ਕੌਮੀ ਮੱਛੀ ਪਾਲਕ ਦਿਵਸ ਮੌਕੇ ਡੈਮੋਸਟ੍ਰੇਸ਼ਨ ਫਾਰਮ —ਕਮ—ਟ੍ਰੇਨਿੰਗ ਸੈਂਟਰ ਈਨਾ ਖੇੜਾ ਵਿਚ ਮਨਾਇਆ ਝੀਂਗਾ ਪਾਲਣ ਦਿਵਸ


—ਮਾਲਵਾ ਖਿੱਤੇ ਦੇ ਪੰਜ ਜਿਲਿ੍ਹਆਂ ਦੇ ਕਿਸਾਨਾਂ ਨੇ ਲਿਆ ਭਾਗ
—ਪੰਜਾਬ ਵਿਚ ਅਗਲੇ ਪੰਜ ਸਾਲਾਂ ਵਿਚ 5 ਹਜਾਰ ਏਕੜਾ ਤੋਂ ਵੱਧ ਹੋਵੇਗਾ ਰਕਬਾ —ਧੀਰਾ ਖੁੱਡੀਆਂ
ਮਲੋਟ, ਸ੍ਰੀ ਮੁਕਤਸਰ ਸਾਹਿਬ 10 ਜੁਲਾਈ
ਕੌਮੀ ਮੱਛੀ ਪਾਲਕ ਦਿਵਸ ਮੌਕੇ ਡੈਮੋਸਟ੍ਰੇਸ਼ਨ ਫਾਰਮ —ਕਮ—ਟੇ੍ਰਰਨਿੰਗ ਸੈਂਟਰ ਈਨਾ ਖੇੜਾ ਵਿਚ ਝੀਂਗਾ ਪਾਲਣ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿਚ ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ, ਫਰੀਦਕੋਟ, ਮਾਨਸਾ ਅਤੇ ਬਠਿੰਡਾ ਜਿਲਿ੍ਹਆਂ ਦੇ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੇ ਮੁੱਖ ਮਹਿਮਾਨ ਰਣਧੀਰ ਸਿੰਘ ਧੀਰਾ ਖੁੱਡੀਆਂ ਸਨ। ਇਸ ਮੌਕੇ ਉਹਨਾਂ ਆਪਣੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਮਦਦ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਸਮੇਂ ਤਿਆਰ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿਚ ਝੀਂਗਾ ਪਾਲਣ ਹੇਠ ਰਕਬਾ ਇਸ ਸਮੇਂ 1200 ਏਕੜ ਤੋਂ ਪਾਰ ਹੋ ਗਿਆ ਹੈ ਪਰ ਅਗਲੇ ਪੰਜ ਸਾਲਾਂ ਵਿਚ ਇਹ ਰਕਬਾ ਵੱਧ ਕੇ 5 ਹਜ਼ਾਰ ਏਕੜ ਤੋਂ ਪਾਰ ਹੋ ਜਾਵੇਗਾ, ਉਹਨਾਂ ਕਿਹਾ ਕਿ ਸੂਬੇ ਵਿਚ ਖਾਰੇਪਾਣੀ ਨਾਲ ਪ੍ਰਭਾਵਿਤ ਜਿਲਿਆਂ ਵਿਚ ਝੀਂਗਾ ਪਾਲਣ ਦਾ ਵਿਕਾਸ ਵੱਡੇ ਪੱਧਰ ਤੇ ਕਰਨ ਲਈ ਸਰਕਾਰ ਵਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਸ੍ਰੀ ਕੇਵਲ ਕ੍ਰਿਸ਼ਨ ਗੋਇਲ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਮੁਕਤਸਰ ਸਾਹਿਬ ਵਲੋਂ ਸਵਾਗਤੀ ਸੰਬੋਧਨ ਕੀਤਾ ਗਿਆ। ਇਸ ਮੌਕੇ ਸੂਬੇ ਵਿਚ ਸਫ਼ਲ ਕਾਸ਼ਤਕਾਰਾਂ ਵੱਜੋਂ ਆਪਣਾ ਰੋਲ ਅਦਾ ਕਰ ਰਹੇ ਸਰੂਪ ਸਿੰਘ ਪ੍ਰਧਾਨ ਐਸੋਸੀਏਸ਼ਨ ਝੀਂਗਾ ਪਾਲਣ, ਬਲਬੀਰ ਸਿੰਘ ਸਾਬਕਾ ਸਲਾਹਕਾਰ ਮੱਛੀ ਪਾਲਣ ਬੋਰਡ, ਪ੍ਰਭਦਿਆਲ ਸਿੰਘ ਮੱਛੀ ਪਾਲਣ ਅਫ਼ਸਰ ਮਾਨਸਾ ਜਸਵਿੰਦਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਂਜਸਵਿੰਦਰ ਸਿੰਘ ਅਤੇ ਮੈਡਮ ਪ੍ਰਭਜੋਤ ਕੌਰ ਅਫਸਰ ਮੱਛੀ ਪਾਲਣ ਸ੍ਰੀ ਮੁਕਤਸਰ ਸਾਹਿਬ ਨੇ ਵੀ ਸੰਬੋਧਨ ਕੀਤਾ।


