ਸਿਹਤ ਵਿਭਾਗ ਦੀ ਟੀਮ ਆਮ ਲੋਕਾਂ ਨੂੰ ਡੇਂਗੂ ਰੋਕਥਾਮ ਸਬੰਧੀ ਕਰ ਰਹੀ ਹੈ ਜਾਗਰੂਕ-ਡਾ.ਬ੍ਰਿਜੇਸ਼ ਸਿੰਘ

“ਡੇਂਗੂ ਮੁਹਿੰਮ ਤੇ ਵਿਸ਼ੇਸ਼”

ਘਰ-ਘਰ ਜਾ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਅਤੇ ਬਚਾਅ ਸੰਬੰਧੀ ਕੀਤਾ ਜਾ ਰਿਹਾ ਹੈ ਜਾਗਰੂਕ – ਡਾ. ਬ੍ਰਿਜੇਸ਼ ਸਿੰਘ

ਕਾਲੋਮਾਜਰਾ 3 ਅਕਤੂਬਰ। ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਗੁਰਪ੍ਰੀਤ ਕੌਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਬ੍ਰਿਜੇਸ਼ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਕਾਲੋਮਾਜਰਾ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿੱਚ ਰੋਜ਼ਾਨਾ ਸਿਹਤ ਵਿਭਾਗ ਦੀ ਟੀਮ ਵੱਲੋਂ ਘਰ-ਘਰ ਜਾ ਕਿ ਆਮ ਲੋਕਾਂ ਨੂੰ ਡੇਂਗੂ ਰੋਕਥਾਮ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਬ੍ਰਿਜੇਸ਼ ਸਿੰਘ ਨੇ ਦੱਸਿਆ ਕਿ ਡੇਂਗੂ ਜਾਗਰੂਕਤਾ ਮੁਹਿੰਮ ਤਹਿਤ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਲਾਰਵਾ ਨਸ਼ਟ, ਕੰਟੇਨਰ ਸਰਵੇ, ਡੋਰ ਟੂ ਡੋਰ ਡੇਂਗੂ ਜਾਗਰੂਕਤਾ ਗਤੀਵਿਧੀਆਂ, ਆਮ ਲੋਕਾਂ ਨੂੰ ਇਕੱਠਾ ਕਰ ਡੇਂਗੂ ਦੇ ਲੱਛਣਾਂ ਅਤੇ ਬਚਾਅ ਸਬੰਧੀ ਵਿਸਥਾਰ ਨਾਲ ਜਾਣਕਾਰੀ ਦੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਡੇਂਗੂ ਰੋਕਥਾਮ ਟੀਮਾਂ ਵਿੱਚ ਮ.ਪ.ਹ ਸੁਪਰਵਾਈਜ਼ਰ , ਮ.ਪ.ਹ.ਵ ਮੇਲ / ਫੀਮੇਲ , ਆਸ਼ਾ ਵਰਕਰਾਂ ਅਤੇ ਬਰੀਡਰ ਚੈਕਰ ਆਦਿ ਮੈਂਬਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਆਮ ਲੋਕਾਂ ਨੂੰ ਡੇਂਗੂ ਬੁਖ਼ਾਰ ਦੇ ਲੱਛਣਾਂ, ਡੇਂਗੂ ਸਬੰਧੀ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ, ਖਾਲੀ ਡਰਮਾਂ, ਭਾਂਡੀਆ ਜਾਂ ਹੋਰ ਕਿਸੇ ਵੀ ਚੀਜ਼ ਵਿੱਚ ਅਤੇ ਛੱਤਾਂ ‘ਤੇ ਵਾਧੂ ਪਾਣੀ ਖੜਾ ਨਾ ਹੋਣ ਦੇਣ ਆਦਿ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਮੇਂ ਸਮੇਂ ਸਿਰ ਵੱਖ-ਵੱਖ ਖੇਤਰਾਂ ਵਿੱਚ ਫੋਗਿੰਗ, ਸਪਰੇਅ, ਡੇਂਗੂ ਜਾਗਰੂਕਤਾ ਸਮੱਗਰੀ ਵੰਡ ਕੇ ਅਤੇ ਵੱਖ-ਵੱਖ ਥਾਵਾਂ ਤੇ ਡੇਂਗੂ ਜਾਗਰੂਕਤਾ ਪੋਸਟਰ ਲਗਾ ਕਿ, ਬਲੱਡ ਸਲਾਈਡਾ ਬਣਾ, ਆਮ ਲੋਕਾਂ ਨੂੰ ਡੇਂਗੂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।

(ਡੱਬੀ)

ਡੇਂਗੂ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲੇ- ਡਾ. ਬ੍ਰਿਜੇਸ਼ ਸਿੰਘ

  1. ਰੋਜ਼ਾਨਾ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਘਰਾਂ ਦਾ ਸਰਵੇ ਕੀਤਾ ਜਾ ਰਿਹਾ ਹੈ।
  2. ਲਾਰਵੇ ਦੀ ਜਾਂਚ ਸੰਬੰਧੀ ਕੰਟੇਨਰ, ਗਮਲਿਆਂ, ਟਾਇਰਾਂ, ਕੂਲਰਾਂ ਆਦਿ ਨੂੰ ਕੀਤਾ ਜਾ ਰਿਹਾ ਹੈ ਬਰੀਕੀ ਨਾਲ ਚੈੱਕ।
  3. ਪਿੰਡਾਂ ਵਿੱਚ ਵੱਖ-ਵੱਖ ਥਾਂਵਾਂ ਤੇ ਲਗਾਏ ਜਾ ਰਹੇ ਹੈ ਡੇਂਗੂ ਜਾਗਰੂਕਤਾ ਪੋਸਟਰ।
  4. ਡੇਂਗੂ ਲੱਛਣਾਂ ਅਤੇ ਰੋਕਥਾਮ ਸੰਬੰਧੀ ਪੋਸਟਰ ਵੰਡ ਵੀ ਕੀਤਾ ਜਾ ਰਿਹਾ ਹੈ ਆਮ ਲੋਕਾਂ ਨੂੰ ਜਾਗਰੂਕ।
  5. ਸਮੇਂ-ਸਮੇਂ ਸਿਰ ਡੇਂਗੂ ਰੋਕਥਾਮ ਲਈ ਫੌਗਿੰਗ ਅਤੇ ਕਰਵਾਈ ਜਾ ਰਹੀ ਹੈ ਸਪਰੇਅ।
  6. ਸਮੇਂ ਸਮੇਂ ਸਿਰ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਪੀੜਤ ਮਰੀਜ਼ ਦੇ ਘਰ ਜਾ ਕੀਤਾ ਜਾ ਰਿਹਾ ਹੈ ਦੌਰਾ।
  7. ਸਿਹਤ ਵਿਭਾਗ ਦੀ ਟੀਮ ਵੱਲੋਂ ਸਮੇਂ ਸਿਰ ਡੇਂਗੂ ਜਾਂਚ ਲਈ ਬਣਾਇਆ ਜਾ ਰਹੀਆਂ ਹੈ ਬਲੱਡ ਸਲਾਈਡਾ।
  8. ਡੇਂਗੂ ਬਚਾਅ ਸੰਬੰਧੀ ਸਿਹਤ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਹਨ ਡੇਂਗੂ ਜਾਗਰੂਕਤਾ ਗਤੀਵਿਧੀਆਂ।
CATEGORIES
Share This

COMMENTS

Wordpress (0)
Disqus ( )
Translate