ਨਿਗਮ ਦੀ ਟੀਮ ਨੇ ਸ਼ਹਿਰ ’ਚੋਂ ਨਾਜਾਇਜ਼ ਕਬਜ਼ਿਆਂ ’ਤੇ ਰੱਖਿਆ ਸਾਮਾਨ ਦੋ ਟਰਾਲੀਆਂ ’ਤੇ ਚੁੱਕਿਆ


ਦੁਕਾਨਦਾਰਾਂ ਨੂੰ ਭਵਿੱਖ ਵਿੱਚ ਕਬਜ਼ਾ ਨਾ ਕਰਨ ਦੀ ਦਿੱਤੀ ਚਿਤਾਵਨੀ
ਅਬੋਹਰ, 24 ਜੂਨ ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ ’ਤੇ ਨਗਰ ਨਿਗਮ ਦੀ ਟੀਮ ਨੇ ਸ਼ਹਿਰ ’ਚ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਉਂਦੇ ਹੋਏ 12 ਦੁਕਾਨਾਂ ਦੇ ਬਾਹਰ ਰੱਖੇ ਸਾਮਾਨ ਨੂੰ ਕਬਜ਼ੇ ’ਚ ਲੈ ਕੇ ਦੁਕਾਨਦਾਰਾਂ ਦੇ ਚਲਾਨ ਕੱਟੇ।
ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਅਸ਼ਵਨੀ ਮਿਗਲਾਨੀ ਅਤੇ ਇਕਬਾਲ ਸਿੰਘ ਨੇ ਅੱਜ ਇਸ ਮੁਹਿੰਮ ਤਹਿਤ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ, ਬਾਜ਼ਾਰ ਨੰਬਰ ਚਾਰ ਅਤੇ ਸਰਕੂਲਰ ਰੋਡ ’ਤੇ ਦੁਕਾਨਾਂ ਅੱਗੇ ਬੈਠੇ ਦੁਕਾਨਦਾਰਾਂ ਦਾ ਸਾਮਾਨ ਜ਼ਬਤ ਕੀਤਾ।
ਨਾਜਾਇਜ਼ ਕਬਜ਼ੇ ਹਟਾਉਣ ਦੇ ਕੰਮ ਵਜੋਂ ਨਿਗਮ ਦੀ ਟੀਮ ਨੇ ਦੁਕਾਨਾਂ ਅੱਗੇ ਰੱਖੇ ਬੈਂਚਾਂ, ਮੰਜੇ, ਚੁੱਲ੍ਹੇ ਅਤੇ ਰੈਕ ਸਮੇਤ ਹੋਰ ਸਾਮਾਨ ਦੀਆਂ ਦੋ ਟਰਾਲੀਆਂ ਭਰ ਕੇ ਸਾਮਾਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਸੈਨੇਟਰੀ ਇੰਸਪੈਕਟਰ ਅਸ਼ਵਨੀ ਮਿਗਲਾਨੀ ਅਤੇ ਇਕਬਾਲ ਸਿੰਘ ਨੇ ਦੁਕਾਨਦਾਰਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਅੱਗੇ ਦੋ ਫੁੱਟ ਤੋਂ ਵੱਧ ਜਗ੍ਹਾ ‘ਤੇ ਕਬਜ਼ਾ ਨਾ ਕਰਨ, ਫੁੱਟਪਾਥ ਖਾਲੀ ਛੱਡਣ ਤਾਂ ਜੋ ਲੋਕ ਇਨ੍ਹਾਂ ‘ਤੇ ਪੈਦਲ ਚੱਲ ਸਕਣ।

CATEGORIES
TAGS
Share This

COMMENTS

Wordpress (0)
Disqus (0 )
Translate