ਗੁਰਨਾਮ ਭੁੱਲਰ ਦਾ ਹੋਇਆ ਵਿਆਹ

ਅਬੋਹਰ 20 ਨਵੰਬਰ 2023 ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਦਾ ਵਿਆਹ ਹੋ ਗਿਆ ਹੈ। ਗੁਰਨਾਮ ਭੁੱਲਰ ਦੇ ਵਿਆਹ ਦੀਆਂ ਕੁਝ ਤਸਵੀਰਾਂ ਤੇ ਵੀਡਿਓ ਵੀ ਸਾਹਮਣੇ ਆਈਆਂ ਹਨ।ਜਿਨ੍ਹਾਂ ਵਿੱਚ ਗੁਰਨਾਮ ਭੁੱਲਰ ਆਪਣੀ ਪਤਨੀ ਲਈ ਗਾਣਾ ਗਾਉਂਦੇ ਵੀ ਦਿਖਾਈ ਦੇ ਰਹੇ ਹਨ। ਇਸ ਵਿਆਹ ਵਿੱਚ ਪੰਜਾਬੀ ਗਾਇਕ ਹਰਭਜਨ ਮਾਨ ਨੇ ਪ੍ਰੋਗਰਾਮ ਪੇਸ਼ ਕਰਕੇ ਖੂਬ ਰੌਣਕਾਂ ਲਗਾਈਆਂ। ਗੁਰਨਾਮ ਭੁੱਲਰ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਗੁਰਨਾਮ ਭੁੱਲਰ ਦੇ ਵਿਆਹ ਦੀ ਚਰਚਾ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ ਵਿਚ ਹੈ, ਕਿਉਂਕਿ ਕਾਫ਼ੀ ਸਮੇਂ ਤੋਂ ਆਪਣੀ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਵਿਚ ਬਹੁਤ ਸਾਰੇ ਸੁਪਰ ਹਿੱਟ ਗਾਣੇ ਤੇ ਫ਼ਿਲਮਾਂ ਪੇਸ਼ ਕਰ ਚੁੱਕੇ ਹਨ। ਗੁਰਨਾਮ ਭੁੱਲਰ ਦਾ ਵਿਆਹ ਜਿਸ ਲੜਕੀ ਨਾਲ ਹੋਇਆ ਹੈ ਉਹ ਐਮਬੀਬੀਐਸ ਕਰ ਰਹੀ ਹੈ ਤੇ ਮੋਗਾ ਨੇੜਲੇ ਇੱਕ ਪਿੰਡ ਦੀ ਵਸਨੀਕ ਹੈ। ਭੁੱਲਰ ਦੇ ਵਿਆਹ ਦੀ ਰਸੈਪਸ਼ਨ ਫਾਜ਼ਿਲਕਾ ਵਿੱਚ 20 ਨਵੰਬਰ ਨੂੰ ਹੋਈ।

CATEGORIES
Share This

COMMENTS

Wordpress (0)
Disqus (1 )
Translate