ਕੁਲਦੀਪ ਚਹਿਲ ਆਈਪੀਐਸ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ
ਲੁਧਿਆਣਾ 21 ਨਵੰਬਰ। ਪੰਜਾਬ ਦੇ ਧਾਕੜ ਪੁਲਿਸ ਅਫਸਰ ਆਈਪੀਐਸ ਕੁਲਦੀਪ ਚਹਿਲ ਵੱਲੋਂ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲਿਆ ਗਿਆ।ਇਸ ਤੋਂ ਪਹਿਲਾਂ ਉਹ ਜਲੰਧਰ ਦੇ ਪੁਲਿਸ ਕਮਿਸ਼ਨਰ ਵਜੋਂ ਸੇਵਾਵਾਂ ਦੇ ਰਹੇ ਸਨ। ਸ਼ੁਰੂਆਤ ਵਿੱਚ ਅਬੋਹਰ ਵਿਖੇ ਬਤੌਰ ਪੁਲਿਸ ਕਪਤਾਨ ਸੇਵਾਵਾਂ ਦੇਣ ਵਾਲੇ ਕੁਲਦੀਪ ਚਹਿਲ ਜਿੱਥੇ ਮੁਹਾਲੀ ਸਮੇਤ ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚ ਬਤੌਰ ਐਸਐਸਪੀ ਸੇਵਾਵਾਂ ਦੀ ਚੁੱਕੇ ਹਨ ਉੱਥੇ ਚੰਡੀਗੜ੍ਹ ਦੇ ਐਸਐਸਪੀ ਤੋਂ ਬਾਅਦ ਉਹਨਾਂ ਦੀ ਤਰੱਕੀ ਹੋਈ ਤਾਂ ਉਹ ਕਮਿਸ਼ਨਰ ਜਲੰਧਰ ਲੱਗੇ। ਅੱਜ ਉਹਨਾਂ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲਿਆ।

CATEGORIES ਪੰਜਾਬ


