ਏਕ ਤਰੀਕ ਏਕ ਘੰਟਾ ਏਕ ਸਾਥ ਮੁਹਿੰਮ ਤਹਿਤ ਪੰਚਾਇਤੀ ਵਿਭਾਗ ਨੇ ਪਿੰਡਾਂ ਵਿਚ ਚਲਾਇਆ ਸਫ਼ਾਈ ਅਭਿਆਨ

ਅਬੋਹਰ (ਜਗਜੀਤ ਸਿੰਘ ਧਾਲੀਵਾਲ)
ਭਾਰਤ ਸਰਕਾਰ ਦੇ ਨਿਰਦੇਸ਼ਾਂ ਮੁਤਾਬਿਕ ਮਿਸ਼ਨ ਸਵੱਛ ਭਾਰਤ (ਗ੍ਰਾਮੀਣ) ਅਧੀਨ ਮਿਤੀ 15 ਸਤੰਬਰ ਤੋਂ 2 ਅਕਤੂਬਰ 2023 ਤੱਕ ਸਾਰੇ ਭਾਰਤ ਵਿਚ ਸਵੱਛਤਾ ਹੀ ਸੇਵਾ ਪ੍ਰੋਗ੍ਰਾਮ ਤਹਿਤ ਸਵੱਛਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ I ਇਸੇ ਲੜੀ ਤਹਿਤ ਮਿਤੀ 1 ਅਕਤੂਬਰ 2023 ਨੂੰ “ਏਕ ਤਰੀਕ ਏਕ ਘੰਟਾ ਏਕ ਸਾਥ” ਮੁਹਿੰਮ ਚਲਾਈ ਗਈ I ਪੰਚਾਇਤੀ ਵਿਭਾਗ ਵੱਲੋਂ ਇਸ ਮੁਹਿੰਮ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਗਿਆ। ਬਲਾਕ ਅਬੋਹਰ ਤੇ ਖੂਈਆਂ ਸਰਵਰ ਵਿਚ ਸਾਰੇ ਪਿੰਡਾਂ ਵਿੱਚ ਇਸ ਮੁਹਿੰਮ ਅਧੀਨ ਸਾਫ਼-ਸਫਾਈ ਨਾਲ ਸੰਬਧਤ ਗਤੀਵਿਧੀਆਂ ਚਲਾਈਆਂ ਗਈਆਂ I
ਬਲਾਕ ਅਬੋਹਰ ਤੇ ਬਲਾਕ ਖੂਈਆਂ ਸਰਵਰ ਦੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਗਗਨਦੀਪ ਕੌਰ ਨੇ ਦੱਸਿਆ ਕਿ “ਏਕ ਤਰੀਕ ਏਕ ਘੰਟਾ ਏਕ ਸਾਥ” ਮੁਹਿੰਮ ਇੱਕ ਵੱਡੀ ਸਫ਼ਾਈ ਮੁਹਿੰਮ ਹੈ ਜਿਹੜੀ ਕਿ ਸਵੱਛਤਾ ਹੀ ਸੇਵਾ ਦਾ ਇਕ ਹਿੱਸਾ ਹੈ। ਇਸ ਦੌਰਾਨ ਵਿਭਾਗ ਦੇ ਸੈਕਟਰੀਆਂ,ਸਮੂਹ ਮੁਲਾਜ਼ਮਾਂ,ਮਗਨਰੇਗਾ ਦੇ ਕਰਮਚਾਰੀਆਂ ਤੇ ਮਗਨਰੇਗਾ ਮਜ਼ਦੂਰਾਂ ਤੇ ਪੰਚਾਇਤਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਜਿਵੇਂ ਸਕੂਲ, ਆਂਗਣਵਾੜੀਆਂ, ਧਰਮਸ਼ਾਲਾ, ਪੰਚਾਇਤ ਘਰ, ਪਿੰਡ ਦੀਆਂ ਸੜਕਾਂ, ਪਿੰਡ ਦੀਆਂ ਫਿਰਨੀਆਂ, ਧਾਰਮਿਕ ਸਥਾਨਾਂ, ਪ੍ਰਾਇਮਰੀ ਹੈਲਥ ਸੈਂਟਰ, ਵਾਟਰ ਵਰਕਸ ਅਤੇ ਛੱਪੜਾਂ ਦੇ ਆਲੇ ਦੁਆਲੇ ਦੀ ਸਫਾਈ ਕਰਵਾਈ I
ਇਸ ਮੁਹਿੰਮ ਦੌਰਾਨ ਪਿੰਡਾਂ ਵਿਚ ਲੋਕਾਂ ਨੂੰ ਗੰਦੇ ਪਾਣੀ ਦੇ ਪ੍ਰਬੰਧਨ ਤੇ ਗਿੱਲੇ ਸੁੱਕੇ ਕੂੜੇ ਬਾਰੇ ਜਾਗਰੂਕ ਕੀਤਾ ਗਿਆ।
ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਗਗਨਦੀਪ ਕੌਰ ਨੇ ਸਮੂਹ ਲੋਕਾਂ ਦਾ ਇਸ ਸਫ਼ਾਈ ਅਭਿਆਨ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।

CATEGORIES
Share This

COMMENTS

Wordpress (0)
Disqus (0 )
Translate