ਕਚਰਾ ਮੁਕਤ ਸਿਟੀ ਸਟਾਰ 1 ਦਾ ਦਰਜਾ ਪ੍ਰਾਪਤ ਕਰਨ ਲਈ ਨਗਰ ਨਿਗਮ ਅਬੋਹਰ ਨੂੰ ਮਿਲਿਆ ਪ੍ਰੰਸਸ਼ਾ ਪੱਤਰ

ਨਿਗਮ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਨੇ ਟੀਮ ਦਾ ਵਧਾਇਆ ਹੌਂਸਲਾ
ਅਬੋਹਰ (ਫਾਜਿ਼ਲਕਾ), 4 ਅਕਤੂਬਰ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਾਫ ਸੁਥਰਾ ਚੌਗਿਰਦਾ ਮੁਹਈਆ ਕਰਵਾਉਣ ਦੇ ਨਿਰਦੇਸ਼ਾਂ ਤੇ ਕੰਮ ਕਰਨ ਵਾਲੀ ਨਗਰ ਨਿਗਮ ਅਬੋਹਰ ਨੂੰ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਵਿਸੇ਼ਸ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਹੈ।
ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ: ਬਲਕਾਰ ਸਿੰਘ ਨੇ ਮਿਊਂਸੀਪਲ ਭਵਨ ਮੋਹਾਲੀ ਵਿਖੇ ਨਗਰ ਨਿਗਮ ਦੀ ਟੀਮ ਨੂੰ ਇਹ ਪ੍ਰੰਸਸ਼ਾ ਪੱਤਰ ਦਿੱਤਾ ਗਿਆ ਜਿਸ ਉਪਰੰਤ ਨਿਗਮ ਦੀ ਟੀਮ ਨੇ ਅੱਜ ਨਿਗਮ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨਾਲ ਮੁਲਾਕਾਤ ਕਰਕੇ ਇਸ ਪ੍ਰਾਪਤੀ ਦੀ ਖੁਸ਼ੀ ਉਨ੍ਹਾਂ ਨਾਲ ਸਾਂਝੀ ਕੀਤੀ।
ਨਿਗਮ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਦੱਸਿਆ ਕਿ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਵੱਛ ਭਾਰਤ ਮਿਸ਼ਨ ਅਰਬਨ 2.0 ਦੇ ਤਹਿਤ ਕਚਰਾ ਮੁਕਤ ਸਿਟੀ ਸਟਾਰ 1 ਦਰਜਾਬੰਦੀ ਪ੍ਰਾਪਤ ਕਰਨ ਅਤੇ ਸਵੱਛ ਭਾਰਤ ਮਿਸ਼ਨ 2 ਵਿਚ ਸ਼ਾਨਦਾਰ ਯੋਗਦਾਨ ਲਈ ਨਗਰ ਨਿਗਮ ਅਬੋਹਰ ਨੂੰ ਇਹ ਪ੍ਰ਼ੰਸਸ਼ਾ ਪੱਤਰ ਮਿਲਿਆ ਹੈ।
ਡਿਪਟੀ ਕਮਿਸ਼ਨਰ ਨੇ ਇਸ ਪ੍ਰਾਪਤੀ ਲਈ ਜਿੱਥੇ ਨਿਗਮ ਦੀ ਸਮੂੱਚੀ ਟੀਮ ਦੀ ਸਲਾਘਾ ਕਰਦਿਆਂ ਉਨ੍ਹਾਂ ਨੂੰ ਹੋਰ ਵੀ ਜ਼ੋਸ ਨਾਲ ਸ਼ਹਿਰ ਲਈ ਕੰਮ ਕਰਨ ਲਈ ਕਿਹਾ ਨਾਲ ਹੀ ਉਨ੍ਹਾਂ ਨੇ ਇਸ ਪ੍ਰਾਪਤੀ ਲਈ ਅਬੋਹਰ ਸ਼ਹਿਰ ਵਾਸੀਆਂ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਲੋਕਾਂ ਦੀ ਭਾਗੀਦਾਰੀ ਨਾਲ ਹੀ ਸੰਭਵ ਹੁੰਦੀ ਹੈ ਅਤੇ ਸ਼ਹਿਰ ਦੇ ਲੋਕ ਨਿਗਮ ਨਾਲ ਹਮੇਸਾ ਸਹਿਯੋਗ ਕਰਦੇ ਹਨ।
ਇਸ ਮੌਕੇ ਸੁਪਰਡੈਂਟ ਵਿਕਰਮ ਧੂੜੀਆ, ਚੀਫ ਸੈਨੇਟਰੀ ਇੰਸਪੈਕਟਰ ਸ੍ਰੀ ਇਕਬਾਲ ਸਿੰਘ, ਸੈਨੇਟਰੀ ਇੰਸਪੈਕਟਰ, ਅਸ਼ਵਨੀ ਕੁਮਾਰ, ਕਰਤਾਰ ਸਿੰਘ, ਜ਼ਸਵਿੰਦਰ ਸਿੰਘ, ਸਵੱਛਤਾ ਕੋਆਰਡੀਨੇਟਰ ਗੁਰਵਿੰਦਰ ਸਿੰਘ, ਪ੍ਰਦੀਪ ਕੁਮਾਰ, ਕੁਲਵਿੰਦਰ ਸਿੰਘ, ਐਮਆਈਐਸ ਸਬਨਮ ਰਹੇਜਾ ਵੀ ਹਾਜਰ ਸਨ।

CATEGORIES
Share This

COMMENTS

Wordpress (0)
Disqus (0 )
Translate