ਜੈਕਾਰਿਆਂ ਦੀ ਗੂੰਜ ਨਾਲ ਮਨਾਇਆ ਗਿਆ ਕੀਰਤਨ ਦਰਬਾਰ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੀਰਤਨ ਦਰਬਾਰ ਵਿੱਚ ਹਜ਼ਾਰਾਂ ਨੇ ਨਿਵਾਇਆ ਸ਼ੀਸ਼
ਫਾਜਿਲਕਾ। ਫਾਜਿਲਕਾ ਦੇ ਗੁਰੂ ਨਾਨਕ ਸਿੱਖ ਕੰਨਿਆ ਪਾਠਸ਼ਾਲਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਜੈਕਾਰਿਆਂ ਦੀ ਗੂੰਜ ਨਾਲ ਮਨਾਇਆ ਗਿਆ। ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਵੱਲੋਂ ਕੀਤੇ ਗਏ ਪ੍ਰਬੰਧ ਫਾਜਿਲਕਾ ਦੇ ਨੇੜੇ-ਤੇੜੇਓ ਆਉਣ ਵਾਲੀ ਸੰਗਤ ਲਈ ਸੁਖਾਵਨੇ ਮਾਹੌਲ ਪੈਦਾ ਕਰ ਰਹੀ ਸੀ। ਸ਼ਾਮ 5.30 ਵਜੇ ਤੋਂ ਸ਼ੁਰੂ ਹੋਏ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਕੀਰਤਨ ਦਰਬਾਰ ਦੀ ਆਰੰਭਤਾ ਹੋਈ ਅਤੇ ਸੰਗਤਾਂ ਵੱਲੋਂ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ। ਜਿਸ ਤੋਂ ਬਾਅਦ ਰੱਖੇ ਗਏ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਲੜਕੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ਬਦਾਂ ਨਾਲ ਸੰਗਤਾਂ ਦਾ ਮਨ ਮੋਹ ਲਿਆ। ਇਸ ਤੋਂ ਬਾਅਦ ਅਕਾਲ ਅਕੈਡਮੀ ਫਾਜਿਲਕਾ ਦੀਆਂ ਬੱਚੀਆਂ ਵੱਲੋਂ ਪਵਿੱਤਰ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕੀਤਾ ਗਿਆ ਅਤੇ ਸਿੱਖ ਮੀਡੀਆ ਦੇ ਢਾਢੀ ਜੱਥੇ ਵੱਲੋਂ ਵਾਰਾਂ ਸੁਣਾ ਕੇ ਸੰਗਤਾਂ ਵਿੱਚ ਜੋਸ਼ ਭਰ ਦਿੱਤਾ ਅਤੇ ਗੁਰੂ ਨਾਲ ਜੋੜਿਆ, ਬੀਬੀ ਤ੍ਰਿਪਤ ਕੌਰ ਅਤੇ ਉਨ੍ਹਾਂ ਦੇ ਜੱਥੇ ਵੱਲੋਂ ਸ਼ਬਦਾਂ ਦਾ ਗਾਇਨ ਕੀਤਾ ਗਿਆ। ਇਸ ਤੋਂ ਬਾਅਦ ਸਿੱਖ ਪੰਥ ਦੇ ਮਹਾਨ ਕਥਾ ਵਾਚਕ ਅਤੇ ਸਮਾਜਸੁਧਾਰਕ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ, ਦਿਵਾਨ ਹਾਲ ਮੰਜੀ ਸਾਹਿਬ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮ੍ਰਿਤਸਰ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਦੇ ਰਾਹ ’ਤੇ ਚੱਲਣ ਦੀ ਪ੍ਰਰਣਾ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੁਨੀਆ ਦੇ ਚਾਰੇ ਪ੍ਰਮੁੱਖ ਧਰਮ ਗ੍ਰੰਥਾ ਦਾ ਧਿਆਨ ਕੀਤਾ ਹੈ ਜਿਸ ਵਿੱਚ ਪਵਿੱਤਰ ਕੁਰਾਨ ਸ਼ਰੀਫ, ਪਵਿੱਤਰ ਬਾਈਬਲ ਅਤੇ ਪਵਿੱਤਰ ਗੀਤਾ ਅਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ। ਉਨ੍ਹਾਂ ਕਿਹਾ ਕਿ ਮਨੁੱਖ ਲਈ ਸਾਰੇ ਧਰਮ ਹੀ ਪਵਿੱਤਰ ਹਨ। ਇਸ ਦੀ ਪ੍ਰੇਰਣਾ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੈ। ਉਨ੍ਹਾਂ ਸਿੱਖਾਂ ਨੂੰ ਡੇਰੇਵਾਦ ਅਤੇ ਫੋਕੇ ਕਰਮਕਾਂਡਾਂ ਤੋਂ ਬਚ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਪ੍ਰੇਰਣਾ ਦਿੱਤੀ। ਇਸ ਤੋਂ ਉਪਰੰਤ ਭਾਈ ਗੁਰਨਾਮ ਸਿੰਘ ਦੇ ਜੱਥੇ ਵੱਲੋਂ ਆਨੰਦ ਸਾਹਿਬ ਜੀ ਦਾ ਪਾਠ ਕੀਤਾ ਗਿਆ। ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਨਵੇਕਲੇ ਕਦਮ ਚੁੱਕ ਫਾਜਿਲਕਾ ਦੇ ਰਤਨ ਸਨਮਾਨ ਦੀ ਸ਼ੁਰੂਆਤ ਕੀਤੀ ਗਈ ਅਤੇ ਸਭ ਤੋਂ ਪਹਿਲਾ ਸਨਮਾਨ ਫਾਜਿਲਕਾ ਵਿੱਚ ਨਵੇਕਲੇ ਗੁਰਦੁਆਰੇ ਦੀ ਉਸਾਰੀ ਕਰਵਾਉਣ ਵਾਲੇ ਸਾਬਕਾ ਸੀਨੀਅਰ ਪੁਲਿਸ ਕਪਤਾਨ ਭੂਪਿੰਦਰ ਸਿੰਘ ਸਿੱਧੂ ਨੂੰ ਦਿੱਤਾ ਗਿਆ, ਇਸ ਤੋਂ ਬਾਅਦ ਸੀਨੀਅਰ ਪੁਲਿਸ ਕਪਤਾਨ ਮਨਜੀਤ ਸਿੰਘ ਢੇਸੀ ਨੂੰ ਅਤੇ ਫਾਜਿਲਕਾ ਦੇ ਹੋਣਹਾਰ ਵਕੀਲ ਹਰਕੰਵਰਜੀਤ ਸਿੰਘ ਜੋਕਿ ਅੱਜਕਲ ਅਡੀਸ਼ਨਲ ਐਡਵੋਕੇਟ ਜਨਰਲ ਦੇ ਰੂਪ ਵਿੱਚ ਸੇਵਾਵਾਂ ਦੇ ਰਹੇ ਹਨ ਨੂੰ ਦਿੱਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਿਆ। ਸੁਸਾਇਅੀ ਦੇ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ ਨੇ ਦੱਸਿਆ ਕਿ 2024 ਦਾ ਸਰਵ ਹਿੰਦ ਸਲਾਨਾ ਸਮਾਗਮ ਫਾਜਿਲਕਾ ਦੀ ਸੁਸਾਇਟੀ ਦੀ ਝੋਲੀ ਵਿੱਚ ਪੈ ਚੁੱਕਿਆ ਹੈ ਅਤੇ ਆਪ ਸਭ ਦੇ ਸਹਿਯੋਗ ਨਾਲ ਹੀ ਇਹ ਸਫਲ ਹੋ ਸਕੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾ ਉਹ ਕੀਰਤਨ ਦਰਬਾਰ ਵਿੱਚ ਸੰਗਤਾਂ ਵੱਲੋਂ ਸਹਿਯੋਗ ਦਿੱਤਾ ਗਿਆ ਹੈ ਉਸੇ ਤਰ੍ਹਾਂ ਆਉਣ ਵਾਲੇ ਪ੍ਰੋਗ੍ਰਾਮਾਂ ਵਿੱਚ ਸੰਗਤਾਂ ਤੋਂ ਸਹਿਯੋਗ ਦੀ ਆਸ ਰਖਦੇ ਹਨ। ਇਸ ਮੈਕੇ ਸੁਸਾਇਟੀ ਦੇ ਜਨਰਲ ਸਕੱਤਰ ਤੇਜਿੰਦਰ ਪਾਲ ਸਿੰਘ ਖਾਲਸਾ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਪ੍ਰਭਾਤ ਫੇਰੀਆਂ ਜੋ ਕਿ 1 ਸਤਬੰਰ ਤੋਂ 15 ਸਤੰਬਰ ਤੱਕ ਚੱਲੀਆਂ ਅਤੇ ਨਗਰ ਕੀਰਤਨ ਜੋ ਕਿ 14 ਸਤੰਬਰ ਨੂੰ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਦਾ ਪਹਿਲੇ ਪ੍ਰਕਾਸ਼ ਉਤਸਵ ਵਿੱਚ ਸੰਗਤਾਂ ਦੇ ਸਹਿਯੋਗ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਬਰਜਿੰਦਰ ਸਿੰਘ ਬੰਟੀ, ਰਘੁਬੀਰ ਸਿੰਘ ਸ਼ਾਹ, ਰਿੰਕੂ ਸੱਗੁ, ਗਗਨਦੀਪ ਸਿੰਘ, ਹਰਮੰਦਰ ਸਿੰਘ, ਅਮਰਜੀਤ ਸਿੰਘ, ਹਰਦੀਪ ਸਿੰਘ, ਮਨਜੀਤ ਸਿੰਘ ਗੋਲਡੀ, ਪ੍ਰਭਜੋਤ ਸਿੰਘ, ਖੁਸ਼ਵਿੰਦਰ ਸਿੰਘ, ਮਿੰਟੂ ਸਿੰਘ, ਕਰਨਜੀਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਵੱਲੋਂ ਆਪਣੀਆਂ ਵਿਸ਼ੇਸ਼ ਸੇਵਾਵਾਂ ਦਿੱਤੀਆਂ ਗਈਆਂ।

ਫੋਟੋ ਕੈਪਸ਼ਨ :ਮਾਤਾ ਜੋਗਿੰਦਰ ਕੌਰ ਦੇ ਸਿੱਖ ਪੰਥ ਪ੍ਰਤੀ ਸੇਵਾਵਾਂ ਬਦਲੇ ਪਰਿਵਾਰ ਨੂੰ ਸਨਮਾਨਿਤ ਕਰਦੇ ਸੁਸਾਇਟੀ ਦੇ ਮੈਂਬਰ।  

CATEGORIES
Share This

COMMENTS

Wordpress (0)
Disqus (0 )
Translate