ਜਿਲ੍ਹੇ ਦਾ ਕੋਈ ਵੀ ਅਸਲਾਧਾਰਕ ਆਪਣੇ ਅਸਲਾ ਲਾਇਸੰਸ ਤੇ 2 ਤੋਂ ਵੱਧ ਹਥਿਆਰ ਨਹੀਂ ਰੱਖ ਸਕਦਾ-ਜ਼ਿਲ੍ਹਾ ਮੈਜਿਸਟਰੇਟ
ਫਾਜਿਲਕਾ 28 ਅਗਸਤ(ਜਗਜੀਤ ਸਿੰਘ ਧਾਲੀਵਾਲ)
ਜ਼ਿਲ੍ਹਾ ਮੈਜਿਸਟਰੇਟ ਫਾਜਿਲਕਾ ਡਾ ਸੇਨੂ ਦੁੱਗਲ ਆਈ.ਏ.ਐਸ ਨੇ ਦੱਸਿਆ ਕਿ ਨਵੇ ਸੋਧ ਆਰਮਜ ਐਕਟ-2019 ਨੂੰ ਮੁਖ ਰਖਦੇ ਹੋਏ ਜ਼ਿਲ੍ਹੇ ਦੇ ਸਮੂਹ ਅਸਲਾ ਧਾਰੀਆ ਨੂੰ ਕਿਹਾ ਕਿ ਕੋਈ ਵੀ ਅਸਲਾ ਲਾਇਸੰਸੀ 2 ਤੋਂ ਵੱਧ ਹਥਿਆਰ ਰੱਖਦਾ ਹੈ ਤਾਂ ਉਸਦਾ ਤੀਸਰਾ ਹਥਿਆਰ ਅਣ-ਅਧਿਕਾਰਤ ਮੰਨਿਆ ਜਾਵੇਗਾ।
ੳਨ੍ਹਾਂ ਦੱਸਿਆ ਕਿ ਫਾਜਿਲਕਾ ਜਿਲ੍ਹੇ ਵਿੱਚ ਜਿਨ੍ਹਾਂ ਅਸਲਾ ਲਾਇਸੰਸ ਧਾਰਕਾਂ ਵੱਲੋਂ ਆਪਣੇ ਅਸਲਾ ਲਾਇਸੰਸ ਤੇ 02 ਤੋਂ ਵੱਧ ਹਥਿਆਰ ਰੱਖੇ ਹੋਏ ਹਨ, ਉਹ ਆਪਣੇ ਅਸਲਾ ਲਾਇਸੰਸ ਤੋਂ ਤੀਜਾ ਹਥਿਆਰ ਤੁਰੰਤ ਡਲੀਟ/ਹਟਾਉਣ ਲਈ ਆਪਣੇ ਨਜ਼ਦੀਕੀ ਸੇਵਾ ਕੇਂਦਰ ਵਿਖੇ ਅਪਲਾਈ ਕਰਨ, ਜੇਕਰ ਕੋਈ ਅਸਲਾ ਲਾਇਸੈਂਸ ਧਾਰਕ ਆਪਣਾ ਵਾਧੂ ਹਥਿਆਰ ਅਸਲਾ ਲਾਇਸੰਸ ਤੋਂ ਡਲੀਟ ਨਹੀਂ ਕਰਵਾਉਂਦਾ ਤਾਂ ਉਸਦਾ ਇਹ ਹਥਿਆਰ ਨਜਾਇਜ਼ ਮੰਨਿਆ ਜਾਵੇਗਾ ਅਤੇ ਉਸਦੇ ਖਿਲਾਫ ਆਰਮ ਐਕਟ-2019 ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।

CATEGORIES ਪੰਜਾਬ


