ਜਲ ਜੀਵਨ ਮਿਸ਼ਨ ਤਹਿਤ ਕੇਂਦਰ ਦੀ ਟੀਮ ਨੇ ਕੀਤਾ ਜ਼ਿਲ੍ਹੇ ਦੇ ਪਿੰਡਾਂ ਦਾ ਦੌਰਾ

ਬਠਿੰਡਾ, 30 ਨਵੰਬਰ – ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰਬਰ 3 ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਅਮਿਤ ਕੁਮਾਰ ਨੇ ਦੱਸਿਆ ਕਿ ਜਲ ਜੀਵਨ ਮਿਸ਼ਨ ਦੇ ਮੱਦੇਨਜ਼ਰ ਨੈਸ਼ਨਲ ਵਾਸ਼ ਐਕਸਪਰਟ ਸ਼੍ਰੀ ਸ਼ੀਸ਼ਆ ਪਾਲ ਸੇਠੀ ਤੇ ਸ਼੍ਰੀ ਪ੍ਰਕਾਸ਼ ਚੰਦਰ ਸਮਰ ਆਧਾਰਿਤ ਦੋ ਮੈਂਬਰੀ ਟੀਮ ਜ਼ਿਲ੍ਹੇ ਚ ਜਮੀਨੀ ਪੱਧਰ ਤੇ ਪੜਤਾਲ ਕਰਨ ਲਈ ਜ਼ਿਲ੍ਹੇ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਚ ਸੱਤ ਦਿਨਾਂ ਦਾ ਦੌਰਾ ਕਰ ਰਹੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਸ਼੍ਰੀ ਅਮਿਤ ਕੁਮਾਰ ਨੇ ਦੱਸਿਆ ਕਿ ਇਸ ਟੀਮ ਵੱਲੋ ਦੌਰੇ ਦੇ ਪਹਿਲੇ ਦਿਨ ਜ਼ਿਲ੍ਹੇ ਦੇ ਪਿੰਡ ਮਾੜੀ, ਲਹਿਰਾ ਬੇਗਾ, ਬਾਹੋ ਸੀਵੀਆਂ ਪੱਤੀ ਧਰਮਾ ਅਤੇ ਪੱਤੀ ਬਸਾਵਾ ਵਿਖੇ ਵਾਟਰ ਸਪਲਾਈ, ਛੱਪੜਾ ਦੇ ਨਵੀਨੀਕਰਨ, ਠੋਸ ਕੂੜਾ ਪ੍ਰਬੰਧਨ, ਸਾਂਝੇ ਪਖਾਨੇ, ਸੋਕਟ ਪਿੱਟਾਂ, ਸਾਫ-ਸਫਾਈ ਆਦਿ ਦੀ ਪੜਤਾਲ ਕੀਤੀ ਗਈ। ਇਸ ਦੌਰਾਨ ਟੀਮ ਨਾਲ ਹਾਜਰ ਲੈਬ ਕਮਿਸਟ ਵੱਲੋ ਪਾਣੀ ਦੇ ਨਮੂਨੇ ਵੀ ਇਕਤਰ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਕੇਦਰੀ ਟੀਮ ਵੱਲੋਂ ਜ਼ਿਲ੍ਹੇ ਦੇ ਪਿੰਡ ਹਾਕਮ ਸਿੰਘ ਵਾਲਾ, ਬੁਰਜ ਲੱਧਾ ਸਿੰਘ ਵਾਲਾ, ਭੋਡੀਪੁਰਾ, ਸਲਾਬਤਪੁਰਾ, ਘੰਡਾ ਬੰਨਾ, ਫੁੱਲੇਵਾਲਾ, ਮਾਨਸਾ ਖੁਰਦ ਅਤੇ ਪਿੰਡ ਬੁਰਜ ਮਾਨਸ਼ਾਹਿਆਂ ਵਿਖੇ ਜਲ ਜੀਵਨ ਮਿਸ਼ਨ ਤਹਿਤ ਹੋਈਆਂ ਕਾਰਵਾਈਆਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਟੀਮ ਵੱਲੋ ਨਿਰੀਖਣ ਰਿਪੋਰਟ ਦੇ ਆਧਾਰ ਤੇ ਹੀ ਕੇਂਦਰ ਵੱਲੋ ਜ਼ਿਲ੍ਹੇ ਦੀ ਰੇਟਿੰਗ ਤੈਅ ਕੀਤੀ ਜਾਵੇਗੀ। ਇਸ ਮੌਕੇ ਐਸ.ਡੀ.ਓ. ਸ਼੍ਰੀ ਜਗਦੀਪ ਸਿੰਘ, ਸ਼੍ਰੀ ਅਸ਼ੋਕ ਕੁਮਾਰ ਸ਼੍ਰੀ ਅਮਨ, ਸ਼੍ਰੀ ਰਜਿੰਦਰ ਸਿੰਘ ਜੇ.ਈ.,ਬੀ.ਆਰ.ਸੀ. ਆਦਿ ਹਾਜਰ ਸਨ।

CATEGORIES
Share This

COMMENTS

Wordpress (0)
Disqus (0 )
Translate