ਆਂਗਣਵਾੜੀ ਵਰਕਰਾਂ ਸਰਕਾਰ ਦੀਆਂ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਲਈ ਵਚਨਬੱਧ-ਵਿਧਾਇਕ ਅਮਨਦੀਪ ਸਿੰਘ

ਗਰਭਵਤੀ ਔਰਤਾਂ, ਦੁਧ ਪਿਲਾਓ ਔਰਤਾਂ ਅਤੇ ਬਚਿਆਂ ਨੂੰ ਆਂਗਣਵਾੜੀ ਵਰਕਰਾਂ ਨੂੰ ਦਿੱਤੀ ਜਾ ਰਹੀ ਹੈ ਪੋਸ਼ਣ ਸਬੰਧੀ ਜਾਣਕਾਰੀ

ਪੋਸਣ ਮਾਹ ਦੇ ਤਹਿਤ ਜਾਗਰੂਕਤਾ ਸਮਾਗਮ ਕਰਵਾਇਆ

ਅਬੋਹਰ, 24 ਸਤੰਬਰ (ਜਗਜੀਤ ਸਿੰਘ ਧਾਲੀਵਾਲ)

ਸਮਾਜਿਕ ਸੁਰੱਖਿਆ ਅਤੇ ਇਸਤਰੀ  ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ੍ਰੀ ਮਤੀ ਨਵਦੀਪ ਕੌਰ ਦੀ ਅਗਵਾਈ ਹੇਠ ਅਬੋਹਰ ਵਿਖੇ ਪੋਸਣ ਮਾਹ ਦੇ ਤਹਿਤ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਆਂਗਨਵਾੜੀ ਵਰਕਰ ਸਮੇਤ ਹੈਲਪਰ ਅਤੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ।

ਸਮਾਗਮ ਦੌਰਾਨ ਮੁੱਖ ਮਹਿਮਾਨ ਸ੍ਰੀ ਅਮਨਦੀਪ ਸਿੰਘ ਮੁਸਾਫਿਰ ਗੋਲਡੀ ਵਿਧਾਇਕ ਬੱਲੂਆਣਾ ਨੇ ਸ਼ਮੂਲੀਅਤ ਕਰਦਿਆਂ ਕਿਹਾ ਕਿ ਪੋਸ਼ਣ ਮਾਹ ਸਬੰਧੀ ਗਰਭਵਤੀ ਔਰਤਾਂ, ਦੁਧ ਪਿਲਾਓ ਔਰਤਾਂ ਅਤੇ ਬਚਿਆਂ ਨੂੰ ਆਂਗਣਵਾੜੀ ਵਰਕਰਾਂ ਵੱਲੋਂ ਲਗਾਤਾਰ ਚੰਗੀ ਖੁਰਾਕ ਦਾ ਸੇਵਨ ਕਰਨ ਅਤੇ ਪਾਲਣ- ਪੋਸ਼ਣ ਵੱਲ ਧਿਆਨ ਦੇਣ ਬਾਰੇ ਪ੍ਰੇਰਿਤ ਕੀਤਾ ਜਾਂਦਾ ਹੈ।

ਵਿਧਾਇਕ ਬਲੂਆਣਾ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਸਰਕਾਰ ਦੀਆਂ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਲਈ ਅਪਣੀ ਜੁੰਮੇਵਾਰੀ ਸਮਝਦੇ ਹੋਏ ਤਨਦੇਹੀ ਨਾਲ ਡਿਊਟੀ ਨਿਭਾ ਰਹੀਆਂ ਹਨ ਅਤੇ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਵੀ ਕੀਤਾ। ਇਸ ਦੇ ਨਾਲ-ਨਾਲ ਪੋਸ਼ਣ ਅਭਿਆਨ ਤਹਿਤ ਵਧੀਆ ਕਾਰਗੁਜ਼ਾਰੀ ਨਿਭਾਉਣ ਵਾਲੀਆਂ ਵਰਕਰਾਂ ਨੂੰ ਐਪਰੀਸੀਏਸ਼ਨ ਸਰਟੀਫਿਕੇਟ ਵੀ ਵੰਡੇ ਗਏ। ਉਨ੍ਹਾਂ ਨੇ ਕਿਹਾ ਕਿ ਵਰਕਰਾਂ ਅਤੇ ਹੈਲਪਰਾਂ ਨੂੰ ਨਵ- ਨਿਯੁਕਤੀ ਪੱਤਰ ਦਿੰਦੇ ਹੋਏ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਮਿਹਨਤੀ ਕਰਮਚਾਰੀਆਂ ਨੂੰ ਸਰਕਾਰ ਹਮੇਸ਼ਾ ਹੀ ਸਨਮਾਨ ਕਰਦੀ ਹੈ।

