4161 ਮੈਥ ਅਤੇ ਸਾਇੰਸ ਕੈਡਰ ਦੇ ਉਮੀਦਵਾਰਾਂ ਨੂੰ ਸਟੇਸ਼ਨ ਦੇਣ ਸਬੰਧੀ ਡਿਪਟੀ ਕਮਿਸ਼ਨਰ ਨੁੰ ਸਰਕਾਰ ਦੇ ਨਾਮ ਦਿੱਤਾ ਮੰਗ ਪੱਤਰ

ਫਾਜ਼ਿਲਕਾ, 27 ਜੁਲਾਈ (ਜਗਜੀਤ ਸਿੰਘ ਧਾਲੀਵਾਲ)
4161 ਮੈਥ ਅਤੇ ਸਾਇੰਸ ਕੈਡਰ ਦੇ ਉਮੀਦਵਾਰਾਂ ਨੂੰ ਸਟੇਸ਼ਨ ਨਾ ਮਿਲਣ ਕਰਕੇ ਰੋਸ ਵਜੋਂ ਉਮੀਦਵਾਰਾਂ ਨੇ ਮਾਣਯੋਗ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੁੰ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਹੈ ਤੇ ਜਲਦ ਤੋਂ ਜਲਦ ਸਟੇਸ਼ਨ ਜੁਆਇਨਿੰਗ ਦੀ ਮੰਗ ਕੀਤੀ ਹੈ।
ਸੁਖਵਿੰਦਰ ਸਿੰਘ, ਗੁਰਿੰਦਰ ਸਿੰਘ, ਕਸ਼ਿਸ਼, ਗੌਰਵ, ਅਸੀਮ, ਅੰਕੁਰ, ਅਜੈ, ਨਿਕਿਤਾ, ਅਲੀਸ਼ਾ, ਨਵਜੋਤ ਅਤੇ ਗੁਰਮੇਜ਼ ਸਮੇਤ ਸਾਰੇ ਉਮੀਦਵਾਰ ਆਖਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਵੱਖ—ਵੱਖ ਕੈਡਰਾਂ ਦੀਆਂ ਕੁੱਲ 4161 ਪੋਸਟਾਂ ਕੱਢੀਆਂ ਗਈਆਂ ਸਨ ਜਿਸ ਵਿਚ ਟੈਸਟ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੱਖ—ਵੱਖ ਵਿਸ਼ਿਆਂ ਨਾਲ ਸਬੰਧਤ ਉਮੀਦਵਾਰਾਂ ਨੂੰ ਸਟੇਸ਼ਨ ਵੀ ਅਲਾਟ ਕੀਤੇ ਜਾ ਚੁੱਕੇ ਹਨ ਤੇ ਉਹ ਆਪੋ—ਆਪਣੇ ਸਕੂਲਾਂ ਵਿਚ ਜਾ ਕੇ ਡਿਉਟੀ ਵੀ ਕਰ ਰਹੇ ਹਨ। ਪਰ ਇਸੇ ਭਰਤੀ ਵਿਚ ਮੈਥ ਅਤੇ ਸਾਇੰਸ ਕੈਡਰ ਨਾਲ ਸਰਕਾਰ ਵੱਲੋਂ ਕੋਝਾ ਮਜਾਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੈਥ ਅਤੇ ਸਾਇੰਸ ਕੈਡਰ ਦੇ ਉਮੀਦਵਾਰਾਂ ਨੂੰ 8 ਮਈ 2023 ਨੂੰ ਨਿਯੁਕਤੀ ਪੱਤਰ ਵੀ ਦਿੱਤੇ ਜਾ ਚੁੱਕੇ ਹਨ ਅਤੇ ਇਸ ਉਪਰੰਤ ਟੇ੍ਰਨਿੰਗ ਵੀ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਨੂੰ ਉਮੀਦ ਸੀ ਕਿ ਜੁਲਾਈ ਨੂੰ ਸਕੂਲ ਖੁੱਲਣ *ਤੇ ਉਨ੍ਹਾਂ ਦੀ ਸਟੇਸ਼ਨ ਅਲਾਟਮੈਂਟ ਹੋ ਜਾਵੇਗੀ ਜ਼ੋ ਕਿ ਹਾਲੇ ਤੱਕ ਵੀ ਨਹੀਂ ਹੋਈ।
ਇਥੇ ਦੱਸਣਯੋਗ ਹੈ ਕਿ ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਅਸੀਂ ਆਪੋ—ਆਪਣੇ ਪ੍ਰਾਈਵੇਟ ਕਿਤਿਆਂ ਨੂੰ ਵੀ ਛੱਡ ਚੁੱਕੇ। ਸੋ ਸਾਡੇ ਸਾਰਿਆਂ ਵੱਲੋਂ ਸਰਕਾਰ ਨੂੰ ਮੰਗ ਕੀਤੀ ਜਾਂਦੀ ਹੈ ਕਿ ਸਾਨੂੰ ਜਲਦ ਤੋਂ ਜਲਦ ਸਟੇਸ਼ਨ ਅਲਾਟ ਕੀਤੇ ਜਾਣ ਤਾਂ ਜ਼ੋ ਅਸੀਂ ਵੀ ਆਪਣੀ ਨੋਕਰੀ *ਤੇ ਜੁਆਇੰਨ ਕਰਕੇ ਤਨਦੇਹੀ ਨਾਲ ਡਿਉਟੀ ਨਿਭਾਉਂਦਿਆਂ ਸਰਕਾਰੀ ਤੰਤਰ ਵਿਚ ਭਾਗੀਦਾਰਾਂ ਪਾਉਂਦਿਆਂ ਬਚਿਆਂ ਨਾਲ ਗਿਆਨ ਸਾਂਝਾ ਕਰ ਸਕੀਏ।

CATEGORIES
Share This

COMMENTS

Wordpress (0)
Disqus (0 )
Translate