ਸਿਹਤ ਵਿਭਾਗ ਨੇ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ
ਨਰਸਰੀ ਅਤੇ ਉਸਾਰੀ ਵਾਲੀ ਥਾਵਾਂ ‘ਚ ਚਲਾਈ ਡੇਂਗੂ ਜਾਗਰੂਕਤਾ ਮੁਹਿੰਮ – ਡਾ. ਬ੍ਰਿਜੇਸ਼ ਸਿੰਘ
ਕਾਲੋਮਾਜਰਾ 31 ਜੁਲਾਈ ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਬ੍ਰਿਜੇਸ਼ ਸਿੰਘ ਯੋਗ ਅਗਵਾਈ ਹੇਠ ਅੱਜ ਬਲਾਕ ਕਾਲੋਮਾਜਰਾ ਅਧੀਨ ਸਿਹਤ ਵਿਭਾਗ ਦੀ ਟੀਮ ਵੱਲੋਂ ਵੱਖ-ਵੱਖ ਉਸਾਰੀ ਵਾਲੀਆਂ ਥਾਵਾਂ, ਨਰਸਰੀਆਂ ਅਤੇ ਫੈਕਟਰੀਆਂ ਵਿੱਚ “ਹਰ ਸ਼ਕਰਵਾਰ ਡੇਂਗੂ ‘ਤੇ ਵਾਰ” ਦੇ ਤਹਿਤ ਡੇਂਗੂ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦਾ ਮੁੱਖ ਮਕਸਦ ਉਸਾਰੀ ਵਾਲੀਆਂ ਥਾਵਾਂ, ਨਰਸਰੀਆਂ ਅਤੇ ਫੈਕਟਰੀਆਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਅਤੇ ਰਹਿੰਦੇ ਵਿਅਕਤੀਆਂ ਨੂੰ ਡੇਂਗੂ ਸੰਬੰਧੀ ਜਾਗਰੂਕ ਕਰਨਾ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਮ.ਓ ਡਾ. ਬ੍ਰਿਜੇਸ਼ ਸਿੰਘ ਨੇ ਦੱਸਇਆ ਕਿ ਟੀਮ ਵਿੱਚ ਬਲਾਕ ਕਾਲੋਮਾਜਰਾ ਦੇ ਸਮੂਹ ਸਿਹਤ ਸੁਪਰਵਾਈਜ਼ਰ, ਸਮੂਹ ਐਮ.ਪੀ.ਐਚ.ਡਬਲਿਓ ਅਤੇ ਏ.ਐਨ.ਐਮਾਂ, ਆਸ਼ਾ ਵਰਕਰ ਅਤੇ ਬਰੀਡਰ ਚੈਕਰ ਵੀ ਹਾਜ਼ਰ ਸਨ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਲੋਕਾਂ ਨੂੰ ਘਰ-ਘਰ ਜਾ ਕਿ ਵੀ ਡੇਂਗੂ ਬੁਖ਼ਾਰ ਦੇ ਲੱਛਣਾਂ, ਡੇਂਗੂ ਸਬੰਧੀ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ, ਖਾਲੀ ਡਰਮਾਂ, ਭਾਂਡੀਆ ਜਾਂ ਹੋਰ ਕਿਸੇ ਵੀ ਚੀਜ਼ ਵਿੱਚ ਅਤੇ ਛੱਤਾਂ ‘ਤੇ ਵਾਧੂ ਪਾਣੀ ਖੜਾ ਨਾ ਹੋਣ ਦੇਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਮੋਨਿਕਾ ਬੀ.ਈ.ਈ ਵੱਲੋਂ ਸੀ.ਐਚ.