ਪੋਲਿੰਗ ਸਟੇਸ਼ਨਾਂ ਦੀ ਰੇਸ਼ਨੇਲਾਈਜੇਸ਼ਨ ਲਈ ਸ਼ਡਿਊਲ ਕੀਤਾ ਜਾਰੀ


ਸ੍ਰੀ ਮੁਕਤਸਰ ਸਾਹਿਬ, 6 ਜੁਲਾਈ:
ਡਾ. ਰੂਹੀ ਦੁੱਗ ਜਿ਼ਲ੍ਹਾ ਚੋਣ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿ਼ਲ੍ਹੇ ਦੇ ਆਮ ਨਾਗਰਿਕਾਂ ਦੀ ਸਹੂਲਤ ਲਈ ਮੁੱਖ ਚੋਣ ਅਫਸਰ ਪੰਜਾਬ ਵਲੋਂ ਪੋਲਿੰਗ ਸਟੇਸ਼ਨਾਂ ਦੀ ਰੇਸ਼ਨੇਲਾਈਜੇਸ਼ਨ ਦਾ ਸ਼ਡਿਊਲ ਜਾਰੀ ਕੀਤਾ  ਗਿਆ ਹੈ।
                              ਉਹਨਾਂ ਦੱਸਿਆ ਕਿ  ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਚਾਰ ਵਿਧਾਨ ਸਭਾ ਚੋਣ ਹਲਕੇ 83-ਲੰਬੀ, 84-ਗਿੱਦੜਬਾਹਾ, 85-ਮਲੋਟ ਅਤੇ 86-ਮੁਕਤਸਰ ਦੇ ਪੋਲਿੰਗ ਸਟੇਸ਼ਨਾਂ ਦੀ ਸੂਚੀ ਜਿਲ੍ਹਾ ਚੋਣ ਦਫਤਰ, ਕਮਰਾ ਨੰਬਰ- 70, ਦੂਜੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸ਼੍ਰੀ ਮੁਕਤਸਰ ਸਾਹਿਬ ਅਤੇ ਜਿਲ੍ਹੇ ਦੇ ਚਾਰੇ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਦੇ ਦਫਤਰਾਂ ਵਿਖੇ ਵੇਖਣ ਲਈ ਉਪਲੱਬਧ ਹੈ।
                             ਇਸ ਸੂਚੀ ਸਬੰਧੀ ਕੋਈ ਵੀ ਇੰਤਰਾਜ ਜਾਂ ਸੂਝਾਅ ਜਿਲ੍ਹਾ ਚੋਣ ਦਫਤਰ, ਕਮਰਾ ਨੰਬਰ- 70, ਦੂਜੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸ਼੍ਰੀ ਮੁਕਤਸਰ ਸਾਹਿਬ ਵਿਖੇ 17 ਜੁਲਾਈ 2023 ਤੱਕ ਦਿੱਤੇ ਜਾ ਸਕਦੇ ਹਨ।
                             ਵਿਧਾਨ ਸਭਾ ਚੋਣ ਹਲਕਾ, 084-ਗਿੱਦੜਬਾਹਾ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਉਪ-ਮੰਡਲ ਮੈਜਿਸਟ੍ਰੇਟ, ਗਿੱਦੜਬਾਹਾ (01637-230295), 085-ਮਲੋਟ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਉਪ-ਮੰਡਲ ਮੈਜਿਸਟ੍ਰੇਟ, ਮਲੋਟ (01637-263001), ਅਤੇ 086-ਮੁਕਤਸਰ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਉਪ-ਮੰਡਲ ਮੈਜਿਸਟ੍ਰੇਟ, ਸ਼੍ਰੀ ਮੁਕਤਸਰ ਸਾਹਿਬ (01633-262031) ਅਤੇ ਵਿਧਾਨ ਸਭਾ ਹਲਕਾ 083- ਲੰਬੀ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਵਧੀਕ ਡਿਪਟੀ ਕਮਿਸ਼ਨਰ (ਜ),  ਸ਼੍ਰੀ ਮੁਕਤਸਰ ਸਾਹਿਬ, (01633-263647) ਹਨ। 

CATEGORIES
Share This

COMMENTS

Wordpress (0)
Disqus (0 )
Translate