੈਟ ਹੋ ਜਾਵੇਗਾ ਤੇ ਇੰਟਰਨੈਟ ਦੀ ਸਪੀਡ ਵਿੱਚ ਸੁਧਾਰ ਜਰੂਰ ਹੋਵੇਗਾ।
ਨੈਟਵਰਕ ਸੈਟਿੰਗ ਨੂੰ ਰੀਸੈਟ ਕਰੋ
ਜੇਕਰ ਸਾਰੇ ਹੱਲ ਕਰਨ ਤੋਂ ਬਾਅਦ ਵੀ ਤੁਹਾਡੇ ਇੰਟਰਨੈਟ ਦੀ ਸਪੀਡ ਵਿੱਚ ਵਾਧਾ ਨਾ ਹੋਵੇ ਤਾਂ ਤੁਸੀਂ ਨੈਟਵਰਕ ਸੈਟਿੰਗ ਨੂੰ ਰੀਸੈਟ ਜਰੂਰ ਕਰੋ।
ਸੋਫਟਵੇਅਰ ਅਪਡੇਟ ਕਰੋ
ਇੱਕ ਗੱਲ ਦਾ ਜਰੂਰ ਖਿਆਲ ਰੱਖੋ ਕਿ ਜੇਕਰ ਤੁਹਾਡੇ ਫੋਨ ਦਾ ਸੋਫਟਵੇਅਰ ਅਪਡੇਟ ਨਹੀਂ ਹੈ ਤਾਂ ਉਸ ਕਾਰਨ ਵੀ ਇੰਟਰਨੈਟ ਦੀ ਸਪੀਡ ਘੱਟ ਆਉਂਦੀ ਹੈ ਤੇ ਇਸ ਕਰਕੇ ਹੋਰ ਵੀ ਕਈ ਸਮੱਸਿਆਵਾਂ ਫੋਨ ਵਿੱਚ ਆਉਂਦੀਆਂ ਰਹਿੰਦੀਆਂ ਹਨ। ਇਸ ਲਈ ਜੇਕਰ ਤੁਹਾਡੇ ਫੋਨ ਵਿੱਚ ਇੰਟਰਨੈਟ ਦੀ ਸਪੀਡ ਘੱਟ ਆਉਂਦੀ ਹੋਵੇ ਤਾਂ ਤੁਸੀਂ ਆਪਣੇ ਫੋਨ ਦਾ ਸੋਫਟਵੇਅਰ ਜਰੂਰ ਅਪਡੇਟ ਕਰੋ।
ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸੁਝਾਅ ਚੰਗੇ ਲੱਗੇ ਹੋਣਗੇ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ।



