ਮੁਲਾਜ਼ਮਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਨਵੇਂ ਸਾਲ ਦਾ ਤੋਹਫ਼ਾ
ਚੰਡੀਗੜ੍ਹ 18 ਦਸੰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਗਿਆ ਹੈ। ਪਿਛਲੇ ਕਰੀਬ ਡੇਢ ਮਹੀਨੇ ਤੋਂ ਮੁਲਾਜ਼ਮ ਮੰਗਾਂ ਨੂੰ ਲੈ ਕੇ ਹੜਤਾਲ ਤੇ ਸਨ ਤੇ ਇਸ ਦੌਰਾਨ ਸੂਬੇ ਵਿੱਚ ਕੰਮਕਾਜ ਠੱਪ ਹੋਇਆ ਪਿਆ ਸੀ ਪਰ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੁਲਾਜ਼ਮ ਜਥੇਬੰਦੀਆਂ ਨਾਲ ਕੀਤੀ ਬੈਠਕ ਤੋਂ ਬਾਅਦ ਮੁਲਾਜ਼ਮਾਂ ਨੂੰ ਚਾਰ ਪ੍ਰਤੀਸ਼ਤ ਡੀਏ ਦੇ ਦਿੱਤਾ ਗਿਆ। ਏਡੀਏ ਮੁਲਾਜ਼ਮਾਂ ਨੂੰ ਦਸੰਬਰ ਦੀ ਤਨਖਾਹ ਵਿੱਚ ਜੋੜ ਕੇ ਮਿਲੇਗਾ ਭਾਵ ਇਕ ਦਸੰਬਰ ਤੋਂ ਇਹ ਡੀਏ ਲਾਗੂ ਕਰ ਦਿੱਤਾ ਗਿਆ। ਦੱਸਣ ਯੋਗ ਹੈ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ 12 ਫੀਸਦੀ ਡੀਏ ਦੇਣਾ ਬਕਾਇਆ ਸੀ ਜਿਸ ਵਿੱਚੋਂ ਅੱਜ 4 ਫੀਸਦੀ ਬਕਾਇਆ ਦੇ ਦਿੱਤਾ ਗਿਆ ਹਲੇ ਵੀ ਮੁਲਾਜ਼ਮਾਂ ਦਾ ਸਰਕਾਰ ਵੱਲ 8 ਫੀਸਦੀ ਡੀਏ ਦਾ ਬਕਾਇਆ ਹੈ।

CATEGORIES ਪੰਜਾਬ


