ਅਮਨ ਅਰੋੜਾ ਬਾਰੇ ਅਦਾਲਤ ਨੇ ਸੁਣਾਇਆ ਇਹ ਫੈਸਲਾ

ਆਪਣੇ ਜੀਜੇ ਨਾਲ ਹੋਏ ਇੱਕ ਲੜਾਈ ਝਗੜੇ ਦੇ ਮਾਮਲੇ ਵਿੱਚ ਅਦਾਲਤੀ ਪ੍ਰਕਿਰਿਆ ਦਾ ਸਾਹਮਣਾ ਕਰਨ ਕਰ ਰਹੇ ਪੰਜਾਬ ਦੇ ਕੈਬਨਟ ਮੰਤਰੀ ਅਮਨ ਅਰੋੜਾ ਬਾਰੇ ਹੁਣੇ ਹੁਣੇ ਸੰਗਰੂਰ ਦੀ ਅਦਾਲਤ ਵੱਲੋਂ ਫੈਸਲਾ ਆਇਆ ਹੈ। ਫੈਸਲੇ ਵਿੱਚ ਮਾਨਯੋਗ ਅਦਾਲਤ ਨੇ ਕਿਹਾ ਹੈ ਕਿ ਆਖਰੀ ਫੈਸਲਾ ਆਉਣ ਤੱਕ ਅਮਨ ਅਰੋੜਾ ਨੂੰ ਜਮਾਨਤ ਦਿੱਤੀ ਜਾਂਦੀ ਹੈ ਤੇ ਅਗਲਾ ਫੈਸਲਾ 24 ਜਨਵਰੀ ਨੂੰ ਆਵੇਗਾ। ਦੱਸਣ ਯੋਗ ਹੈ ਕਿ ਅਮਨ ਅਰੋੜਾ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ ਤੇ ਮੰਗ ਕੀਤੀ ਜਾ ਰਹੀ ਸੀ ਕਿ 26 ਜਨਵਰੀ ਮੌਕੇ ਅਮਨ ਅਰੋੜਾ ਬਤੌਰ ਕੈਬਨਟ ਮੰਤਰੀ ਕੌਮੀ ਝੰਡਾ ਨਹੀਂ ਲਹਿਰਾ ਸਕਦੇ। ਉਹਨਾਂ ਨੂੰ ਤੁਰੰਤ ਕੈਬਨਟ ਵਿੱਚੋਂ ਬਰਖਾਸਤ ਕਰਨ ਦੀ ਮੰਗ ਵੀ ਵਿਰੋਧੀ ਧਿਰਾਂ ਵੱਲੋਂ ਕੀਤੀ ਜਾ ਰਹੀ ਸੀ।

CATEGORIES
Share This

COMMENTS

Wordpress (0)
Disqus (0 )
Translate