ਬ੍ਰੇਕ ਫੇਲ ਹੋਣ ਕਾਰਨ ਬੱਚਿਆਂ ਨਾਲ ਭਰੀ ਬੱਸ ਪਲਟੀ, ਭਾਖੜਾ ਡੈਮ ਦੇਖਣ ਟੂਰ ਤੇ ਆਏ ਸਨ ਬੱਚੇ
ਚੰਡੀਗੜ੍ਹ 28 ਅਕਤੂਬਰ
ਰੋਪੜ ਜ਼ਿਲ੍ਹੇ ਦੇ ਨੰਗਲ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਖੜਾ ਡੈਮ ਦੇਖਣ ਟੂਰ ਤੇ ਆਏ ਬੱਚਿਆਂ ਨਾਲ ਭਰੀ ਬਸ ਹਾਦਸੇ ਦਾ ਸ਼ਿਕਾਰ ਹੋ ਗਈ।
ਰੋਪੜ ਜ਼ਿਲ੍ਹੇ ਦੇ ਨੰਗਲ ਤੋਂ ਦਿਲ ਦਹਿਲਾਅ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਖੜਾ ਡੈਮ ਦੇਖਣ ਟੂਰ ਤੇ ਆਏ ਬੱਚਿਆਂ ਨਾਲ ਭਰੀ ਬਸ ਹਾਦਸੇ ਦਾ ਸ਼ਿਕਾਰ ਹੋ ਗਈ।
ਜਿਕਰਯੋਗ ਹੈ ਕਿ ਰਾਮਪੁਰਾ ਫੁੱਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਟੂਰ ਤੇ ਆਏ ਸਨ। ਜਿਸ ਦੌਰਾਨ ਨੰਗਲ ਦੇ ਪਿੰਡ ਓਲਿੰਡਾ ਦੇ ਕੋਲ ਬੱਚਿਆਂ ਨਾਲ ਭਰੀ ਬੱਸ ਪਲਟ ਗਈ।
ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਬੱਸ ਪਲਟਨ ਪਿੱਛੇ ਬ੍ਰੇਕ ਫੇਲ ਹੋਣਾ ਦੱਸਿਆ ਗਿਆ ਹੈ।

CATEGORIES ਪੰਜਾਬ


