ਹਲਕਾ ਬੱਲੂਆਣਾ ਦੇ ਸਮੂਹ ਵੋਟਰਾਂ ਨੂੰ ਮਿਤੀ 22.11.2026 ਨੂੰ ਲੱਗਣ ਵਾਲੇ ਸਪੈਸ਼ਲ ਕੈਂਪ ਲਈ ਅਪੀਲ

ਅਬੋਹਰ – 21 ਨਵੰਬਰ
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਲ ਮਿਤੀ 22.11.2026 ਨੂੰ ਸਮੂਹ ਬੂਥਾਂ ਤੇ ਸਪੈਸ਼ਲ ਕੈਂਪ ਲੱਗ ਰਹੇ ਹਨ ।ਹਲਕਾ ਬੱਲੂਆਣਾ ਦੇ ਰਿਟਰਨਿੰਗ ਅਫ਼ਸਰ ਸ.ਸੁਰਿੰਦਰ ਸਿੰਘ ਧਾਲੀਵਾਲ ਜੀ ਵੱਲੋ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਲ ਲੱਗਣ ਵਾਲੇ ਵਿਸ਼ੇਸ਼ ਕੈਂਪ ਦਾ ਲਾਭ ਲਿਆ ਜਾਵੇ । ਇਸੇ ਲੜੀ ਤਹਿਤ ਅੱਜ ਸਕੂਲ਼ ਆਫ਼ ਐਮੀਨੈਸ ਰਾਮਸਰਾ ਵਿੱਚ ਮਾਣਯੋਗ ਰਿਟਰਨਿੰਗ ਅਫ਼ਸਰ ਜੀ ਵਲੋਂ ਬੱਚਿਆਂ ਅਤੇ ਸਟਾਫ ਨੂੰ ਲੋਕਤੰਤਰ ਦੀ ਮਹੱਤਤਾ ਬਾਰੇ ਜਾਗਰੂਕ ਕਰਦੇ ਹੋਏ ਜਿਨ੍ਹਾਂ ਬੱਚਿਆਂ ਦੀ ਉਮਰ ਮਿਤੀ 01.01.2027 ਤੱਕ 18 ਸਾਲ ਦੀ ਹੋਣ ਵਾਲੀ ਹਾਂ।ਉਹਨਾਂ ਨੂੰ ਕੱਲ ਦੇ ਕੈਂਪ ਵਿੱਚ ਨਵੀ ਵੋਟ ਬਣਾਉਣ ਦੀ ਅਪੀਲ ਕੀਤੀ ।
ਇਸ ਵਿਸ਼ੇਸ਼ ਦੌਰੇ ਵਿੱਚ ਓਹਨਾ ਨਾਲ ਬੱਲੂਆਣਾ ਸਵੀਪ ਟੀਮ ਦੇ ਨੋਡਲ ਅਫ਼ਸਰ ਸਤੀਸ਼ ਮਿਗਲਾਨੀ, ਟੀਮ ਮੈਂਬਰ ਅਭਿਸ਼ੇਕ ਕਟਾਰੀਆ, ਰਤਨ ਭੂਸ਼ਣ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus ( )
Translate