ਗੋਪੀਚੰਦ ਕਾਲਜ ਵਿਚ ‘ਵਰਲਡ ਡੈਮੋਕਰੇਸੀ ਡੇਅ’ ਮਨਾਇਆ ਗਿਆ
ਅਬੋਹਰ 18 ਸਤੰਬਰ (ਬਿਕਰਮਜੀਤ ਸਿੰਘ) ਸਥਾਨਕ ਗੋਪੀਚੰਦ ਆਰਯ ਮਹਿਲਾ ਕਾਲਜ ਹਮੇਸ਼ਾ ਹੀ ਆਪਣੀਆਂ ਸਹਿ-ਵਿੱਦਿਅਕ ਗਤੀਵਿਧੀਆਂ ਲਈ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਇਸੇ ਲੜੀ ਤਹਿਤ ਪ੍ਰਿੰਸੀਪਲ ਡਾ. ਰੇਖਾ ਸੂਦ ਹਾਂਡਾ ਦੀ ਯੋਗ ਨੁਮਾਇੰਦਗੀ ਅਧੀਨ ‘ਰਾਜਨੀਤੀ ਸ਼ਾਸਤਰ ਵਿਭਾਗ ’ ਦੇ ਇੰਚਾਰਜ ਮੈਡਮ ਰੀਤਾ ਦੀ ਦੇਖ ਰੇਖ ਅਧੀਨ ‘ਵਰਲਡ ਡੈਮੋਕਰੇਸੀ ਡੇਅ ’ ਦੇ ਮੌਕੇ ਮੀਡੀਆ ਸ਼ੋਅ ਦਾ ਸੰਚਾਲਨ ਕੀਤਾ ਗਿਆ ਜਿਸ ਦਾ ਉਦੇਸ਼ ਲੋਕਤੰਤਰ ਦੇ ਚੌਥੇ ਥੰਮ ‘ਪ੍ਰੈਸ’ ਦੇ ਲੋਕਤੰਤਰਕ ਪ੍ਰਕ੍ਰਿਆ ਵਿਚ ਮਹੱਤਵ ਤੋਂ ਵਿਦਿਆਰਥੀਆਂ ਨੂੰ ਜਾਣੂੰ ਕਰਵਾਉਣਾ ਸੀ। ਇਸ ਪ੍ਰੋਗਰਾਮ ਦੁਆਰਾ ਕੁੱਝ ਮਹੱਤਵਪੂਰਨ ਰਾਜਨੀਤਿਕ ਮੁੱਦਿਆਂ ਉੱਪਰ ਚਰਚਾ ਕੀਤੀ ਗਈ ਪਰ ਮੁੱਖ ਰੂਪ ਵਿਚ ‘ਵਨ ਨੇਸ਼ਨ ਵਨ ਇਲੈਕਸ਼ਨ’ ਵਿਸ਼ੇ ਤੇ ਚਰਚਾ ਹੋਈ ਕਿਉਂਕਿ ਲੋਕਤੰਤਰ ਵਿਚ ਚੋਣ ਅਤੇ ਚੋਣ ਪ੍ਰਕਿਰਿਆ ਮੁੱਖ ਭੂਮਿਕਾ ਨਿਭਾਉਂਦੀ ਹੈ। ਇਸ ਚਰਚਾ ਵਿਚ ਹਿੱਸਾ ਲੈਂਦਿਆ 10+1 ਦੀਆਂ ਵਿਦਿਆਰਥਣਾਂ ਭਵਯਾ, ਧਾਨੂਸ਼ਿਖਾ, ਬੀ.ਏ. ਭਾਗ ਤੀਸਰਾ ਦੀਆਂ ਵਿਦਿਆਰਥਣਾਂ ਜਸਲੀਨ, ਸ਼ਾਲੂ ਅਤੇ ਤਮੰਨਾ ਨੇ ਵਿਸ਼ਾ ਵਿਸ਼ੇਸ਼ੱਗ ਵਜੋਂ ਭੂਮਿਕਾ ਨਿਭਾਈ। ਪ੍ਰਿੰਸੀਪਲ ਡਾ. ਰੇਖਾ ਸੂਦ ਹਾਂਡਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੇ ਆਯੋਜਨ ਵਿਦਿਆਰਥੀਆਂ ਨੂੰ ਜਾਗਰੂਕ ਨਾਗਰਿਕ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪ੍ਰਿੰਸੀਪਲ ਸਾਹਿਬਾ ਨੇ ਭਾਗੀਦਾਰ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਇੰਚਾਰਜ ਮੈਡਮ ਰੀਤਾ ਸਮੇਤ ਸਮੂਹ ਸਟਾਫ ਨੂੰ ਸਫਲ ਆਯੋਜਨ ਦੀ ਵਧਾਈ ਦਿੰਦਿਆ ਅਜਿਹੇ ਆਯੋਜਨ ਕਰਦੇ ਰਹਿਣ ਦਾ ਸੁਨੇਹਾ ਦਿੱਤਾ।