ਰੂਪਨਗਰ ਵਿਧਾਇਕ ਦਿਨੇਸ਼ ਚੱਡਾ ਮਾਫੀ ਮੰਗੇ, ਡੀ.ਸੀ.ਦਫਤਰ ਕਰਮਚਾਰੀਆਂਨੇ ਦਿੱਤਾ ਧਰਨਾ

ਫਾਜ਼ਿਲਕਾ,25 ਜੁਲਾਈ-ਰੂਪਨਗਰ ਵਿਧਾਇਕ ਵੱਲੋਂ ਤਹਿਸੀਲ ਦਫਤਰ ਵਿੱਚ ਚੈਂਕਿੰਗ ਕਰਨ ਅਤੇ ਬਿਨਾ ਵਜਾ ਸੋ਼ਸ਼ਲ ਮੀਡੀਆ ਤੇ ਆਨ ਲਾਇਨ ਹੋ ਕੇ ਮੁਲਾਜਮਾਂ ਨੂੰ ਪਰੇਸ਼ਾਨ ਕਰਨ ਦੇ ਵਿਰੋਧ ਵਿੱਚ ਅੱਜ ਜਿਲ੍ਹਾ ਫਾਜ਼ਿਲਕਾ ਦੇ ਸਮੂਹ ਡੀ.ਸੀ. ਦਫਤਰ ਕਾਮੇ ਹੜਤਾਲ ਤੇ ਰਹੇ ਅਤੇ ਵਿਧਾਇਕ ਦਿਨੇਸ਼ ਚੱੜਾ ਵਿਰੋਧ ਜਮ੍ਹ ਕੇ ਨਾਰੇਬਾਜੀ ਕੀਤੀ। ਇਸ ਧਰਨੇ ਵਿੱਚ ਡੀ.ਸੀ. ਦਫਤਰ ਕਰਮਚਾਰੀਆਂ ਦੇ ਨਾਲ ਨਾਲ, ਉਪ ਮੰਡਲ ਮੈਜਿਸਟਰੇਟ ਅਤੇ ਤਹਿਸੀਲਦਾਰ ਦਫਤਰਾਂ ਦੇ ਕਰਮਾਰੀਆਂ ਨੇ ਵੀ ਹਿੱਸਾ ਲਿਆ। ਕਰਮਚਾਰੀਆਂ ਦੀ ਹੜਤਾਲ ਦੇ ਚੱਲੇ ਦੋਰ ਦਰਾਜੇ ਤੋਂ ਆਪਣਾ ਕੰਮ ਕਰਵਾਉਣ ਆਏ ਵਿਅਕਤੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਮਣਾ ਕਰਨਾ ਪਿਆ।

          ਜਾਣਕਾਰੀ ਦਿੰਦੇ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਨਿਲ ਕੁਮਾਰ, ਸਕੱਤਰ ਰਾਜ ਕੁਮਾਰ ਨੇ ਦੱਸਿਆ ਕਿ ਦਫਤਰਾਂ ਵਿੱਚ ਰਾਜਨੀਤੀ ਕਿਸੇ ਵੀ ਸੂਰਤ ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਬਾ ਭਰ ਵਿੱਚ ਕੁਝ ਰਾਜ ਨੇਤਾ ਸੁਰਖਿਆਂ ਵਿੱਚ ਆਉਣ ਲਈ ਸਰਕਾਰੀ ਦਫਤਰਾਂ ਵਿੱਚ ਆ ਕੇ ਆਨ ਲਾਇਨ ਹੋ ਜਾਂਦੇ ਹਨ ਅਤੇ ਕਰਮਚਾਰੀਆਂ ਨੂੰ ਪਰੇਸ਼ਾਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸੂਬਾ ਭਰ ਵਿੱਚ ਕਰਮਚਾਰੀਆਂ ਪਾਸ ਪਹਿਲਾਂ ਕੰਮ ਜਿਆਦਾ ਹੈ ਅਤੇ ਦਫਤਰੀ ਕੰਮ ਦੇ ਨਾਲ ਨਾਲ ਉਨ੍ਹਾ ਪਾਸ ਫਿਲਡ ਦਾ ਵੀ ਕੰਮ ਹੁੰਦਾ ਹੈ  ਅਤੇ ਹੁਣ ਕਰਮਚਾਰੀ ਹੜ੍ਹਾ ਵਿੱਚ ਦਿਨ ਰਾਤ ਆਪਣੀ ਡਿਊਟੀ ਕਰ ਰਹੇ ਹਨ। ਬਿਨ੍ਹਾਂ ਤਫਤੀਸ਼ ਕੀਤੇ ਹੀ ਫਿਲਡ ਵਿੱਚ ਗਏ ਕਰਮਚਾਰੀਆਂ ਨੂੰ ਵੀ ਰਾਜਨੇਤਾ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਬਿਨ੍ਹਾਂ ਸਬੂਤਾਂ ਦੇ ਹੀ ਕਰਮਚਾਰੀਆਂ ਤੇ ਰਿਸ਼ਵਤ ਮੰਗਣ ਦੇ ਦੋਸ਼ ਲਗਾਉਂਦੇ ਹਨ।  ਉਨ੍ਹਾ ਦੱਸਿਆ ਕਿ ਹਲਕਾ ਰੂਪਨਗਰ ਦੇ ਵਿਧਾਇਕ ਨੇ ਵੀ ਕੁਝ ਅਜਿਹਾ ਹੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰੂਪ ਨਗਰ ਵਿਧਾਇਕ ਨੇ ਬਿਨ੍ਹਾਂ ਸਬੂਤਾ ਦੇ ਸਾਡੇ ਕਰਮਚਾਰੀਆਂ ਨੂੰ ਮਾਨਸਿਕ ਪਰੇਸ਼ਾਨ ਕੀਤਾ ਹੈ ਅਤੇ  ਦਫਤਰੀ ਰਿਕਾਰਡ  ਆਪਣੇ ਦਫਤਰ ਵਿੱਚ ਮੰਗਵਾਕੇ ਆਪਣੀ ਪਾਵਰਾਂ ਦਾ ਗਲਤ ਇਸਤੇਮਾਲ ਕੀਤਾ ਹੈ।ਜੋ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।  ਉਨ੍ਹਾ ਦੱਸਿਆ ਕਿ ਇਸ ਗਲ ਨੂੰ ਲੈ ਕੇ ਸੂਬਾ ਭਰ ਦੇ ਕਰਮਚਾਰੀ ਰੋਸ਼ ਵਿੱਚ ਹਨ ਜਦੋਂ ਤੱਕ ਰੂਪ ਨਗਰ ਦੇ ਵਿਧਾਇਕ ਸ਼੍ਰੀ ਚੱਡਾ ਮਾਫੀ ਨਹੀਂ ਮੰਗਦੇ ਉਦੋਂ ਤੱਕ ਯੂਨੀਅਨ ਦਾ ਰੋਸ਼ ਜਾਰੀ ਰਹੇਗਾ।

