ਗੋਪੀਚੰਦ ਕਾਲਜ ਦੀ ਹੋਣਹਾਰ ਵਿਦਿਆਰਥਣ ਤਰਨਪ੍ਰੀਤ ਨੂੰ ਐਡਵੋਕੇਟ ਰਾਗਿਨੀ ਕੁੱਕੜ ਸਪੁੱਤਰੀ ਸ਼੍ਰੀ ਰਮੇਸ਼ ਚੰਦਰ ਕੁੱਕੜ ਨੇ 21000/- ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਆ
ਸਥਾਨਕ ਗੋਪੀਚੰਦ ਆਰੀਆ ਮਹਿਲਾ ਕਾਲਜ ਦੇ ਪ੍ਰਿੰਸੀਪਲ ਡਾ. ਰੇਖਾ ਸੂਦ ਹਾਂਡਾ ਦੇ ਯੋਗ ਨਿਰਦੇਸ਼ਨ ਅਧੀਨ ਵਿਦਿਆਰਥਣਾਂ ਵਿੱਦਿਅਕ ਅਤੇ ਸਹਿ-ਵਿੱਦਿਅਕ ਗਤੀਵਿਧੀਆਂ ਵਿਚ ਮੋਹਰੀ ਰਹਿ ਕੇ ਲਗਾਤਾਰ ਕਾਲਜ ਦਾ ਨਾਂ ਚਮਕਾ ਰਹੀਆਂ ਹਨ। ਜਿਸ ਕਾਰਣ ਵਿਦਿਆਰਥਣਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
ਹਾਲ ਹੀ ਵਿਚ ਐਡਵੋਕੇਟ ਰਾਗਿਨੀ ਕੁੱਕੜ ਸਪੁੱਤਰੀ ਸ਼੍ਰੀ ਰਮੇਸ਼ ਚੰਦਰ ਕੁੱਕੜ ਨੇ ਬੀ.ਏ. ਭਾਗ ਪਹਿਲਾ ਦੀ ਹੋਣਹਾਰ ਵਿਦਿਆਰਥਣ ਤਰਨਪ੍ਰੀਤ ਕੌਰ ਸਪੁੱਤਰੀ ਸ. ਸਤਪਾਲ ਸਿੰਘ ਨੂੰ 21000/- ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਤਰਨਪ੍ਰੀਤ ਕੌਰ ਨੇ ਬਾਰ੍ਹਵੀਂ ਜਮਾਤ ਵਿਚ 98.2% ਅੰਕ ਹਾਸਲ ਕਰਕੇ ਮੈਰਿਟ ਲਿਸਟ ਵਿਚ ਆਪਣੀ ਥਾਂ ਬਣਾਈ ਸੀ। ਵਿਦਿਆਰਥਣ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਭੱਵਿਖ ਵਿਚ ਵੀ ਵਧੀਆ ਅੰਕ ਹਾਸਲ ਕਰਕੇ ਕਾਲਜ ਅਤੇ ਮਾਪਿਆਂ ਦੇ ਨਾਂ ਨੂੰ ਚਾਰ ਚੰਨ ਲਾਉਂਦੀ ਰਹੇਗੀ।
ਮੈਡਮ ਰਾਗਿਨੀ ਕੁੱਕੜ ਨੇ ਕਿਹਾ ਕਿ ਉਹ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ਤੇ ਚਲਦਿਆਂ ਇਸਤਰੀ ਸਿੱਖਿਆ ਲਈ ਸਦਾ ਯਤਨਸ਼ੀਲ ਹੈ। ਉਹਨਾਂ ਨੇ ਅਗਲੇ ਸਾਲ 2 ਵਿਦਿਆਰਥਣਾਂ ਨੂੰ ਸਕਾਲਰਸ਼ਿਪ ਮੁਹੱਈਆਂ ਕਰਵਾਉਣ ਦਾ ਵਾਦਾ ਕੀਤਾ।ਪ੍ਰਿੰਸੀਪਲ ਡਾ. ਰੇਖਾ ਸੂਦ ਹਾਂਡਾ ਨੇ ਸਕਾਲਰਸ਼ਿਪ ਹਾਸਲ ਕਰਨ ਵਾਲੀ ਵਿਦਿਆਰਥਣ ਤਰਨਪ੍ਰੀਤ ਅਤੇ ਉਸਦੇ ਮਾਪਿਆਂ ਨੂੰ ਦਿਲੀ ਵਧਾਈ ਦਿੰਦਿਆਂ ਉਸਦੇ ਸੁਨਹਿਰੇ ਭੱਵਿਖ ਦੀ ਕਾਮਨਾ ਕੀਤੀ।



