ਨਰਮੇ ਦੀ ਫ਼ਸਲ ਨੁੂੰ ਪ੍ਰਫੂਲੱਤ ਕਰਨ ਲਈ ਲਗਾਇਆ ਗਿਆ ਕਿਸਾਨ ਸਿਖਲਾਈ ਕੈਂਪ

ਸ੍ਰੀ ਮੁੁਕਤਸਰ ਸਾਹਿਬ, 2 ਜੁਲਾਈ
ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਰਮੇ ਦੀ ਫ਼ਸਲ ਵਿੱਚ ਖੁਰਾਕੀ ਪ੍ਰਬੰਧਨ ਅਤੇ ਗੁਲਾਬੀ ਸੁੰਡੀ ਦੀ ਸਰਵਪੱਖੀ ਰੋਕਥਾਮ ਲਈ ਪਿੰਡ ਪੱਧਰੀ ਕੈਂਪ ਲਗਾਏ ਜਾਂ ਰਹੇ ਹਨ।
ਇਸ ਲੜੀ ਤਹਿਤ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਮੱਦਰਸਾ ਵਿਖੇ ਬੀਤੇ ਦਿਨੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।ਕੈਂਪ ਦੌਰਾਨ ਡਾ. ਸ਼ਵਿੰਦਰ ਸਿੰੰਘ, ਏ.ਡੀ.ਓ (ਜ.ਕ) ਬਲਾਕ ਸ੍ਰੀ ਮੁਕਤਸਰ ਵੱਲੋਂ ਖਾਦ ਪ੍ਰਬੰਧਨ ਬਾਰੇ ਜਾਣਕਾਰੀ ਦਿੰਦੇੇ ਹੋਏ ਦੱਸਿਆ ਕਿ ਨਰਮੇ ਦੀ ਫ਼ਸਲ ਵਿੱਚ 45 ਕਿੱਲੋ ਪ੍ਰਤੀ ਏਕੜ ਯੁੂਰੀਆ ਬੁੂਟੇ ਵਿਰਲੇ ਕਰਨ ਸਮੇਂ ਅਤੇ ਬਾਕੀ 45 ਕਿਲੋਂ ਫੁੱਲ ਨਿਕਲਣ ਸਮੇਂ ਪਾ ਦੇਣੀ ਚਾਹੀਦੀ ਹੈ।ਉਹਨਾਂ ਵੱਲੋਂ ਦੱਸਿਆਂ ਗਿਆ ਕਿ ਨਰਮੇ ਦੀ ਫ਼ਸਲ ਵਿੱਚ ਵਧੇਰੇ ਝਾੜ ਲੈਣ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟੇ੍ਰਟ (13:0:45) ਦਾ ਫੁੱਲਾਂ ਦੇ ਸੁਰੂ ਹੋਣ ਤੋਂ ਲੈ ਕੇ ਇਕ ਹਫ਼ਤੇ ਦੇ ਵਕਫੇ ਤੇ 4 ਵਾਰ ਛਿੜਕਾਅ ਕਰਨਾ ਚਾਹੀਦਾ ਹੈੇ।ਨਰਮੇ ਵਿੱਚ ਪੱਤਿਆ ਦੀ ਲਾਲੀ ਦੀ ਰੋਕਥਾਮ ਲਈ 1 ਪ੍ਰਤੀਸ਼ਤ ਮੈੈਗਨੀਸ਼ੀਅਮ ਸਲਫੇਟ (1 ਕਿਲੋ ਪ੍ਰਤੀ 100 ਲੀਟਰ ਪਾਣੀ) ਦੇ ਦੋ ਸਪਰੇਅ ਫੁੱਲਡੋਡੀ ਪੈਣ ਅਤੇ ਟੀਂਡੇ ਬਣਨ ਵੇਲੇ ਕਰਨ ਲਈ ਕਿਹਾ ਗਿਆ, ਇਸ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ।
