ਗੋਪੀਚੰਦ ਕਾਲਜ ਵਿੱਚ ਅੰਗਰੇਜ਼ੀ ਵਿਭਾਗ ਵੱਲੋਂ ‘ਕੁੱਇਜ਼ ਲਿਟ’ ਮੁਕਾਬਲੇ ਦਾ ਆਯੋਜਨ
ਅਬੋਹਰ 16 ਅਕਤੂਬਰ । ਸਥਾਨਕ ਗੋਪੀਚੰਦ ਆਰੀਆ ਮਹਿਲਾ ਕਾਲਜ ਆਪਣੀਆਂ ਵਿਦਿਅਕ ਗਤੀਵਿਧੀਆਂ ਦੇ ਨਾਲ ਨਾਲ ਸਹਿ ਵਿਦਿਅਕ ਗਤੀਵਿਧੀਆਂ ਲਈ ਵੀ ਹਮੇਸ਼ਾ ਸੁਰਖੀਆਂ ਵਿੱਚ ਰਿਹਾ ਹੈ। ਮਿਤੀ 12 ਅਕਤੂਬਰ 2023 ਨੂੰ ਅੰਗਰੇਜ਼ੀ ਵਿਭਾਗ ਦੀ ਇੰਗਲਿਸ਼ ਲਿਟਰੇਰੀ ਸੁਸਾਇਟੀ ਵੱਲੋਂ ‘ਕੁੱਇਜ਼ ਲਿਟ’ ਆਯੋਜਿਤ ਕਰਵਾਇਆ ਗਿਆ, ਜਿਸ ਵਿੱਚ 100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਸ ਆਯੋਜਨ ਦਾ ਮਕਸਦ ਵਿਦਿਆਰਥੀਆਂ ਅੰਦਰ ਸਾਹਿਤ ਦੇ ਪ੍ਰਤੀ ਪਿਆਰ ਅਤੇ ਜਿਗਿਆਸਾ ਪੈਦਾ ਕਰਨਾ ਸੀ। ਕੁਇੱਜ਼ ਲਈ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਦੇ ਵਿਦਿਆਰਥੀਆਂ ਦੀਆਂ ਮਾਇਆ ਐਂਡਰੀਓ, ਅਰੁੰਧਤੀ ਰਾਏ, ਟੋਨੀ ਮੌਰੀਸਨ, ਮਾਰਗਰੇਟ ਐਟਵੁੱਡ ਨਾਮਕ ਟੀਮਾਂ ਬਣਾਈਆਂ ਗਈਆਂ। ਪ੍ਰੋਗਰਾਮ ਦੇ ਆਰੰਭ ਵਿੱਚ ਮੈਡਮ ਪ੍ਰਿੰਸੀਪਲ ਡਾ. ਰੇਖਾ ਸੂਦ ਹਾਂਡਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੁਕਾਬਲੇ ਵਿੱਚ ਮਾਰਗਰੇਟ ਐਟਵੁੱਡ ਟੀਮ ਨੇ ਪਹਿਲਾ ਸਥਾਨ, ਮਾਇਆ ਐਂਡਰੀਓ ਟੀਮ ਨੇ ਦੂਜਾ ਸਥਾਨ ਅਤੇ ਅਰੁੰਧਤੀ ਰਾਏ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ . ਰੇਖਾ ਸੂਦ ਹਾਂਡਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਮੈਡਮ ਅਮਨਦੀਪ ਕੌਰ ਨੇ ਬਾਖੂਬੀ ਸਟੇਜ ਸੰਚਾਲਨ ਕੀਤਾ। ਮੈਡਮ ਰਮਨਦੀਪ ਕੌਰ ਨੇ ਕੁਇੱਜ਼ ਮਾਸਟਰ ਦੀ ਭੂਮਿਕਾ ਨਿਭਾਈ ਅਤੇ ਮੈਡਮ ਆਂਚਲ ਨੇ ਸਕੋਰ ਬੋਰਡ ਦੀ ਜ਼ਿੰਮੇਵਾਰੀ ਸੰਭਾਲੀ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਸੀਮਾ ਸੋਮਾਨੀ ਨੇ ਮੈਡਮ ਪ੍ਰਿੰਸੀਪਲ, ਆਯੋਜਨ ਲਈ ਸਹਾਇਕ ਟੀਮ ਅਤੇ ਭਾਗੀਦਾਰ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਸਾਹਿਬਾ ਨੇ ਇਸ ਸਫ਼ਲ ਆਯੋਜਨ ਲਈ ਅੰਗਰੇਜ਼ੀ ਵਿਭਾਗ ਅਤੇ ਸਮੂਹ ਸਟਾਫ ਨੂੰ ਮੁਬਾਰਕਬਾਦ ਦਿੱਤੀ।



