ਮੱਛੀ ਪਾਲਣ ਵਿਭਾਗ ਵੱਲੋਂ ਕੌਮਾਂਤਰੀ ਮੱਛੀ ਦਿਵਸ ਮੌਕੇ ਈਨਾ ਖੇੜਾ ਵਿਖੇ ਰਾਜ ਪੱਧਰੀ ਸਮਾਗਮ

ਪੰਜਾਬ ਸਰਕਾਰ ਝੀਂਗਾ ਪਾਲਣ ਅਤੇ ਮੱਛੀ ਪਾਲਣ ਨੂੰ ਉਤਸਾਹਿਤ ਕਰਨ ਲਈ ਕਰ ਰਹੀ ਹੈ ਵੱਡੇ ਉਪਰਾਲੇ

ਮਲੋਟ, 21 ਨਵੰਬਰ

ਪੰਜਾਬ ਸਰਕਾਰ ਦੇ ਮੱਛੀ ਪਾਲਣ ਵਿਭਾਗ ਵੱਲੋਂ ਸ੍ਰੀ ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ ਖੇਤੀਬਾੜੀ, ਪਸ਼ੂਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਦਰਸ਼ਨੀ ਫਾਰਮ ਕਮ ਟੇ੍ਰਨਿੰਗ ਸੈਂਟਰ ਈਨਾ ਖੇੜਾ ਵਿਖੇ ਰਾਜ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ।

ਇਸ ਮੌਕੇ ਸ੍ਰੀ ਅਮਿਤ ਸਿੰਘ ਖੂੱਡੀਆਂ ਅਤੇ ਮਲੋਟ ਦੇ ਐਸਡੀਐਮ ਸ੍ਰੀ ਸੰਜੀਵ ਕੁਮਾਰ ਨੇ ਵਿਸੇ਼ਸ ਤੌਰ ਤੇ ਸਿ਼ਰਕਤ ਕੀਤੀ ਉਥੇ ਹੀ ਮੱਛੀ ਪਾਲਣ ਵਿਭਾਗ ਦੇ ਚੰਡੀਗੜ੍ਹ ਦਫ਼ਤਰ ਤੋਂ ਸਹਾਇਕ ਡਾਇਰੈਕਟਰ ਸ੍ਰੀ ਜਸਵਿੰਦਰ ਸਿੰਘ ਨੇ ਵੀ ਇਸ ਸਮਾਗਮ ਵਿਚ ਭਾਗ ਲਿਆ।

ਇਸ ਮੌਕੇ ਸ੍ਰੀ ਅਮਿਤ ਸਿੰਘ ਖੂੱਡੀਆਂ ਨੇ ਕਿਹਾ ਕਿ ਮੱਛੀ ਪਾਲਣ ਅਤੇ ਝੀਂਗਾ ਪਾਲਣ ਕਿੱਤੇ ਨਾਲ ਜੁੜੇ ਕਿਸਾਨਾਂ ਦੀਆਂ ਮੁਸਕਿਲਾਂ ਸਰਕਾਰ ਦੇ ਪੱਧਰ ਤੇ ਉਠਾ ਕੇ ਇੰਨ੍ਹਾਂ ਦਾ ਹੱਲ ਕਰਵਾਇਆ ਜਾਵੇਗਾ ਤਾਂ ਜੋ ਇਸ ਕਿੱਤੇ ਨੂੰ ਹੋਰ ਪ੍ਰਫੁਲਿਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਅਨੁਸਾਰ ਝੀਂਗੇ ਦੇ ਪੂੰਗ ਦੀ ਗਿਣਤੀ ਕਰਨ ਵਾਲੀ ਮਸ਼ੀਨ ਵੀ ਇੱਥੇ ਉਪਲਬੱਧ ਕਰਵਾਈ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਇਸ ਕਿੱਤੇ ਨੂੰ ਹੋਰ ਪ੍ਰਫੁਲਿਤ ਕਰਨ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ ਅਤੇ ਵਿਭਾਗ ਤੇ ਕਿਸਾਨ ਮਿਲ ਕੇ ਇਹ ਹੰਭਲਾ ਮਾਰਨਗੇ ਤਾਂ ਸਫਲਤਾ ਜਰੂਰ ਮਿਲੇਗੀ।

ਐਸਡੀਐਮ ਸ੍ਰੀ ਸੰਜੀਵ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨਿਕ ਪੱਧਰ ਤੇ ਝੀਂਗਾ ਪਾਲਕਾਂ ਅਤੇ ਮੱਛੀ ਪਾਲਕਾਂ ਦੀਆਂ ਮੁਸਕਿਲਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਕਿੱਤੇ ਵਿਚ ਔਰਤਾਂ ਦੀ ਸਰਗਰਮ ਭਾਗੀਦਾਰੀ ਦੀ ਵੀ ਜੋਰਦਾਰ ਸਲਾਘਾ ਕੀਤੀ।

ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ 42 ਹਜਾਰ ਏਕੜ ਵਿਚ ਮੱਛੀ ਪਾਲਣ ਕੀਤਾ ਜਾ ਰਿਹਾ ਹੈ ਅਤੇ 1,84,646 ਟਨ ਮੱਛੀ ਉਤਪਾਦਨ ਹੋ ਰਿਹਾ ਹੈ ਜਦਕਿ  1200 ਏਕੜ ਵਿਚ ਝੀਂਗਾ ਪਾਲਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਦੱਖਣੀ ਪੱਛਮੀ ਪੰਜਾਬ ਜਿੱਥੇ ਧਰਤੀ ਹੇਠਲਾ ਪਾਣੀ ਖਾਰਾ ਹੈ ਉਥੇ ਦੇ ਕਿਸਾਨਾਂ ਲਈ ਝੀਂਗਾ ਪਾਲਣ ਵਰਦਾਨ ਸਾਬਤ ਹੋ ਰਿਹਾ ਹੈ।ਉਨ੍ਹਾਂ ਨੇ ਦੱਸਿਆ ਕਿ ਇੱਥੇ ਸਰਕਾਰ ਵੱਲੋਂ ਕਿਸਾਨਾਂ ਨੂੰ ਮੱਛੀ ਪਾਲਣ ਦੀ ਸਿਖਲਾਈ ਅਤੇ ਲੈਬ ਦੀ ਸਹੁਲਤ ਵੀ ਈਨਾ ਖੇੜਾ ਵਿਖੇ ਦਿੱਤੀ ਗਈ ਹੈ।ਉਨ੍ਹਾਂ ਨੇ ਸਰਕਾਰ ਦੀ ਸਬਸਿਡੀ ਸਕੀਮ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲਈ ਹੁਣ ਤੱਕ 21.70 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਚੁੱਕੀ ਹੈ।

ਇਸ ਸਮਾਗਮ ਵਿਚ ਦੱਖਣੀ ਤੇ ਪੱਛਮੀ ਇਲਾਕੇ ਦੇ ਪੰਜ ਜਿਲ੍ਹਆਂ ਦੇ ਕਿਸਾਨਾਂ ਨੇ ਸਿਰਕਤ ਕੀਤੀ

ਜਿ਼ਲ੍ਹੇ ਦੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਕੇਵਲ ਕ੍ਰਿਸ਼ਨ ਨੇ ਸਭ ਨੂੰ ਜੀ ਆਇਆਂ ਨੂੰ ਆਖਿਆਂ ਅਤੇ ਵਿਭਾਗ ਦੀਆਂ ਸਕੀਮਾਂ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਕਿਸਾਨਾਂ ਨੂੰ ਝੀਂਗੇ ਮੱਛੀ ਪਾਲਣ ਲਈ ਵੀ ਅੱਗੇ ਆਊਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਦੱਸਿਆ ਕਿ ਈਨਾ ਖੇੜਾ ਦੇ ਸੈਂਟਰ ਵਿਖੇ ਲਾਈਬ੍ਰੇਰੀ ਵੀ ਬਣ ਗਈ ਹੈ ਜਿਸ ਦਾ ਕਿਸਾਨਾਂ ਨੂੰ ਲਾਭ ਲੈਣਾ ਚਾਹੀਦਾ ਹੈ।

ਸੀਨਿਅਰ ਮੱਛੀ ਪਾਲਣ ਅਫ਼ਸਰ ਬਠਿੰਡਾ ਦੀਪਨਜੋਤ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਮੱਛੀ ਪਾਲਣ ਤੇ ਝੀਂਗਾ ਪਾਲਣ ਲਈ 40 ਤੋਂ 60 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸਤੋਂ ਬਿਨ੍ਹਾਂ ਮੱਛੀਆਂ ਦੇ ਮੰਡੀਕਰਨ, ਭੰਡਾਰਨ ਅਤੇ ਫੀਡ ਨਾਲ ਸਬੰਧਤ ਯੁਨਿਟਾਂ ਤੇ ਵੀ ਸਬਸਿਡੀ ਦਿੱਤੀ ਜਾ ਰਹੀ ਹੈ।

ਇਸ ਮੌਕੇ ਝੀਂਗਾ ਪਾਲਕ ਐਸੋਸੀਏਸ਼ਨ ਦੇ ਪ੍ਰਧਾਨ ਸਰੂਪ ਸਿੰਘ ਨੇ ਵੀ ਸੰਬੋਧਨ ਕੀਤਾ।  ਮੰਚ ਸੰਚਾਲਣ ਪ੍ਰਭਦਿਆਲ ਸਿੰਘ ਮੱਛੀ ਪਾਲਣ ਅਫ਼ਸਰ ਮਾਨਸਾ ਨੇ ਵੀ ਸੰਬੋਧਨ ਕੀਤਾ। ਸਫਲ ਕਿਸਾਨ ਮਨਜਿੰਦਰ ਸਿੰਘ, ਹਰਪਿੰਦਰ ਕੌਰ, ਫਤਿਹ ਸਿੰਘ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ।

ਇਸ ਮੌਕੇ ਮੱਛੀ ਅਫਸਰ ਕੋਕਮ ਕੋਰ ਫਾਜਿਲਕਾ, ਪ੍ਰਭਜੋਤ ਕੌਰ ਮੱਛੀ ਅਫਸਰ ਸ੍ਰੀ ਮੁਕਤਸਰ ਸਾਹਿਬ ਵੀ ਹਾਜਰ ਸਨ।

CATEGORIES
Share This

COMMENTS

Wordpress (0)
Disqus (0 )
Translate