ਬੁਲਾਰਿਆਂ ਨੇ ਕਿਹਾ ਕਿ ਸੂਬਾ ਹੁਣ ਨੀਲੀ ਕ੍ਰਾਂਤੀ ਵੱਲ ਕਦਮ ਵਧਾ ਰਿਹਾ ਹੈ। ਸੂਬੇ ਵਿਚ ਮੱਛੀ ਦੇ ਸਰੋਤ ਵਜੋਂ ਨਦੀਆਂ ਅਤੇ ਡੈਮਾਂ ਦੇ ਨਾਲ ਨਾਲ 16812 ਹੈਕਟੇਅਰ ਰਕਬੇ ਮੱਛੀ ਤਲਾਬ ਹਨ ਜਿੰਨ੍ਹਾਂ ਤੋਂ 1,84,646 ਟਨ ਤੋਂ ਵੱਧ ਮੱਛੀ ਉਤਪਾਦਨ ਪ੍ਰਾਪਤ ਹੋ ਰਿਹਾ ਹੈ। ਰਾਜ ਵਿਚ 15 ਸਰਕਾਰੀ ਮੱਛੀ ਪੂੰਗ ਫਾਰਮ , 11 ਮੱਛੀ ਫੀਡ ਮਿੱਲਾਂ ਅਤੇ 7 ਮਿੱਟੀ ਪਾਣੀ ਦੀਆਂ ਜਾਂਚ ਲੈਬਰਾਟਰੀਆਂ ਮੱਛੀ ਪਾਲਕਾਂ ਦੀ ਸੁਵਿਧਾ ਲਈ ਸਮਰਪਿਤ ਹਨ। ਬੁਲਾਰਿਆਂ ਨੇ ਦੱਸਿਆ ਕਿ ਮੱਛੀ ਅਤੇ ਝੀਂਗਾ ਪਾਲਣ ਨੂੰ ਅਪਨਾਉਣ ਲਈ ਮੁਫ਼ਤ ਸਿਖਲਾਈ ਵੀ ਪ੍ਰਦਾਨ ਕੀਤੀ ਜਾ ਰਹੀ ਹੈ।
ਇਸ ਮੌਕੇ ਅਗਾਂਹਵਧੂ ਕਿਸਾਨਾਂ ਵਲੋਂ ਆਪਣੇ ਤਜਰਬੇ ਸਾਂਝੇ ਕੀਤੇ ਗਏ। ਸਫ਼ਲ  ਕਾਸ਼ਤਕਾਰ ਕਿਸਾਨ ਬੀਬੀਆਂ ਨੇ ਵੀ ਆਪਣੇ ਸਫ਼ਲਤਾ ਦੇ ਕਿੱਸੇ ਸਾਂਝੇ ਕੀਤੇ। ਪ੍ਰੋਗਰਾਮ ਦੇ ਅੰਤ ਵਿਚ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਦੇਵ ਸਿੰਘ ਬਾਂਮ, ਮੋਹਨ ਸਿੰਘ ਕੱਟਿਆਂ ਵਾਲੀ, ਕਰਮਬੀਰ ਸਰਾਵਾਂ, ਸੁੱਖਾ ਗੁਰੂਸਰ, ਹਰਪ੍ਰੀਤ ਕਰਮਗੜ੍ਹ, ਜਗਮੀਤ ਸਿੰਘ ਅਤੇ ਗੁਰਬਾਜ ਸਿੰਘ ਪੀ.ਏ ਹਾਜ਼ਰ ਸਨ।

CATEGORIES
TAGS
Share This

COMMENTS

Wordpress (0)
Disqus (0 )
Translate