ਦਿਲ ਨੂੰ ਤੰਦਰੁਸਤ ਰੱਖਣ ਲਈ ਸਰੀਰਕ ਕਸਰਤ ਜ਼ਰੂਰੀ-ਡਾ.ਬ੍ਰਿਜੇਸ਼ ਸਿੰਘ
ਕਾਲੋਮਾਜਰਾ 30 ਸਤੰਬਰ- ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਬ੍ਰਿਜੇਸ਼ ਸਿੰਘ ਯੋਗ ਅਗਵਾਈ ਹੇਠ ਬਲਾਕ ਕਾਲੋਮਾਜਰਾ ਦੇ ਅਧੀਨ ਆਉਂਦੇ ਆਯੂਸ਼ਮਾਨ ਆਰੋਗਿਆ ਕੇਂਦਰਾਂ ਚ ਵਿਸ਼ਵ ਦਿਲ ਦਿਵਸ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਬ੍ਰਿਜੇਸ਼ ਸਿੰਘ ਨੇ ਦੱਸਇਆ ਕਿ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਸਰੀਰਕ ਕਸਰਤ, ਯੋਗ ਅਭਿਆਸ, ਪੌਸ਼ਟਿਕ ਅਹਾਰ, ਕੱਦਤੇ ਉਮਰ ਦੇ ਅਨੁਸਾਰ ਸਹੀ ਸਰੀਰਕ ਭਾਰ, ਮਾਨਸਿਕ ਤਨਾਅ ਘੱਟ ਅਤੇ ਨਸ਼ਿਆਂ ਤੋਂ ਪਰਹੇਜ ਕਰਨਾ ਚਾਹੀਦਾ ਹੈ। ਦਿਲ ਮਨੁੱਖੀ ਸਰੀਰ ਦੇ ਸਭ ਤੋਂ ਅਹਿਮ ਅੰਗਾਂ ਵਿੱਚੋਂ ਇੱਕ ਹੈ । ਜੇਕਰ ਦਿਲ ਆਪਣਾ ਕੰਮ ਕਰਣਾ ਬੰਦ ਕਰ ਦੇ ਤਾਂ ਵਿਅਕਤੀ ਦੀ ਮੌਤ ਹੋ ਜਾਂਦੀ ਹੈ । ਅਜੋਕੇ ਸਮੇਂ ਵਿੱਚ ਲਗਾਤਾਰ ਨਵੀਂ ਬਿਮਾਰੀਆਂ ਅਤੇ ਸਾਡੀ ਮਾੜੀ ਖੁਰਾਕ ਦੇ ਕਾਰਨ ਸਰੀਰਕ ਸਿਹਤ `ਤੇ ਖਾਫ਼ੀ ਮਾੜਾ ਪ੍ਰਭਾਵ ਪੈ ਰਿਹਾ ਹੈ ਜਿਸਦੇ ਨਾਲ ਦਿੱਲ ਦੀ ਬਿਮਾਰੀਆਂ ਹੋਣ ਦਾ ਖ਼ਦਸ਼ਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰੀਰ ਨੂੰ ਤੰਦੁਰੁਸਤ ਰੱਖਣ ਲਈ ਘੱਟੋ- ਘੱਟ ਰੋਜ਼ਾਨਾ 30 ਮਿੰਟ ਦੀ ਕਸਰਤ ਕਰਣੀ ਚਾਹੀਦੀ ਹੈ।ਇਸ ਦੇ ਨਾਲ ਹੀ ਤੇਲ ਅਤੇ ਫੈਟ ਯੁਕਤ ਖਾਦ ਪਦਾਰਥਾਂ ਦਾ ਸਵੇਨ ਨਹੀਂ ਕਰਨਾ ਚਾਹੀਦੀ ਹੈ। ਬਲਾਕ ਐਕਸਟੇਂਸ਼ਨ ਐਜੂਕੇਟਰ ਮੋਨਿਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਬਲਾਕ ਕਾਲੋਮਾਜਰਾ ਅਧੀਨ ਆਉਦੇਂ ਆਯੂਸ਼ਮਾਨ ਆਰੋਗਿਆ ਕੇਂਦਰ ਮਿਰਜ਼ਾਪੁਰ, ਪੀਹਰ ਕਲਾਂ ਅਤੇ ਖਰੋਲਾ ਵਿਖੇ ਸੀ.ਐਚ.ਓ ਵੱਲੋਂ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਸਿਹਤਮੰਦ ਦਿਲ ਕਿਵੇਂ ਰੱਖੀਏ ਸੰਬੰਧੀ ਦੱਸਿਆ ਗਿਆ।
ਇਸ ਮੌਕੇ ਸੀ.ਐਚ.ਓ ਵੱਲੋਂ ਦਿੱਲ ਨੂੰ ਤੰਦੁਰੁਸਤ ਰੱਖਣ ਦੇ ਨਾਲ-ਨਾਲ ਦਿੱਲ ਦੇ ਰੋਗ ਦੇ ਖਤਰੇ ਨੂੰ ਘੱਟ ਕਰਨ ਸੰਬੰਧੀ ਪ੍ਰੇਰਿਤ ਅਤੇ ਜਾਗਰੁਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦਿੱਲ ਦੀਆਂ ਸਮਸਿਆਵਾਂ ਨੂੰ ਘੱਟ ਕਰਣ ਲਈ ਲੋਕਾਂ ਵਿੱਚ ਜਾਗਰੂਕਤਾ ਨੂੰ ਵਧਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਉਨ੍ਹਾਂ ਵੱਲੋ ਆਮ ਲੋਕਾਂ ਅਤੇ ਮਰੀਜ਼ਾ ਦੀ ਸਿਹਤ ਜਾਂਚ ਕੀਤੀ ਗਈ ਜਿਸ ਤਹਿਤ ਉਨ੍ਹਾਂ ਦਾ ਬੀ.ਪੀ, ਸ਼ੂਗਰ ਅਤੇ ਭਾਰ ਆਦਿ ਚੀਜ਼ਾਂ ਵੇਖਿਆ ਗਇਆਂ। ਉਨ੍ਹਾਂ ਲੋਕਾਂ ਨੂੰ ਸਿਹਤਮੰਦ ਖੁਰਾਕ ਅਤੇ ਸਰੀਰਕ ਕਸਰਤ ਸੰਬੰਧੀ ਵੀ ਜਾਣਕਾਰੀ ਦਿੱਤੀ।



