ਜਨਵਰੀ ਮਹੀਨੇ ਵਿੱਚ ਕਿੰਨੇ ਦਿਨ ਬੰਦ ਰਹਿਣਗੇ ਸਕੂਲ

ਜਨਵਰੀ ਮਹੀਨੇ ਵਿੱਚ ਕਿੰਨੇ ਦਿਨ ਸਕੂਲ ਬੰਦ ਰਹਿਣਗੇ। ਸਕੂਲਾਂ ਵਿੱਚ 24 ਦਸੰਬਰ ਤੋਂ ਛੁਟੀਆਂ ਕੀਤੀਆਂ ਗਈਆਂ ਸਨ। ਜਿਹੜੀਆਂ ਪੰਜ ਜਨਵਰੀ ਤੱਕ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਰਾਜਸਥਾਨ ਵਿੱਚ 6 ਜਨਵਰੀ ਨੂੰ ਸ਼ਨੀਵਾਰ ਵਾਲੇ ਦਿਨ ਸਕੂਲ ਖੁੱਲਣਗੇ। 7 ਜਨਵਰੀ ਨੂੰ ਐਤਵਾਰ ਦੀ ਛੁੱਟੀ ਹੋਵੇਗੀ ਤੇ 8 ਜਨਵਰੀ ਤੋਂ ਮੁੜ ਸਕੂਲ ਖੋਲਣਗੇ ਜਿਹੜੇ ਕਿ ਲਗਾਤਾਰ ਛੇ ਦਿਨ ਖੁੱਲਣ ਤੋਂ ਬਾਅਦ 14 ਜਨਵਰੀ ਨੂੰ ਵੀ ਐਤਵਾਰ ਦੀ ਛੁੱਟੀ ਰਹੇਗੀ। ਇਸ ਤੋਂ ਬਾਅਦ 17 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ ਮੌਕੇ ਛੁੱਟੀ ਰਹੇਗੀ। 26 ਜਨਵਰੀ ਨੂੰ ਰਾਜਸਥਾਨ ਸਮੇਤ ਦੇਸ਼ ਭਰ ਵਿੱਚ ਗਣਤੰਤਰਤਾ ਦਿਵਸ ਦੀ ਛੁੱਟੀ ਹੋਵੇਗੀ। ਤੇ ਇਸ ਦਿਨ ਵੀ ਸਕੂਲ ਬੰਦ ਰਹਿਣਗੇ। ਜੇਕਰ ਰਾਜਸਥਾਨ ਵਿੱਚ ਜਨਵਰੀ ਮਹੀਨੇ ਚ ਸਕੂਲ ਕਿੰਨੇ ਦਿਨ ਬੰਦ ਰਹਿਣਗੇ ਇਹਦਾ ਹਿਸਾਬ ਕਿਤਾਬ ਲਾਈਏ ਤਾਂ 5 ਜਨਵਰੀ ਤੱਕ ਸਰਦੀਆਂ ਦੀਆਂ ਛੁੱਟੀਆਂ ਰਹਿਣਗੀਆਂ ਇਸ ਤੋਂ ਇਲਾਵਾ ਚਾਰ ਐਤਵਾਰ,26 ਜਨਵਰੀ ਤੇ 17 ਜਨਵਰੀ ਦੀ ਛੁੱਟੀ ਮਿਲਾ ਕੇ ਕੁੱਲ 11 ਦਿਨ ਸਕੂਲ ਬੰਦ ਰਹਿਣਗੇ।

CATEGORIES
Share This

COMMENTS

Wordpress (0)
Disqus (0 )
Translate