ਕੰਨਿਆ ਸਕੂਲ ਦੇ ਅਧਿਆਪਕ ਅਤੇ ਵਿਦਿਆਰਥਣਾਂ ਅਧਿਆਪਕ ਦਿਵਸ ਤੇ ਸਨਮਾਨਿਤ
ਅਬੋਹਰ 6 ਸਤੰਬਰ (ਜਗਜੀਤ ਸਿੰਘ ਧਾਲੀਵਾਲ) ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਪ੍ਰਿੰਸੀਪਲ, ਅਧਿਆਪਕਾਂ ਅਤੇ ਵਿਦਿਆਰਥਣਾਂ ਨੂੰ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵੱਲੋਂ ਅਧਿਆਪਕ ਦਿਵਸ ਮੌਕੇ ਕਰਵਾਏ ਗਏ ਪ੍ਰੋਗਰਾਮ ਵਿੱਚ ਸਨਮਾਨਿਤ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਸਕੂਲ ਦੇ ਮੀਡੀਆ ਇੰਚਾਰਜ ਅਮਿਤ ਬੱਤਰਾ ਨੇ ਦੱਸਿਆ ਕਿ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨ ਬਠਿੰਡਾ ਵੱਲੋਂ ਸਰਵੋਤਮ ਅਧਿਆਪਕ ਦਾ ਐਵਾਰਡ ਦਿੱਤਾ ਗਿਆ, ਜਿਸ ਵਿੱਚ ਸਕੂਲ ਦੀ
ਪਿ੍ੰਸੀਪਲ ਸ੍ਰੀਮਤੀ ਸੁਨੀਤਾ ਬਿਲੰਦੀ ਅਤੇ ਡੀ.ਪੀ.ਈ ਮੈਡਮ ਅਜੀਤ ਕੌਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਬਿਲੰਦੀ ਦੀ ਥਾਂ ਮੈਡਮ ਸ਼ਿਵਾਨੀ ਐਵਾਰਡ ਲੈਣ ਗਏ। ਪੰਜਾਬ ਸਰਕਾਰ ਦੇ ਮੰਤਰੀ ਮੈਡਮ ਬਲਜੀਤ ਕੌਰ ਅਤੇ ਗਰੁੱਪ ਦੇ ਚੇਅਰਮੈਨ ਰਣਜੀਤ ਸਿੰਘ ਧਾਰੀਵਾਲ ਨੇ ਇਨ੍ਹਾਂ ਅਧਿਆਪਿਕਾਵਾਂ ਨੂੰ ਸਨਮਾਨਿਤ ਕੀਤਾ।
ਟੀਚਰਜ਼ ਕਲੱਬ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਸਕੂਲਾਂ ਵਿੱਚ ਵਧੀਆ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਸਰਵੋਤਮ ਅਧਿਆਪਕ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਹਿੰਦੀ ਅਧਿਆਪਕਾ ਮੈਡਮ ਅਮਨ ਚੁੱਘ ਅਤੇ ਕੰਪਿਊਟਰ ਅਧਿਆਪਕਾ ਮੈਡਮ ਸ਼ਿਵਾਨੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਇਨ੍ਹਾਂ ਅਧਿਆਪਿਕਾਵਾਂ ਨੂੰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਨੀਲ ਸਚਦੇਵਾ, ਨਗਰ ਨਿਗਮ ਅਬੋਹਰ ਦੇ ਮੇਅਰ ਵਿਮਲ ਠੱਠਈ, ਟੀਚਰਜ਼ ਕਲੱਬ ਦੇ ਚੇਅਰਮੈਨ ਦੇਵ ਸਿੰਘ ਖਹਿਰਾ, ਪ੍ਰਧਾਨ ਪ੍ਰਿੰਸੀਪਲ ਸੁਖਦੇਵ ਸਿੰਘ ਗਿੱਲ, ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਰੋਟਰੀ ਕਲੱਬ ਵੱਲੋਂ ਸਥਾਨਕ ਮਹਾਰਿਸ਼ੀ ਦਯਾਨੰਦ ਕਾਲਜ ਆਫ ਐਜੂਕੇਸ਼ਨ ਵਿਖੇ ਸਕੂਲ ਅਧਿਆਪਕ ਅਮਿਤ ਬੱਤਰਾ ਅਤੇ ਅੰਗਰੇਜ਼ੀ ਅਧਿਆਪਿਕਾ ਮੈਡਮ ਮੀਨੂੰ ਅਸੀਜਾ ਨੂੰ ਨੇਸ਼ਨ ਬਿਲਡਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਰੋਟਰੀ ਕਲੱਬ ਅਬੋਹਰ ਦੇ ਪ੍ਰਧਾਨ ਰਾਜੀਵ ਗੋਦਾਰਾ, ਮਹਾਰਿਸ਼ੀ ਦਯਾਨੰਦ ਐਜੂਕੇਸ਼ਨ ਕਾਲਜ ਦੇ ਪ੍ਰਿੰਸੀਪਲ ਡਾ: ਆਰ. ਪੀ ਅਸੀਜਾ, ਡੀ.ਵੀ.ਕਾਲਜ ਆਫ ਐਜੂਕੇਸ਼ਨ ਫਾਜ਼ਿਲਕਾ ਦੇ ਪ੍ਰਿੰਸੀਪਲ ਡਾ.ਅਨੁਰਾਗ ਅਸੀਜਾ, ਉਦਯੋਗਪਤੀ ਆਰ.ਡੀ ਗਰਗ ਅਤੇ ਰੋਟਰੀ ਕਲੱਬ ਦੇ ਹੋਰ ਅਹੁਦੇਦਾਰ ਹਾਜ਼ਰ ਸਨ।
ਅਧਿਆਪਕ ਦਿਵਸ ਮੌਕੇ ਸਥਾਨਕ ਡੀ.ਏ.ਵੀ ਕਾਲਜ ਆਫ ਐਜੂਕੇਸ਼ਨ ਵਿੱਚ ਕਈ ਆਨਲਾਈਨ ਅਤੇ ਆਫਲਾਈਨ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸਕੂਲ ਦੇ ਅਧਿਆਪਕ ਅਮਿਤ ਬੱਤਰਾ ਨੇ ਅਧਿਆਪਕ ਵਰਗੇ ਪਹਿਰਾਵੇ ਵਿੱਚ ਪਹਿਲਾ ਇਨਾਮ, ਏਡ ਮੈਡ ਵਿੱਚ ਦੂਜਾ,ਐਕਸਟਨਪੋਰ ਸਪੀਚ , ਬੈਸਟ ਐਨੀਕ਼ਡੋਟਸ ਟਾਈਮ ਇਨ ਕਾਲਜ, ਧੰਨਵਾਦ ਵੀਡੀਓ ਟੂ ਟੀਚਰ ਮੁਕਾਬਲੇ ਵਿੱਚ ਤੀਜਾ ਇਨਾਮ ਸਮੇਤ ਕੁੱਲ ਪੰਜ ਇਨਾਮ ਜਿੱਤੇ।ਅਧਿਆਪਕ ਅਮਿਤ ਬੱਤਰਾ ਦੀ ਅਗਵਾਈ ‘ਚ ਸਕੂਲ ਦੀਆਂ ਵਿਦਿਆਰਥਣਾਂ ਨੇ ਕਾਲਜ ਵੱਲੋਂ ਕਰਵਾਏ ਗਏ ਆਨਲਾਈਨ ਮੁਕਾਬਲੇ ‘ਚ ਭਾਗ ਲਿਆ, ਟੀਚਰ ਦਾ ਧੰਨਵਾਦ ਕਰਦਿਆਂ ਵੀਡਿਓ ਬਣਾਉਣ ਵਿੱਚ ਨੀਲਾਕਸ਼ੀ ਬੱਤਰਾ ਨੇ ਪਹਿਲਾ ਇਨਾਮ , ਮਾਧਵੀ ਨੇ ਦੂਜਾ, ਯਸ਼ਵੀ ਨੇ ਤੀਜਾ ਇਨਾਮ ਜਿੱਤਿਆ | ਸਕੂਲ ਦੀ ਸਾਬਕਾ ਵਿਦਿਆਰਥਣ ਰੂਪਾਲੀ ਨੇ ਵੀ ਤੀਜਾ ਇਨਾਮ ਜਿੱਤਿਆ। ਪ੍ਰਿੰਸੀਪਲ ਡਾ.ਵਿਜੇ ਗਰੋਵਰ, ਪ੍ਰੋਫੈਸਰ ਅਜੈ ਖੋਸਲਾ, ਸਮਾਜ ਸੇਵੀ ਅਤੇ ਸੇਵਾਮੁਕਤ ਪ੍ਰੋਫੈਸਰ ਬੀ.ਐਸ.ਚੌਧਰੀ ਅਤੇ ਹੋਰਾਂ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ।
ਪਿ੍ੰਸੀਪਲ ਸ੍ਰੀਮਤੀ ਸੁਨੀਤਾ ਬਿਲੰਦੀ ਨੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥਣਾ ਦੀ ਇਸ ਸਫ਼ਲਤਾ ਲਈ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਸਕੂਲ ਸਟਾਫ਼ ਹੋਰ ਵੀ ਸਖ਼ਤ ਮਿਹਨਤ ਕਰੇਗਾ ਤਾਂ ਜੋ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਹੋਰ ਵੀ ਇਨਾਮ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕਰਨ।



