ਨਵੇਂ ਸਾਲ ਤੇ ਮੋਦੀ ਸਰਕਾਰ ਦਾ ਤੋਹਫਾ

ਨਵੀਂ ਦਿੱਲੀ 1 ਜਨਵਰੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਔਰਤਾਂ,ਬੇਰੁਜ਼ਗਾਰਾਂ ਅਤੇ ਬਜ਼ੁਰਗਾਂ ਦੇ ਵਿਕਾਸ ਲਈ ਯਤਨਸ਼ੀਲ ਰਹੀ ਹੈ। ਇਸ ਤਹਿਤ ਸਰਕਾਰ ਵਲੋਂ ਸੁਕੰਨਿਆ ਸਮ੍ਰਿਧੀ ਯੋਜਨਾ, 3 ਸਾਲਾ ਦੀ ਟਾਈਮ ਡਿਪਾਜ਼ਿਟ ਆਦਿ ਵਰਗੀਆਂ ਕੁਝ ਛੋਟੀਆਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਕੇਂਦਰੀ ਵਿੱਤ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ‘ਚ ਕਿਹਾ ਕਿ ਸੁਕੰਨਿਆ ਸਮ੍ਰਿਧੀ ਯੋਜਨਾ ਅਤੇ ਤਿੰਨ ਸਾਲ ਦੀ ਜਮ੍ਹਾ ਯੋਜਨਾ ‘ਤੇ ਵਿਆਜ ਵਧਾਇਆ ਗਿਆ ਹੈ। ਨਾਲ ਹੀ ਕਈ ਛੋਟੀਆਂ ਬੱਚਤ ਸਕੀਮਾਂ ਦੀਆਂ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਕੇਂਦਰ ਸਰਕਾਰ ਨੇ ਹੁਣ ਸੁਕੰਨਿਆ ਸਮ੍ਰਿਧੀ ਯੋਜਨਾ ਦੀ ਵਿਆਜ ਦਰ ਘਟਾ ਕੇ 8.2 ਫੀਸਦੀ ਕਰ ਦਿੱਤੀ ਹੈ। ਜਦੋਂ ਕਿ 3 ਸਾਲਾ ਦੀ ਟਾਈਮ ਡਿਪਾਜ਼ਿਟ ਨੂੰ ਵਧਾ ਕੇ 7.1 ਫੀਸਦੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪਹਿਲਾਂ ਸੁਕੰਨਿਆ ਸਮ੍ਰਿਧੀ ਯੋਜਨਾ ਦਾ ਵਿਆਜ 8 ਫੀਸਦੀ ਅਤੇ ਤਿੰਨ ਸਾਲ ਦੇ ਟੀਡੀ ਦਾ ਵਿਆਜ 7.1 ਫੀਸਦੀ ਸੀ। ਪਿਛਲੇ ਤਿੰਨ ਸਾਲਾਂ ਵਿੱਚ ਪਬਲਿਕ ਪ੍ਰੋਵੀਡੈਂਟ ਫੰਡ ਦੇ ਵਿਆਜ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

CATEGORIES
Share This

COMMENTS

Wordpress (0)
Disqus (0 )
Translate