ਸਕੂਲਾਂ ਵਿਚ ਛੁੱਟੀਆਂ ਨੂੰ ਲੈ ਕੇ ਸਿੱਖਿਆ ਮੰਤਰੀ ਨੇ ਕੀਤਾ ਇਹ ਫੈਸਲਾ
ਇੱਕ ਜਨਵਰੀ ਤੋਂ ਸਕੂਲ ਲੱਗਣਗੇ ਜਾਂ ਨਹੀਂ ਇਸ ਸੰਬੰਧ ਦੇ ਵਿੱਚ ਸਾਰੇ ਅਧਿਆਪਕ ਤੇ ਬੱਚਿਆਂ ਦੇ ਮਾਪੇ ਸਿੱਖਿਆ ਵਿਭਾਗ ਵੱਲ ਵੇਖ ਰਹੇ ਸਨ। ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਜੋ ਫੈਸਲਾ ਕੀਤਾ ਗਿਆ ਹੈ ਉਹ ਤਹਿਤ ਹੁਣ ਸਰਦੀਆਂ ਦੀਆਂ ਛੁੱਟੀਆਂ ਨਹੀਂ ਹੋਣਗੀਆਂ ਸਗੋਂ ਇੱਕ ਜਨਵਰੀ ਤੋਂ 14 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਜਿਸ ਤਹਿਤ ਸਾਰੇ ਸਕੂਲ ਸਵੇਰੇ 10 ਵਜੇ ਲੱਗਣਗੇ ਤੇ ਦੁਪਹਿਰ 3 ਵਜੇ ਛੁੱਟੀ ਹੋਵੇਗੀ। ਅਧਿਆਪਕਾਂ ਨੂੰ ਪੂਰਨ ਉਮੀਦ ਸੀ ਕਿ ਹਰ ਸਾਲ ਦੀ ਤਰ੍ਹਾਂ ਐਤਕੀ ਵੀ 1 ਜਨਵਰੀ ਤੋਂ 7 ਜਨਵਰੀ ਤੱਕ ਛੁੱਟੀਆਂ ਹੋਣਗੀਆਂ ਪਰ ਇਹ ਫੈਸਲਾ ਨਹੀਂ ਹੋਇਆ।

CATEGORIES ਸਿੱਖਿਆ