ਖੁੱਲ੍ਹੀ ਬਹਿਸ ਖਤਮ ਹੋਣ ਬਾਅਦ ਸੁਨੀਲ ਜਾਖੜ ਨੇ ਮੁੱਖ ਮੰਤਰੀ ਨੂੰ ਦਿੱਤਾ ਜਵਾਬ
ਚੰਡੀਗੜ 1 ਨਵੰਬਰ।
ਲੁਧਿਆਣਾ ਵਿੱਚ ਖੁੱਲੀ ਬਹਿਸ ਖਤਮ ਹੋਣ ਤੋਂ ਬਾਦ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਮੁੱਖ ਮੰਤਰੀ ਤੇ ਤਿੱਖੇ ਹਮਲੇ ਕੀਤੇ ਹਨ।ਉਨਾਂ ਕਿਹਾ ਕਿ ਉਮੀਦ ਵੀ ਸੀ ਇਸ ਵਿਚ ਪੰਜਾਬ ਦੇ ਦਰਦ, ਗਾਥਾ ਅਤੇ ਸੂਬੇ ਨਾਲ ਹੋਏ ਧੋਖੇ ਉਤੇ ਕੋਈ ਚਾਨਣਾ ਪਾਓਗੇ, ਪਰ ਅਸਲ ਮੁੱਦਾ ਤਾਂ ਬੜੀ ਦੂਰ ਰਹਿ ਗਿਆ। ਮੈਨੂੰ ਉਥੇ ਕਿਤੇ ਪੰਜਾਬ ਦੀ ਆਵਾਜ਼ ਵੀ ਨਹੀਂ ਸੁਣਾਈ ਦਿੱਤੀ। ਮੈਨੂੰ ਤਾਂ ਉਥੇ ਕੇਜਰੀਵਾਲ ਦੇ ਨੁਮਾਇੰਦੇ ਦੀ ਆਵਾਜ਼ ਸੁਣਾਈ ਦਿੱਤੀ। ਜੇਕਰ ਉਥੇ ਪੰਜਾਬ ਦਾ ਮੁੰਡਾ ਬੋਲਦਾ ਹੁੰਦਾ ਤਾਂ ਜਿਹੜੇ ਸੁਪਰੀਮ ਕੋਰਟ ਵਿਚ ਗੋਡੇ ਟੇਕੇ ਹਨ, ਉਸ ਉਤੇ ਚਾਨਣਾ ਪਾਉਂਦੇ, ਮੁਆਫੀ ਮੰਗਦੇ ਅਤੇ ਇਸ ਤੋਂ ਬਾਅਦ ਭਰੋਸਾ ਦਿਵਾਉਂਦੇ ਕਿ ਅਸੀਂ ਇਸ ਮਸਲੇ ਉਤੇ ਇਕ ਹੋ ਕੇ ਖੜ੍ਹਾਂਗੇ।’
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਰੱਖੀ ਗਈ ਖੁੱਲ੍ਹੀ ਬਹਿਸ ਖਤਮ ਹੋ ਗਈ ਹੈ। ਇਸ ਮੌਕੇ ਵਿਰੋਧੀ ਪਾਰਟੀ ਦਾ ਕੋਈ ਵੀ ਆਗੂ ਨਹੀਂ ਪਹੁੰਚਿਆ ਸੀ।
ਬਹਿਸ ਖਤਮ ਹੋਣ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਭਗਵੰਤ ਮਾਨ ਜੀ ਅੱਜ ਤਾਂ ਤੁਸੀਂ ਉਹੀ ਗੱਲ ਕਰ ਦਿੱਤੀ ਕਿ ਪੁੱਟਿਆ ਪਹਾੜ ਅਤੇ ਨਿਕਲਿਆ ਚੂਹਾ…। ਉਨ੍ਹਾਂ ਆਖਿਆ ਕਿ ਪੰਜਾਬ ਅੱਜ ਬੜੀ ਉਮੀਦ ਕਰ ਰਿਹਾ ਸੀ ਕਿ ਉਥੇ ‘ਮੈਂ ਪੰਜਾਬ ਬੋਲਦਾ’ ਵਿਚ ਪੰਜਾਬ ਦੀ ਗੱਲ ਹੋਵੇਗੀ।
ਉਮੀਦ ਵੀ ਸੀ ਇਸ ਵਿਚ ਪੰਜਾਬ ਦੇ ਦਰਦ, ਗਾਥਾ ਅਤੇ ਸੂਬੇ ਨਾਲ ਹੋਏ ਧੋਖੇ ਉਤੇ ਕੋਈ ਚਾਨਣਾ ਪਾਓਗੇ, ਪਰ ਅਸਲ ਮੁੱਦਾ ਤਾਂ ਬੜੀ ਦੂਰ ਰਹਿ ਗਿਆ। ਮੈਨੂੰ ਉਥੇ ਕਿਤੇ ਪੰਜਾਬ ਦੀ ਆਵਾਜ਼ ਵੀ ਨਹੀਂ ਸੁਣਾਈ ਦਿੱਤੀ। ਮੈਨੂੰ ਤਾਂ ਉਥੇ ਕੇਜਰੀਵਾਲ ਦੇ ਨੁਮਾਇੰਦੇ ਦੀ ਆਵਾਜ਼ ਸੁਣਾਈ ਦਿੱਤੀ।