ਦੀਵਾਲੀ ਤੋਂ ਪਹਿਲਾਂ ਟਰੂਡੋ ਨੇ ਦਿੱਤਾ ਪੰਜਾਬੀਆਂ ਨੂੰ ਤੋਹਫਾ, ਵੱਡੀ ਗਿਣਤੀ ‘ਚ ਹੋਣਗੇ PR

ਭਾਰਤ ਦੀ ਸਖ਼ਤੀ ਤੋਂ ਬਾਅਦ ਕੈਨੇਡਾ ਨੇ ਨਰਮ ਰੁਖ਼ ਅਖ਼ਤਿਆਰ ਕਰਦਿਆਂ ਪ੍ਰਵਾਸੀਆਂ ਲਈ ਜਸਟਿਨ ਟਰੂਡੋ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੈਨੇਡਾ 2024 ਵਿਚ 4 ਲੱਖ 85 ਹਜ਼ਾਰ ਪ੍ਰਵਾਸੀਆਂ ਨੂੰ ਐਂਟਰੀ ਦੇਵੇਗਾ।

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੈਨੇਡਾ ਸਾਲ 2024 ਵਿਚ 4 ਲੱਖ 85 ਹਜ਼ਾਰ ਪ੍ਰਵਾਸੀਆਂ ਨੂੰ ਐਂਟਰੀ ਦੇਵੇਗਾ।
ਇਸ ਤੋਂ ਇਲਾਵਾ 2025 ‘ਚ 5 ਲੱਖ ਲੋਕਾਂ ਨੂੰ ਕੈਨੇਡਾ ‘ਚ ਐਂਟਰੀ ਦੇਣ ਦੀ ਯੋਜਨਾ ਬਣਾਈ ਗਈ ਹੈ। ਭਾਰਤੀਆਂ ਖਾਸ ਕਰਕੇ ਪੰਜਾਬੀਆਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਲਾਭ ਹੋਵੇਗਾ।
ਪਿਛਲੇ ਸਾਲ 1 ਲੱਖ 18 ਹਜ਼ਾਰ ਭਾਰਤੀਆਂ ਨੂੰ ਕੈਨੇਡਾ ਵਿੱਚ ਪੀਆਰ (PR) ਮਿਲੀ ਹੈ । ਜਦਕਿ ਪੂਰੇ ਕੈਨੇਡਾ ਵਿੱਚ 4,37,120 ਦੂਜੇ ਦੇਸ਼ਾਂ ਤੋਂ ਲੋਕ ਪਹੁੰਚੇ ਹਨ। ਜਿਸ ਤੋਂ ਬਾਅਦ ਕੈਨੇਡਾ ਦੀ ਆਬਾਦੀ ਵਿੱਚ 1.3 ਫ਼ੀਸਦੀ ਦਾ ਇਜ਼ਾਫਾ ਹੋਇਆ ਹੈ।

ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਮੰਤਰੀ ਨੇ ਨਵੀਂ ਯੋਜਨਾ ਬਾਰੇ ਦੱਸਿਆ ਕਿ 2026 ਤੱਕ ਇਮੀਗ੍ਰੇਸ਼ਨ ਪੱਧਰ ਹਰ ਸਾਲ 5 ਲੱਖ ਤੱਕ ਵਧਾ ਦਿੱਤਾ ਜਾਵੇਗਾ। ਕਿਉਂਕਿ ਕੈਨੇਡਾ ਜਾਣ ਵਾਲੇ ਭਾਰਤੀਆਂ ਵਿੱਚ ਜ਼ਿਆਦਾਤਰ ਪੰਜਾਬੀ ਹਨ। ਅਜਿਹੇ ‘ਚ ਸਭ ਤੋਂ ਵੱਧ ਫਾਇਦਾ ਪੱਕੇ ਤੌਰ ਤੇ ਪੰਜਾਬੀਆਂ ਨੂੰ ਹੋਣ ਵਾਲਾ ਹੈ।

CATEGORIES
Share This

COMMENTS

Wordpress (0)
Disqus (0 )
Translate