ਡਾ. ਹਰਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਨੇ ਦੱਸਿਆ ਕਿ ਗੁਲਾਬੀ ਸੂੰਡੀ ਦੇ ਸੰਭਾਵੀ ਹਮਲੇ ਤੋਂ ਡਰਨ ਦੀ ਲੋੜ ਨਹੀ ਹੈ ਬਲਕਿ ਬਚਾਅ ਲਈ ਰੋਜਾਨਾ ਲਗਾਤਾਰ ਖੇਤਾ ਦਾ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ।ਖੇਤ ਵਿੱਚੋਂ ਅਲਗ-ਅਲਗ ਜਗ੍ਹਾ ਤੋਂ 100 ਫੁੱਲਾਂ ਦੀ ਜਾਂਚ ਕਰੋ ਜੇਕਰ 5 ਗੁਲਾਬਨੁਮਾ ਫੁੱਲ ਜਾਂ ਗੁਲਾਬੀ ਸੁੰਡੀ ਦੁਆਰਾ ਨੁਕਸਾਨ ਮਿਲਦਾ ਹੈ ਜਾਂ ਖੇਤ ਵਿੱਚੋਂ ਅੱਲਗ-ਅੱਲਗ ਪੌਦਿਆਂ ਵਿੱਚੋ 20 ਹਰੇ ਟੀਂਡਿਆਂ ਵਿੱਚੋਂ 1 ਜਾਂ 1 ਤੋ ਵੱਧ ਸੁੰਡੀਆਂ ਮਿਲਦੀਆਂ ਹਨ ਤਾ ਇਸ ਦੀ ਰੋਕਥਾਮ ਕਰਨ ਲਈ ਨਰਮੇ ਦੀ ਫ਼ਸਲ ਵਿੱਚ 500 ਐੈਮ.ਐਲ ਪੋ੍ਰਫੇੈਨੋਫਾਸ 50 ਥਙ (ਕਿਊਰਾਕਰਾਨ) ਜਾਂ 100 ਗ੍ਰਾਮ ਪ੍ਰੋਕਲੇਮ 5 ਐਸ ਜੀ (ਐਮਾਮੈਕਟਿਨ ਬੈਨਜੋਏਟ) ਜਾਂ 200 ਐਮ.ਐਲ ਇੰਡੋਕਸਾਕਾਰਬ 15 ਛਙ (ਅਵਾਂਟ) ਜਾਂ 250 ਗ੍ਰਾਮ ਥਾਇੳਡੀਕਾਰਬ 75 ਰੁਸ਼ (ਲਾਰਵਿਨ) ਪ੍ਰਤੀ ਏਕੜ ਦਾ ਛਿੜਕਾਅ ਕਰੋ।ਲੋੜ ਪੈਣ ਤੇ ਦੂਸਰਾ ਛਿੜਕਾਅ 7 ਦਿਨਾਂ ਬਾਅਦ ਦੁਬਾਰਾ ਫਿਰ ਕਰੋ।ਡਾ. ਹਰਮਨਜੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ,(ਪੀ.ਪੀ.) ਵੱਲੋਂ ਝੋਨਾ/ਬਾਸਮਤੀ ਦੀ ਕਾਸ਼ਤ ਅਤੇ ਬਾਸਮਤੀ ਉੱਪਰ ਬੈਨ ਕੀਤੇ ਗਏ ਕੀਟਨਾਸ਼ਕਾਂ (ਦਵਾਈਆਂ) ਦੀ ਵਰਤੋ ਨਾ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਕੈਂਪ ਵਿੱਚ ਸ੍ਰੀ. ਕਰਨਜੀਤ ਸਿੰਘ, ਪ੍ਰੋਜੈਕਟ ਡਾਇਰੈਕਟਰ (ਆਤਮਾ) ਵੱਲੋਂ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਉਪਰ 1500/- ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕਰਨ ਲਈ ਐਗਰੀ ਮਸ਼ੀਨਰੀ ਪੋਰਟਲ ਤੇ ਜਾਣਕਾਰੀ ਅਪਲੋਡ ਕਰਨ ਬਾਰੇ ਦੱਸਿਆ ਗਿਆ ਜਿਸ ਦੀ ਆਖਰੀ ਮਿਤੀ 10 ਜੁਲਾਈ 2023 ਹੈ, ਉਹਨਾਂ ਵੱਲੋ ਸਿੱਧੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਵੀ ਸਾਂਝੀ ਕੀਤੀ ਗਈ।