ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ,4 ਪੁਲਿਸ ਮੁਲਾਜਮਾਂ ਦੀ ਮੌ.ਤ
ਮੁਕੇਰੀਆਂ ਨੇੜੇ ਅੱਜ ਸਵੇਰੇ ਸਵੇਰੇ ਧੁੰਦ ਕਾਰਨ ਵਾਪਿਸ ਸੜਕ ਹਾਦਸੇ ਦੌਰਾਨ ਚਾਰ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪੀਏਪੀ ਜਲੰਧਰ ਤੋਂ ਪੁਲਿਸ ਮੁਲਾਜ਼ਮਾਂ ਦੀ ਬੱਸ ਗੁਰਦਾਸਪੁਰ ਵੱਲ ਜਾ ਰਹੀ ਸੀ। ਇਸ ਦੌਰਾਨ ਮੁਕੇਰੀਆਂ ਨੇੜੇ ਬੱਸ ਧੁੰਧ ਕਾਰਨ ਸੜਕ ਤੇ ਖੜੇ ਟਰਾਲੇ ਵਿੱਚ ਜਾ ਵੱਜੀ ਜਿਸ ਕਾਰਨ ਚਾਰ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਰਾਹਗੀਰਾਂ ਨੇ ਬੜੀ ਮਸ਼ੱਕਤ ਤੋਂ ਬਾਅਦ ਮੁਲਾਜ਼ਮਾਂ ਨੂੰ ਬਾਹਰ ਕੱਢਿਆ। ਅੱਜ ਬੀਤੇ ਦਿਨਾਂ ਨਾਲੋਂ ਬਹੁਤ ਜਿਆਦਾ ਸੰਘਣੀ ਧੁੰਦ ਪੈ ਰਹੀ।

CATEGORIES ਪੰਜਾਬ


