ਭਾਰਤੀ ਹਵਾਈ ਸੈਨਾ ਦੀ ਭਰਤੀ ਲਈ ਆਨਲਾਈਨ 17 ਅਗਸਤ ਤੱਕ ਕਰਵਾਈ ਜਾ ਸਕਦੀ ਰਜਿਸਟ੍ਰੇਸ਼ਨ

ਅਗਨੀਵੀਰ ਵਾਯੂ ਯੋਜਨਾ ਅਧੀਨ ਭਰਤੀ ਹੋਣ ਦੇ ਚਾਹਵਾਨ ਕਰ ਸਕਦੇ ਆਨਲਾਈਨ ਅਪਲਾਈ-ਡਿਪਟੀ ਕਮਿਸ਼ਨਰ
ਮੋਗਾ, 9 ਅਗਸਤ:(ਜਗਜੀਤ ਸਿੰਘ ਧਾਲੀਵਾਲ)
ਭਾਰਤ ਸਰਕਾਰ ਵੱਲੋਂ ਨੌਜਵਾਨਾਂ ਨੂੰ ਸੈਨਾ ਵਿੱਚ ਭਰਤੀ ਕਰਨ ਲਈ ਅਗਨੀਵੀਰ ਵਾਯੂ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਅਧੀਨ ਹਵਾਈ ਸੈਨਾ ਵੱਲੋਂ ਭਰਤੀ ਚਾਲੂ ਹੋ ਚੁੱਕੀ ਹੈ। ਇਸ ਭਰਤੀ ਮੁਹਿੰਮ ਅਧੀਨ ਭਾਰਤੀ ਹਵਾਈ ਸੈਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾ ਨੂੰ ਮੌਕਾ ਦਿੱਤਾ ਜਾਵੇਗਾ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਭਰਤੀ ਲਈ 13 ਅਕਤੂਬਰ 2023 ਨੂੰ ਆਨ-ਲਾਇਨ ਪ੍ਰੀਖਿਆ ਆਯੋਜਿਤ ਕੀਤੀ ਜਾ ਰਹੀ ਹੈ। ਇਸ ਭਰਤੀ ਵਿੱਚ ਸ਼ਾਮਿਲ ਹੋਣ ਲਈ ਪ੍ਰਾਰਥੀ 17 ਅਗਸਤ 2023 ਤੱਕ ਆਨਲਾਈਨ ਵੈਬਸਾਈਟ www.agnipathvayu.cdac.in   ‘ਤੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਨੂੰ ਅਪਲਾਈ ਕਰਨ ਲਈ ਨੌਜਵਾਨਾਂ ਦੀ ਉਮਰ 27 ਜੂਨ 2003 ਤੋਂ 27 ਦਸੰਬਰ 2006 ਵਿਚਕਾਰ ਹੋਣੀ ਚਾਹੀਦੀ ਹੈ ਅਤੇ ਨੌਜਵਾਨਾਂ ਦਾ 12 ਵੀਂ ਜਮਾਤ ਵਿੱਚੋਂ 50 ਫੀਸਦੀ ਅੰਕਾਂ ਨਾਲ ਜਾਂ ਤਿੰਨ ਸਾਲਾ ਡਿਪਲੋਮਾ ਜਾਂ 2 ਸਾਲਾਂ ਵੋਕੇਸ਼ਨਲ ਕੋਰਸ ਦਾ 50 ਫੀਸਦੀ ਅੰਕਾਂ ਨਾਲ ਪਾਸ ਹੋਣਾ ਲਾਜ਼ਮੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਭਰਤੀ ਨੂੰ ਕੁਆਰੇ ਲੜਕੇ ਅਤੇ ਲੜਕੀਆਂ ਅਪਲਾਈ ਕਰ ਸਕਦੇ ਹਨ।

CATEGORIES
Share This

COMMENTS

Wordpress (0)
Disqus (1 )
Translate