ਸੀ ਕਾਲੋਮਾਜਰਾ ਵਿਖੇ ਆਏ ਸਮੂਹ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਅਤੇ ਰੋਕਥਾਮ ਸੰਬੰਧੀ ਜਾਗਰੂਕ ਕੀਤਾ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਫ-ਸਫਾਈ ਦੇ ਨਾਲ-ਨਾਲ ਅਤੇ ਸਾਰੀਆਂ ਦੇ ਸਹਿਯੋਗ ਨਾਲ ਹੀ ਡੇਂਗੂ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਉਨ੍ਹਾਂ ਸਾਰਿਆਂ ਨੂੰ ਆਪਣਾ ਆਲਾ-ਦੁਆਲਾ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਮਰੀਜ਼ਾਂ ਅਤੇ ਲੋਕਾਂ ਨੂੰ ਸੈਲਫ ਮੈਡੀਕੇਸ਼ਨ ਤੋਂ ਵੀ ਗੁਰੇਜ਼ ਕਰਨ ਦੀ ਸਲਾਹ ਦਿੱਤੀ, ਉਨ੍ਹਾਂ ਕਿਹਾ ਕਿ ਡੇਂਗੂ ਬੁਖਾਰ ਦੇ ਲੱਛਣ ਦਿਸਣ ‘ਤੇ ਤੁਰੰਤ ਨਜਦੀਕੀ ਸਰਕਾਰੀ ਹਸਪਤਾਲ ਵਿੱਚ ਜਾ ਕਿ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਯੋਗ ਇਲਾਜ ਕੀਤਾ ਜਾ ਸਕੇ। ਇਸ ਦੇ ਨਾਲ ਹੀ ਬਲਾਕ ਕਾਲੋਮਾਜਰਾ ਦੇ ਵੱਖ-ਵੱਖ ਪਿੰਡਾਂ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਨਰਸਰੀਆਂ ਅਤੇ ਉਸਾਰੀ ਵਾਲੀਆਂ ਥਾਵਾਂ ‘ਤੇ ਡੇਂਗੂ ਸਬੰਧੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਇਸ ਮੌਕੇ ਐਲ.ਐਚ.ਵੀ ਗੁਰਤੇਜ ਕੌਰ, ਸਿਹਤ ਸੁਪਰਵਾਈਜ਼ਰ ਗੁਰਵਿੰਦਰ ਸਿੰਘ, ਨਰਸਿੰਗ ਸਿਸਟਰ ਹਰਜਿੰਦਰ ਕੌਰ, ਸਟਾਫ਼ ਨਰਸ, ਕਾਲਜ ਦੇ ਵਿਦਿਆਰਥੀ, ਮਰੀਜ਼ ਅਤੇ ਆਮ ਲੋਕ ਹਾਜ਼ਰ ਸਨ।
(ਡੱਬੀ)
ਡੇਂਗੂ ਬੁਖਾਰ ਸੰਬੰਧੀ ਕੁਝ ਖ਼ਾਸ ਜਾਣਕਾਰੀ 👉
- ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ।
-ਇਹ ਸਾਫ਼ ਪਾਣੀ ਵਿੱਚ ਹੁੰਦਾ ਹੈ। - ਠੰਡੀ ਥਾਂ ਅਤੇ ਛਾਵੇਂ ਇਹ ਮੱਛਰ ਜ਼ਿਆਦਾ ਹੁੰਦਾ ਹੈ ।
ਡੇਂਗੂ ਦੇ ਲੱਛਣ ਕਿ ਹਨ 👉
- ਠੰਡ ਨਾਲ ਬੁਖ਼ਾਰ ਦਾ ਚੜਨਾ
- ਸਿਰ, ਅੱਖਾਂ, ਜੋੜਾਂ ਅਤੇ ਸਰੀਰ `ਚ ਦਰਦ
- ਭੁੱਖ ਘੱਟ ਲਗਣਾ ਜਾਂ ਦਸਤ ਹੋਣਾ ।
ਡੇਂਗੂ ਰੋਕਥਾਮ ਲਈ ਕਿ ਕਰੀਏ 👉
- ਘਰ ਦੇ ਆਲੇ-ਦੁਆਲੇ ਪਾਣੀ ਨੂੰ ਖੜਾ ਨਾ ਹੋਣ ਦਵੋਂ ਅਤੇ ਜੇਕਰ ਪਾਣੀ ਡਰਮ ਆਦਿ `ਚ ਰੱਖਿਆ ਹੈ ਤਾਂ ਉਸ ਨੂੰ ਢੰਕ ਕਿ ਰੱਖੋਂ।
- ਕੁਲਰਾਂ ਨੂੰ ਸਮੇਂ ਸਿਰ ਸਾਫ਼ ਕੀਤਾ ਜਾਵੇ
- ਸਰੀਰ ਨੂੰ ਪੂਰੀ ਤਰ੍ਹਾਂ ਢੰਕਣ ਵਾਲੇ ਕੱਪੜੇ ਪਾਉਣ ਅਤੇ ਮੱਛਰਾਂ ਤੋਂ ਬੱਚਣ ਲਈ ਮੱਛਰਦਾਨੀ ਜਾਂ ਕ੍ਰਿਮਾਂ ਦਾ ਇਸਤੇਮਾਲ ਕਰਨ।