ਇਸ ਮੌਕੇ ਸੀਡੀਪੀਓ ਅਬੋਹਰ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸੁਆਗਤ ਕੀਤਾ ਜਿਸ ਮਗਰੋਂ ਪੋਸ਼ਨ ਮਾਹ ਦਿਵਸ ਸਮਾਗਮ ਦੀ ਸ਼ੁਰੂਆਤ ਕਰਦਿਆਂ ਲੋਕਾਂ ਨੂੰ ਪੋਸ਼ਣ ਮਾਹ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਕਿਹਾ ਕੀ ਇਹ ਪੋਸ਼ਣ ਮਾਹ ਹਰ ਸਾਲ ਸਤੰਬਰ ਮਹੀਨੇ ਮਨਾਇਆ ਜਾਂਦਾ ਹੈ।

ਇਸ ਮੌਕੇ ਪੋਸ਼ਣ ਜਿਲ੍ਹਾ ਕੋਆਰਡੀਨੇਟਰ ਸ਼੍ਰੀਮਤੀ ਸੰਜੋਲੀ ਨੇ ਗਰਭਵਤੀ ਔਰਤਾਂ, ਦੁੱਧ ਪਿਲਾਊ ਮਾਵਾਂ , ਕਿਸ਼ੋਰੀ ਕੁੜੀਆਂ ਅਤੇ ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ਕਿਹੜੇ-ਕਿਹੜੇ ਆਹਾਰ ਲਏ ਜਾਣ, ਸੰਤੁਲਿਤ ਆਹਾਰ ਬਾਰੇ ਅਤੇ ਨਾਲ ਹੀ ਆਪਣੇ ਆਸ-ਪਾਸ ਤੇ ਖੁਦ ਦੀ ਸਫਾਈ ਰੱਖਣ ਵੱਲ ਧਿਆਨ ਦਿਵਾਇਆ।

ਇਸ ਮੌਕੇ ਪੋਸ਼ਣ ਅਭਿਆਨ ਤਹਿਤ ਸਿਫੇਟ ਫਰਮ ਤੋਂ ਸ਼੍ਰੀਮਤੀ ਰੁਪਿੰਦਰ ਕੌਰ ਜੀ ਵਲੋ ਫੂਡ ਗਰੁੱਪ ਤਹਿਤ,ਵਨ ਵਿਭਾਗ ਅਤੇ ਬਾਗਬਾਨੀ ਵਿਭਾਗ  ਵੱਲੋ ਸਟਾਲ ਲੱਗਾ ਕੇ ਬੂਟੇ ਵੀ ਵੰਡੇ ਗਏ।

ਇਸ ਮੌਕੇ ਸਮਾਗਮ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ ਅਰੁਣ ਨਾਰੰਗ, ਸ਼੍ਰੀ ਧਰਮਵੀਰ ਗੋਦਾਰਾ, ਸ਼੍ਰੀ ਵਿਜੈ ਗਰੋਵਰ ਪ੍ਰਿੰਸੀਪਲ ਡੀ.ਏ.ਵੀ. ਬੀ.ਐਡ. ਕਾਲਜ ਆਫ ਐਜੂਕੇਸ਼ਨ ਅਬੋਹਰ, ਮਛੀ ਪਾਲਣ ਵਿਭਾਗ ਤੋਂ ਸ੍ਰੀ ਮਤੀ ਕੋਕਮ ਕੌਰ ਤੇ ਬਲਾਕ ਅਬੋਹਰ ਦੇ ਸਮੂਹ ਸੁਪਰਵਾਈਜ਼ਰ ਅਤੇ ਸਟਾਫ ਹਾਜ਼ਰ ਹੋਇਆ। ਇਸ ਮੌਕੇ ਬੱਚਿਆਂ ਵਲੋਂ ਕਈ ਸੱਭਿਆਚਾਰਕ ਪੇਸ਼ਕਸ਼ ਵੀ ਕੀਤੀਆਂ ਗਈਆਂ।

CATEGORIES
Share This

COMMENTS

Wordpress (0)
Disqus (0 )
Translate