ਪਾਕਿਸਤਾਨ ਖ਼ਿਲਾਫ਼ ਮੈਚ ਵਿੱਚ ਕੋਹਲੀ ਦੇ ਵਿਰਾਟ ਪ੍ਰਦਰਸ਼ਨ ਬਾਅਦ ਅਨੁਸ਼ਕਾ ਸ਼ਰਮਾ ਨੇ ਪਾਈ ਭਾਵੁਕ ਪੋਸਟ
ਦਿੱਲੀ–
ਪੋਸਟ ਵਿੱਚ ਅਨੁਸ਼ਕਾ ਸ਼ਰਮਾ ਨੇ ਲਿਖਿਆ ਹੈ ਸੋਹਣਿਆ,,ਅੱਜ ਦੀ ਰਾਤ ਤੁਸੀਂ ਲੋਕਾਂ ਦੀ ਜ਼ਿੰਦਗੀ ਵਿਚ ਬਹੁਤ ਖੁਸ਼ੀ ਲਿਆਂਦੀ ਹੈ, ਉਹ ਵੀ ਦੀਵਾਲੀ ਦੇ ਤਿਉਹਾਰ ਮੌਕੇ”ਮੇਰੇ ਪਿਆਰੇ ਤੂੰ ਬਹੁਤ ਕਮਾਲ ਦਾ ਵਿਅਕਤੀ ਹੈ।ਤੇਰਾ ਸਾਹਸ ਅਤੇ ਦ੍ਰਿੜ੍ਹਤਾ ਦਿਮਾਗ ਹਿਲਾਉਣ ਵਾਲਾ ਹੈ।ਅਨੁਸ਼ਕਾ ਸ਼ਰਮਾ ਨੇ ਅੱਗੇ ਲਿਖਿਆ ਮੈਂ ਕਹਿ ਸਕਦੀ ਹਾਂ ਕਿ ਮੈਂ ਹੁਣੇ ਆਪਣੀ ਜ਼ਿੰਦਗੀ ਦਾ ਬਿਹਤਰੀਨ ਮੈਚ ਦੇਖਿਆ ਹੈ।ਇਸ ਮੈਚ ਵਿੱਚ ਸ਼ਾਨਦਾਰ ਪਾਰੀ ਖੇਡਣ ਤੇ ਵਿਰਾਟ ਕੋਹਲੀ ਦੀ ਪਤਨੀ ਨੇ ਇਹ ਵੀ ਲਿਖਿਆ ਕਿ ਬੇਸ਼ੱਕ ਸਾਡੀ ਬੇਟੀ ਹਾਲੇ ਨਿਆਣੀ ਹੈ ਇਹ ਸਮਝਣ ਲਈ ਕਿ ਉਸ ਦੀ ਮਾਂ ਕਮਰੇ ਵਿਚ ਕਿਉਂ ਨੱਚ ਟੱਪ ਰਹੀ ਹੈ।ਪਰ ਇੱਕ ਦਿਨ ਉਹ ਸਮਝ ਜਾਵੇਗੀ ਕਿ ਉਸਦੇ ਪਿਤਾ ਨੇ ਉਸ ਰਾਤ ਬਿਹਤਰੀਨ ਪਾਰੀ ਖੇਡੀ ਸੀ,ਇਹ ਪਾਰੀ ਵੀ ਉਸ ਪੜਾਅ ਤੋਂ ਬਾਅਦ ਖੇਡੀ ਜੋ ਉਨ੍ਹਾਂ ਉੱਪਰ ਬਹੁਤ ਸਖਤ ਸੀ ਪਰ ਉਹ ਇਸ ਪੜਾਅ ਵਿਚ ਹੋਰ ਮਜ਼ਬੂਤ ਤੇ ਸਿਆਣੇ ਬਣ ਕੇ ਉੱਭਰੇ।ਨਿਸ਼ਾ ਸ਼ਰਮਾ ਨੇ ਲਿਖਿਆ ਕਿ ਮੈਨੂੰ ਤੁਹਾਡੇ ਉਪਰ ਮਾਣ ਹੈ ਤੁਹਾਡੀ ਸਮਰੱਥਾ ਲਗਨਸ਼ੀਲ ਹੈ।ਜ਼ਿੰਦਗੀ ਦੇ ਸਾਰੇ ਉਤਰਾਵਾਂ ਚੜ੍ਹਾਵਾਂ ਵਿੱਚ ਅਸੀਂ ਸਦਾ ਲਈ ਇਕੱਠੇ ਹਾਂ।
ਦੱਸਣਯੋਗ ਹੈ ਕਿ ਪਿਛਲੇ ਸਮੇਂ ਵਿੱਚ ਵਿਰਾਟ ਕੋਹਲੀ ਨੂੰ ਬੜੇ ਲੋਕਾਂ ਨੇ ਬੜਾ ਕੁਝ ਮੰਦਾ ਕਿਹਾ ਸੀ। ਪਰ ਉਸ ਨੇ ਅੱਜ ਇਹ ਦਿਖਾ ਦਿੱਤਾ ਕਿ ਉਹ ਇਕੱਲਾ ਹੀ ਮੈਚ ਜਿਤਾਉਣ ਦਾ ਦਮ ਰੱਖਦਾ ਹੈ। ਵਿਰਾਟ ਕੋਹਲੀ ਸਹੀ ਅਰਥਾਂ ਵਿੱਚ ਵਿਰਾਟ ਹੈ।



