ਐਨਆਰਆਈ ਸਭਾ ਪੰਜਾਬ ਦੀਆਂ ਚੋਣਾਂ ਜਨਵਰੀ ਚ : ਡਾ. ਮਨਦੀਪ ਕੌਰ

 ਚੋਣਾਂ ਦੀ ਮੈਂਬਰਸ਼ਿਪ ਲਈ 27 ਅਕਤੂਬਰ ਸ਼ਾਮ 5 ਵਜੇ ਤੱਕ ਕਰਵਾਏ ਜਾ ਸਕਦੇ ਹਨ ਫਾਰਮ ਜਮ੍ਹਾਂ

ਬਠਿੰਡਾ, 20 ਅਕਤੂਬਰ (ਐੱਸ ਐੱਸ ਢਿੱਲੋਂ) ਵਧੀਕ ਡਿਪਟੀ ਕਮਿਸ਼ਨਰ-ਕਮ-ਐਨਆਰਆਈ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਬਠਿੰਡਾ ਡਾ. ਮਨਦੀਪ ਕੌਰ ਨੇ ਦੱਸਿਆ ਕਿ ਨਾਨ ਰੈਜੀਡੈਂਟ ਇੰਡੀਆ (ਐਨਆਰਆਈ) ਸਭਾ ਪੰਜਾਬ ਦੀਆਂ ਚੋਣਾਂ ਜਨਵਰੀ 2024 ਚ ਹੋਣਗੀਆਂ। ਇਨ੍ਹਾਂ ਚੋਣਾਂ ਦੀ ਮੈਂਬਰਸ਼ਿਪ ਲਈ 27 ਅਕਤੂਬਰ 2023 ਸ਼ਾਮ 5 ਵਜੇ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਹਿਲੀ ਮੰਜ਼ਿਲ ਤੇ ਸਥਿਤ ਕਮਰਾ ਨੰਬਰ 212 ਚ ਆਪਣੇ ਫਾਰਮ ਜਮ੍ਹਾਂ ਕਰਵਾਏ ਜਾ ਸਕਦੇ ਹਨ।

ਵਧੀਕ ਡਿਪਟੀ ਕਮਿਸ਼ਨਰ-ਕਮ-ਐਨਆਰਆਈ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਬਠਿੰਡਾ ਡਾ. ਮਨਦੀਪ ਕੌਰ ਨੇ ਅੱਗੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕਿਸੇ ਵੀ ਐਨਆਰਆਈ ਨੇ ਇਸ ਸਭਾ ਦਾ ਮੈਂਬਰ ਬਣਨਾ ਹੈ ਤਾਂ ਉਹ ਵੈਬਸਾਈਟ nrisabhapunjab.in ਤੇ ਜਾ ਕੇ ਫ਼ਾਰਮ ਡਾਊਨਲਾਉਡ ਕਰ ਸਕਦਾ ਹੈ ਜਾਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੇ ਦਫ਼ਤਰ ਵਿੱਚੋਂ ਫਾਰਮ ਪ੍ਰਾਪਤ ਕਰਕੇ ਮੈਂਬਰਸ਼ਿਪ ਲਈ ਅਪਲਾਈ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਚਾਹਵਾਨ ਯੋਗਤਾ ਅਤੇ ਮੈਂਬਰਸ਼ਿਪ ਬਾਰੇ ਵਧੇਰੇ ਜਾਣਕਾਰੀ ਲਈ ਵੈਬਸਾਈਟ nrisabhapunjab.in ਤੇ ਜਾ ਕੇ ਸਰਚ ਕਰ ਸਕਦੇ ਹਨ।

CATEGORIES
Share This

COMMENTS

Wordpress (0)
Disqus (2 )
Translate