ਝੋਨੇ ਦੀ ਬਿਨਾਂ ਕੱਦੂ ਕੀਤੇ ਸਿੱਧੀ ਬਿਜਾਈ ਅਪਣਾਉਣ ਵਾਲਾ ਅਗਾਂਹਵਧੂ ਕਿਸਾਨ:  ਅਮਰਜੀਤ ਸਿੰਘ ਬਦੇਸ਼ੇ

ਅਮਰਜੀਤ ਸਿੰਘ ਬਦੇਸ਼ੇ ਅਗਾਂਹਵਧੂ ਵਾਤਾਵਰਣ ਪ੍ਰੇਮੀ ਕਿਸਾਨ ਹੈ, ਜੋ ਆਪਣੇ ਪਿੰਡ ਅਤੇ ਇਲਾਕੇ ਦੇ ਕਿਸਾਨਾਂ ਲਈ ਹੈ ਇੱਕ ਪ੍ਰੇਰਨਾ ਦਾ ਸਰੋਤ- ਮਨਵੀਰ ਸਿੰਘ 

ਮਾਲੇਰਕੋਟਲਾ 04 ਸਤੰਬਰ :

               ਪੰਜਾਬ ਸਰਕਾਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਾਲੇਰਕੋਟਲਾ ਵੱਲੋਂ ਕੱਦੂ ਕਰਕੇ ਝੋਨੇ ਦੀ ਬਿਜਾਈ ਕਰਨ ਵਾਲ਼ੀ ਰਿਵਾਇਤੀ ਵਿਧੀ ਨੂੰ ਛੱਡ ਕੇ ਝੋਨੇ ਦੀ ਸਿੱਧੀ ਬਿਜਾਈ ਅਪਣਾਉਣ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਬਹੁਤ ਸਾਰੇ ਕਿਸਾਨ ਬਿਨਾਂ ਕੱਦੂ ਕੀਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਲੱਗ ਪਏ ਹਨ

            ਇਹਨਾਂ ਵਿੱਚੋਂ ਹੀ ਹੈ ਇੱਕ ਕਿਸਾਨ ਅਮਰਜੀਤ ਸਿੰਘ ਪੁੱਤਰ ਲਾਲ ਸਿੰਘ ਬਦੇਸ਼ੇਜੋ ਕਿ  ਕੁਦਰਤ ਦੀ  ਅਨਮੋਲ ਦਾਤ ਧਰਤੀ ਹੇਠਲੇ ਪਾਣੀ ਦੀ ਬੱਚਤ ਕਰਕੇ ਅਤੇ ਕੁਦਰਤੀ ਸਰੋਤਾ ਦੀ ਸਾਂਭਸੰਭਾਲ ਵਿੱਚ ਆਪਣਾ ਵਡਮੁੱਲਾ ਅਹਿਮ ਯੋਗਦਾਨ ਪਾ ਰਿਹਾ ਹੈ ਇਹ ਕਿਸਾਨ ਪਾਣੀ ਨੂੰ ਬਚਾਉਣ ਲਈ ਬਿਨਾਂ ਕੱਦੂ ਕੀਤੇ ਝੋਨੇ ਦੀ ਸਿੱਧੀ ਬਿਜਾਈ ਨੂੰ ਪਿਛਲੇ ਤਿੰਨ ਸਾਲਾਂ ਤੋਂ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਰਿਹਾ ਹੈ

            ਆਪਣੇ ਤਜਰਬੇ ਸਾਂਝੇ ਕਰਦਿਆ ਕਿਸਾਨ ਨੇ ਦੱਸਿਆ ਕਿ ਪਾਣੀ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਕੁਦਰਤੀ ਸਰੋਤਾਂ ਦੀ ਸੰਯਮ ਨਾਲ ਵਰਤੋਂ ਕਰਨੀ ਚਾਹੀਦੀ ਹੈ  ਉਨ੍ਹਾਂ ਦੱਸਿਆ ਕਿ ਉਹ ਕਰੀਬ 38 ਏਕੜ ਦੀ ਵਾਹੀ ਕਰ ਰਿਹਾ ਹੈ ਜਿਸ ਵਿੱਚੋਂ 13 ਏਕੜ ਜ਼ਮੀਨ ਉਸ ਦੀ ਆਪਣੀ ਹੈ ਅਤੇ 25 ਏਕੜ ਜ਼ਮੀਨ ਉਸ ਨੇ ਠੇਕੇ ਉਪਰ ਲਈ ਹੋਈ ਹੈ ਉਹ ਪਿਛਲੇ 03 ਸਾਲਾਂ ਤੋਂ ਬਿਨਾਂ ਕੱਦੂ ਕੀਤੇ ਤਰ ਬਤੱਰ ਵਿਧੀ ਰਾਹੀਂ ਝੋਨੇ ਦੀ ਬਿਜਾਈ ਕਰਦਾ  ਰਿਹਾ ਹੈ ਉਸ ਨੇ ਪਿਛਲੇ ਸਾਲ 8 ਏਕੜ ਝੋਨੇ ਦੀ ਬਿਜਾਈ ਕੀਤੀ ਅਤੇ ਇਸ ਸਾਲ 12 ਏਕੜ ਪੀਆਰ 126 ਅਤੇ ਪੂਸਾਂ 44 ਕਿਸਮਾ ਦੀ ਸਿੱਧੀ ਬਿਜਾਈ ਕੀਤੀ ਹੈ 

