ਏਪਟੈਕ ਐਜੂਕੇਸ਼ਨ ਦੀ ਸਥਾਪਨਾ ਦੇ ਤਿੰਨ ਦਹਾਕੇ ਪੂਰੇ ਹੋਣ ਤੇ ਮੈਡਮ ਅਵਨੀਤ ਕੌਰ ਸਿੱਧੂ ਦੀ ਅਗਵਾਈ ਵਿੱਚ ਲੰਗਰ ਦਾ ਆਯੋਜਨ

ਅਬੋਹਰ, 07 ਅਪ੍ਰੈਲ:
ਅਬੋਹਰ ਸ਼ਹਿਰ ਵਿੱਚ ‘ਕੰਪਿਊਟਰ ਕ੍ਰਾਂਤੀ’ ਦੀ ਫਾਊਂਡਰ ਮੰਨੀ ਜਾਣ ਵਾਲੀ ਤਜਰਬੇਕਾਰ ਐਜੂਕੇਸ਼ਨਿਸਟ ਮਿਸਜ਼ ਅਵਨੀਤ ਕੌਰ ਸਿੱਧੂ ਦੀ ਅਗਵਾਈ ਵਿੱਚ ਸ਼ਹਿਰ ਦੇ ਪ੍ਰਤਿਸ਼ਠਿਤ ‘ਏਪਟੈਕ ਐਜੂਕੇਸ਼ਨ’ (ਥਾਣਾ ਰੋਡ, ਅਬੋਹਰ) ਦੀ ਸਥਾਪਨਾ ਦੇ ਤਿੰਨ ਦਹਾਕੇ ਸਫਲਤਾਪੂਰਵਕ ਪੂਰੇ ਹੋਣ ਤੇ ਮੰਗਲਵਾਰ ਨੂੰ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਹਰ ਸਾਲ ਵਾਂਗ ਪੂੜੀ-ਛੋਲੇ ਅਤੇ ਹਲਵੇ ਦਾ ਲੰਗਰ ਲਗਾਇਆ ਗਿਆ, ਜਿਸ ਨੂੰ ਸੈਂਕੜਾਂ ਲੋਕਾਂ ਨੇ ਗ੍ਰਹਿਣ ਕੀਤਾ।
ਇਸ ਮੌਕੇ ਤੇ ਏਪਟੈਕ ਕੰਪਿਊਟਰਜ਼ ਅਬੋਹਰ ਸੈਂਟਰ ਦੀ ਸੰਸਥਾਪਕ ਮੈਡਮ ਅਵਨੀਤ ਕੌਰ ਸਿੱਧੂ ਅਤੇ ਸ.ਹਰਬਿੰਦਰ ਸਿੰਘ ਬੈਂਸ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਉਨ੍ਹਾਂ ਦੇ ਨਾਲ ਇੱਥੇ ਦੇ ਸੈਂਟਰ ਹੈੱਡ ਮਿਸਟਰ ਰੂਪੇਸ਼ ਸ਼ਰਮਾ ਅਤੇ ਪੂਰੀ ਟੀਮ ਮੌਜੂਦ ਰਹੀ।
ਇਸ ਮੌਕੇ ਤੇ ਸਿੱਧੂ ਪਰਿਵਾਰ ਦੇ ਪੁਰਾਣੇ ਮਿੱਤਰ ਅਤੇ ਸ਼ੁਭਚਿੰਤਕ ਸ਼ਹਿਰ ਦੇ ਪ੍ਰਮੁੱਖ ਕੋਰੀਓਗ੍ਰਾਫਰ ਸ.ਜੁਝਾਰ ਸਿੰਘ ਸੰਧੂ, ਪ੍ਰਸਿੱਧ ਰੰਗਕਰਮੀ ਅੰਜੁਮ ਗੁਲਾਟੀ, ਹਰਵਿੰਦਰ ਗਾਬਾ, ਪ੍ਰਦੀਪ ਜੀ ਸਮੇਤ ਵੱਡੀ ਗਿਣਤੀ ਵਿੱਚ ਖੇਤਰ ਵਾਸੀ ਅਤੇ ਸਿੱਧੂ ਪਰਿਵਾਰ ਦੇ ਬਹੁਤ ਸਾਰੇ ਵੈਲ-ਵਿਸ਼ਰਜ਼ ਹਾਜ਼ਰ ਰਹੇ।

CATEGORIES
Share This

COMMENTS

Wordpress (0)
Disqus ( )
Translate