ਉਹਨਾ ਵੱਲੋਂ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਕੈਂਪ ਦੌਰਾਨ ਰਜਿੰਦਰ ਕੁਮਾਰ, ਏ.ਏ.ਈ. (ਗ੍ਰੇਡ-2) ਵੱਲੋ ਕਿਸਾਨਾਂ ਨੂੰ ਝੌਨੇ/ਬਾਸਮਤੀ ਦੀ ਪਰਾਲੀ ਦੀ ਸਾਂਭ-ਸੰਭਾਲ ਕਰਨ ਲਈ ਪੰਜਾਬ ਸਰਕਾਰ ਦੁਆਰਾ ਚਲਾਇਆ ਜਾ ਰਹਿਆਂ ਸੀ.ਆਰ.ਐਮ ਅਤੇ ਸਮੈਮ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਉਹਨਾਂ ਵੱਲੋ ਕਿਹਾ ਗਿਆ ਕਿ ਸੰਦਾ ਤੇ ਸਬਸਿਡੀ ਪ੍ਰਾਪਤ ਕਰਨ ਲਈ ਆਨ-ਲਾਇਨ ਪੋਰਟਲ ਐਗਰੀ ਮਸ਼ੀਨਰੀ ਪੀ.ਬੀ. ਤੇ ਅਪਲਾਈ ਕੀਤਾ ਜਾਵੇ ਜਿਸ ਦੀ ਆਖਰੀ ਮਿਤੀ 20 ਜੁਲਾਈ 2023 ਹੈ।
ਇਸ ਮੌਕੇ ਸ੍ਰੀਮਤੀ. ਮਨਮੀਤ ਕੌਰ, ਏ.ਡੀ.ਓ. (ਮਾਰਕੀਟਿੰਗ) ਵੱਲੋਂ ਪੀ.ਐਮ. ਕਿਸਾਨ ਸਨਮਾਨ ਨਿਧੀ ਸਕੀਮ ਸਬੰਧੀ ਜਾਣਕਾਰੀ ਦਿੱਤੀ ਗਈ।ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਸਾਰੇ ਕਿਸਾਨਾਂ ਵੱਲੋਂ ਈ-ਕੇ ਵਾਈ ਸੀ ਕਰਵਾਉਣਾ ਯਕੀਨੀ ਬਣਾਇਆ ਜਾਵੇ ਅਤੇ ਜਿਹਨਾ ਕਿਸਾਨਾਂ ਦੀ ਪੀ.ਐਮ ਕਿਸਾਨ ਪੋਰਟਲ ਤੇ ਲੈਡ ਸੀਡਿੰਗ ਨੋ ਦੀ ਆਪਸ਼ਨ ਆ ਰਹੀ ਹੈ, ਉਹ ਆਪਣੀ ਜਮ੍ਹਾਬੰਦੀ ਅਤੇ ਅਧਾਰ ਕਾਰਡ ਦੀ ਕਾਪੀ ਬਲਾਕ ਖੇਤੀਬਾੜੀ ਦਫ਼ਤਰ ਵਿੱਚ ਜਮਾ ਕਰਵਾਉਣ।ਇਸ ਕੈਂਪ ਦਾ ਪ੍ਰਬੰਧ ਸ੍ਰੀ ਸਵਰਨਜੀਤ ਸਿੰਘ, ਏ.ਟੀ.ਐਮ (ਆਤਮਾ) ਵੱਲੋਂ ਕੀਤਾ ਗਿਆ।ਇਸ ਮੌਕੇ ਕਿਸਾਨ ਮਿੱਤਰ, ਆਮ ਆਦਮੀ ਪਾਰਟੀ ਦੇ ਆਗੂ ਡਾ ਲਾਭ ਸਿੰਘ, ਲਭਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।