           ਸੋ ਕਿਸਾਨ ਦਾ ਮੰਨਣਾ ਹੈ ਕਿ ਇਸ ਵਿਧੀ ਨਾਲ ਉਸ ਦਾ ਕਾਫ਼ੀ ਖਰਚਾ ਕੰਟਰੋਲ ਹੁੰਦਾ ਹੀ ਜਿਵੇਂ ਕਿ ਕੱਦੂ ਕਰਨ ਵੇਲੇ ਟਰੈਕਟਰ ਦੀ ਟੁੱਟਫੁੱਟ ਹੋਣ ਦੀ ਬੱਚਤ , ਕੱਦੂ ਕਰਨ ਲਈ ਲੇਬਰ ਦੀ ਬੱਚਤ, 15-20% ਪਾਣੀ ਦੀ ਬੱਚਤ ਆਦਿ ਤੋ ਇਲਾਵਾ ਝੋਨੇ ਦੀ ਫ਼ਸਲ ਉੱਪਰ ਬਿਮਾਰੀਆਂ ਅਤੇ ਕੀੜੇਮਕੌੜਿਆਂ ਦਾ ਵੀ ਘੱਟ ਹਮਲਾ ਹੁੰਦਾ ਹੈਇਹ ਅਗਾਂਹ ਵਧੂ ਕਿਸਾਨ ਅਣਮੁੱਲੇ ਪਾਣੀ ਦੀ ਬੱਚਤ ਕਰਨ ਦੇ ਨਾਲਨਾਲਝੋਨੇ ਦੀ ਸਿੱਧੀ ਬਿਜਾਈ ਕਰਕੇ ਫ਼ਸਲ ਉੱਪਰ ਘੱਟ ਖਰਚਾ ਕਰਕੇ ਰਿਵਾਇਤੀ ਵਿਧੀ ਨਾਲ ਝੋਨਾ ਲਾਉਣ ਵਾਲਿਆਂ ਤੋ ਚੋਖਾ ਲਾਭ ਕਮਾ ਰਿਹਾ ਹੈ ਕਿਸਾਨ ਅਮਰਜੀਤ ਸਿੰਘ ਦੇ ਦੱਸਣ ਮੁਤਾਬਿਕ ਫ਼ਸਲ ਦਾ ਝਾੜ ਬਹੁਤ ਹੀ ਅੱਛਾ ਰਿਹਾ ਹੈ

              ਖੇਤੀਬਾੜੀ ਟੈਕਨੌਲੋਜੀ ਮੈਨੇਜਰਆਤਮਾਮਾਲੇਰਕੋਟਲਾ ਸ੍ਰੀ ਮਨਵੀਰ ਸਿੰਘ ਨੇ ਦੱਸਿਆ ਕਿ ਅਮਰਜੀਤ ਇੱਕ ਅਗਾਂਹਵਧੂ ਵਾਤਾਵਰਣ ਪ੍ਰੇਮੀ ਕਿਸਾਨ ਹੈ ਜੋ ਆਪਣੇ ਪਿੰਡ ਅਤੇ ਇਲਾਕੇ ਦੇ ਕਿਸਾਨਾਂ ਲਈ ਇੱਕ ਪ੍ਰੇਰਨਾ ਸਰੋਤ ਹੈ ਅਤੇ ਇੱਕ ਮਿਸਾਲ ਦੇ ਤੌਰ ਤੇ ਉੱਭਰਿਆ ਹੈਜਿਸ ਸਕਦਾ ਉਨ੍ਹਾਂ ਦੇ ਪਿੰਡ ਬਦੇਸੇ ਵਿਖੇ ਕਰੀਬ 07 ਹੋਰ ਕਿਸਾਨ ਇਸ ਵਿਧੀ ਨੂੰ ਅਪਣਾ ਕੇ ਝੋਨੇ ਦੀ  ਸਿੱਧੀ ਬਿਜਾਈ ਕਰਨ ਲੱਗ ਪਏ ਹਨ  ਪਰਾਲੀ ਨੂੰ ਬਿਨਾਂ ਸਾੜੇ ਖੇਤੀ ਕਰਨ ਵਾਲੇ ਕੁਦਰਤ ਪੱਖੀ ਕਿਸਾਨ ਵਾਤਾਵਰਣ ਦੀ ਸੰਭਾਲ ਵਿੱਚ ਵੱਡਾ ਯੋਗਦਾਨ ਪਾ ਰਹੇ ਕਿਸਾਨ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਿਰਫ਼ ਆਪਣੇ ਖੇਤ ਅਤੇ ਆਪਣੇ ਪਰਿਵਾਰ ਦਾ ਹੀ ਨਹੀਂ ਸਗੋਂ ਸਰਬੱਤ ਦੇ ਭਲੇ ਲਈ ਵੀ ਪਵਿੱਤਰ ਕਾਰਜ ਕਰ ਰਹੇ ਹਨ

CATEGORIES
Share This

COMMENTS

Wordpress (0)
Disqus (0 )
Translate