ਖੇਤੀਬਾੜੀ ਵਿਭਾਗ ਵੱਲੋ ਸਰਕਲ ਕੁੰਡਲ ਬਲਾਕ ਅਬੋਹਰ ਦੇ ਵੱਖ-ਵੱਖ ਪਿੰਡਾ ਵਿੱਚ ਲਗਾਏ ਗਏ ਕਿਸਾਨ ਸਿਖਲਾਈ ਕੈਂਪ

ਫਾਜਿਲਕਾ 10 ਅਗਸਤ (ਜਗਜੀਤ ਸਿੰਘ ਧਾਲੀਵਾਲ)

ਮਾਨਯੋਗ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਜੀ ਦੀਆਂ ਹਦਾਇਤਾਂ ਅਨੁਸਾਰ, ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੀਤ ਸਿੰਘ ਚੀਮਾ  ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਬਲਾਕ ਖੇਤੀਬਾੜੀ ਅਫਸਰ ਡਾ. ਸੁੰਦਰ ਲਾਲ ਦੀ ਅਗਵਾਈ ਹੇਠ ਅੱਜ ਡਾ. ਵਿਕਰਾਂਤ ਖੇਤੀਬਾੜੀ ਵਿਕਾਸ ਅਫਸਰ ਅਤੇ ਸ੍ਰੀ ਵਿਪਨ ਕੁਮਾਰ, ਖੇਤੀਬਾੜੀ ਉਪ-ਨਿਰੀਖਕ, ਵੱਲੋ ਸਰਕਲ ਕੁੰਡਲ ਦੇ ਪਿੰਡ ਕੁੰਡਲ ਅਤੇ ਰਹੁੜਿਆਵਾਲੀ ਵਿਖੇ ਨਰਮੇ ਅਤੇ ਝੋਨੇ ਦੀ ਫਸਲ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਏ ਗਏ।

ਡਾ. ਵਿਕਰਾਂਤ ਵਲੋਂ ਇਹਨਾ ਕੈਂਪਾ ਵਿੱਚ ਕਿਸਾਨਾ ਨੂੰ ਨਰਮੇ ਦੀ ਫਸਲ ਵਿੱਚ ਗੁਲਾਬੀ ਸੁੰਡੀ ਅਤੇ ਕੀਟ ਪ੍ਰਬੰਧਨ ਦੇ ਨਾਲ ਨਾਲ ਝੋਨੇ ਅਤੇ ਹੋਰ ਫਸਲਾਂ ਵਿੱਚ ਕੀੜੇ-ਮਕੋੜੇ ਅਤੇ ਬਿਮਾਰੀਆ ਦੀ ਰੋਕਥਾਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਹਨਾ ਵੱਲੋ ਦਿੱਸਿਆ ਗਿਆ ਕਿ ਕਿਸਾਨ ਵੀਰ ਪੰਜਾਬ ਸਰਕਾਰ ਵੱਲੋ ਬਾਸਮਤੀ ਤੇ ਬੈਨ ਕੀਤੀਆ 10 ਕੀੜੇਮਾਰ ਦਵਾਈਆ (ਐਸੀਫੇਟ, ਬੁਪਰੋਫੇਜਿਨ, ਕਲੋਰੋਪਾਈਰੀਫੋਸ, ਹੈਗਜਾਕੋਨਾਜੋਲ, ਪ੍ਰੋਪੀਕੋਨਾਜੋਲ, ਥਾਇਆਮੀਥੋਕਸਾਮ, ਪ੍ਰੋਫੈਨੋਫੋਸ, ਇਮਿਡਾਕਲੋਪ੍ਰਿਡ, ਕਾਰਬੈਂਡਾਜਿਮ,ਟਰਾਈਸਾਈਕਲਾਜੋਲ) ਦੀ ਵਰਤੋ ਨਾ ਕਰਨ ਕਿਉਕਿ ਇਹਨਾ ਦੀ ਵਰਤੋ ਨਾਲ ਬਾਸਮਤੀ ਦੇ ਨਿਰਯਾਤ ਵਿੱਚ ਮੁਸਕਿਲ ਪੇਸ਼ ਆਉਦੀ ਹੈ ਅਤੇ ਇਸ ਦੇ ਬਦਲੇ ਵਿੱਚ ਦੂਸਰੀਆ ਕੀੜੇਮਾਰ ਦਵਾਈਆ ਮਾਰਕਿਟ ਵਿੱਚ ਉਪਲਬਧ ਹਨ ਦੀ ਵਰਤੋ ਕਰ ਸਕਦੇ ਹਨ।  

ਸ੍ਰੀ ਵਿਪਨ ਕੁਮਾਰ, ਖੇਤੀਬਾੜੀ ਉਪ ਨਿਰੀਖਕ ਵੱਲੋ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਕਿਸਾਨ ਵੀਰਾ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰੇਰਿਤ ਕੀਤਾ ਅਤੇ ਮਿੱਟੀ ਪਾਣੀ ਪਰਖ ਸਬੰਧੀ ਚਰਚਾ ਕੀਤੀ। ਅੰਤ ਵਿੱਚ ਡਾ. ਵਿਕਰਾਂਤ ਵੱਲੋਂ ਸੁਝਾਅ ਦਿੱਤੇ ਗਏ ਕਿ ਕਿਸਾਨ ਵੀਰ ਸਤੰਬਰ ਮਹੀਨੇ ਤੋ ਪਹਿਲਾ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸਿੰਥੈਟਿੰਕ ਕੀੜੇਮਾਰ ਦਵਾਈਆ ਦੀ ਵਰਤੋ ਤੋ ਗੁਰਹੇਜ ਕਰਨ। ਜਿਥੇ ਕਿਤੇ ਪਾਣੀ ਲਗਾਉਣ ਜਾ ਭਾਰੀ ਬਰਿਸ਼ ਤੋ ਬਾਅਦ ਨਰਮੇ ਦੇ ਬੂਟੇ ਕੁਮਲਾਉਣ ਲੱਗਦੇ ਹਨ ਤਾ ਇਸ ਪੈਰਾਵਿਲਟ ਦੀ ਸਮੱਸਿਆ ਦੀ ਰੋਕਥਾਮ ਲਈ ਕੋਬਾਲਟ ਕਲੋਰਾਇਡ 10 ਮਿਲੀ ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ 24 ਘੱਟਿਆ ਦੇ ਅੰਦਰ-ਅੰਦਰ ਸਪਰੇ ਕੀਤੀ ਜਾਵੇ। ਝੋਨੇ ਦੇ ਵਿੱਚ ਫੋਕ ਨੂੰ ਘਟਾਉਣ ਲਈ ਕਿਸਾਨ ਵੀਰ ਜਦੋ ਝੋਨਾ ਗੋਭ ਵਿੱਚ ਹੋਵੇ ਤਾ 1.5% ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ ਕਰਨ।

CATEGORIES
Share This

COMMENTS

Wordpress (0)
Disqus (0 )
Translate