          ਇਸ ਮੌਕੇ ਯੂਨੀਅਨ ਦੇ ਸੂਬਾ ਮਿਤ ਪ੍ਰਧਾਨ ਅਸ਼ੋਕ ਕੁਮਾਰ, ਸਰਪਰਸਤ ਜਗਜੀਤ ਸਿੰਘ, ਕੈਸ਼ੀਅਰ ਪ੍ਰਦੀਪ ਸ਼ਰਮਾ, ਪਵਨ ਕੁਮਾਰ, ਰਾਮ ਸਿੰਘ, ਅੰਕੁਰ ਸ਼ਰਮਾ, ਪ੍ਰਦੀਪ ਸਿੰਘ, ਅਮਰਜੀਤ ਸਿੰਘ, ਰਾਮ ਰਤਨ, ਨਰਿੰਦਰ ਕੁਮਾਰ, ਸਤਪ੍ਰੀਤ ਕੰਬੋਜ, ਮੋਹਨ ਲਾਲ, ਪਰਮਜੀਤ ਸ਼ਰਮਾ, ਮਤਿੰਦਰ ਸਿੰਘ, ਅਨਕਿਤ ਕੁਮਾਰ, ਸੁਭਾਸ਼ ਕੁਮਾਰ, ਅਰਪੀਤ ਬਤਰਾ, ਮਹਿੰਦਰ ਕੁਮਾਰ, ਗੁਰਪਿੰਦਰ ਸਿੰਘ, ਅਮਿਤ ਧਮਿਜਾ, ਰਾਹੁਲ ਕੁਮਾਰ, ਵਰਿੰਦਰ ਕੁਮਾਰ, ਵਿਦਿਆ ਰਾਣੀ, ਬਲਵਿੰਦਰ ਕੌਰ, ਉਸ਼ਾ ਰਾਣੀ, ਚੇਤਨਾ, ਅਮਨਪ੍ਰੀਤ ਕੌਰ, ਹਿਨਾ ਧਵਨ, ਨਿਰੂ, ਡਿਮਪਲ, ਬਬਲੀ ਰਾਣੀ ਸਹਿਤ ਯੂਨੀਅਨ ਮੈਂਬਰ ਹਾਜ਼ਰ ਸਨ।

ਕੈਪਸ਼ਨ ਐਮ.ਐਲ.ਏ. ਰੂਪਨਗਰ ਵਿਰੁੱਧ ਰੋਸ਼ ਪ੍ਰਦਰਸ਼ਨ ਕਰਦੇ ਡੀ.ਸੀ.  ਦਫਤਰ ਕਰਮਚਾਰੀ ਯੂਨੀਅਨ ਅਹੁਦੇਦਾਰ ਅਤੇ ਮੈਂਬਰ।

CATEGORIES
Share This

COMMENTS

Wordpress (0)
Disqus (0 )
Translate