ਸੜਕੀ ਹਾਦਸਿਆਂ ਦਾ ਕਾਰਨ ਬਣ ਰਹੇ ਸੜਕ ਤੇ ਝੁਕੇ ਹੋਏ ਦਰਖੱਤ
-ਭਾਰੀ ਵਾਹਨ ਚਾਲਕਾਂ ਨੂੰ ਕਰਨਾ ਪੈਂਦਾ ਪ੍ਰੇਸ਼ਾਨੀਆਂ ਦਾ ਸਾਹਮਣਾ
Panni wala fatta , 19 ਜੂਨ (balraj sidhu )-ਇਸ ਖੇਤਰ ਦੀਆਂ ਸੜਕਾਂ ਤੇ ਝੁਕੇ ਹੋਏ ਦਰਖੱਤ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਹ ਦਰਖੱਤ ਸੜਕਾਂ ਤੇ ਆ ਗਏ ਹਨ। ਦਰਖੱਤਾਂ ਦੇ ਤਣੇ ਕਾਫ਼ੀ ਮਜ਼ਬੂਤ ਹੋਣ ਕਾਰਨ ਇੰਨ੍ਹਾਂ ਵਿਚ ਵੱਜ ਕੇ ਅਕਸਰ ਹੀ ਆਪਣੀ ਜਾਨ ਜੋਖ਼ਿਮ ਵਿਚ ਪਾਉਂਦੇ ਦੇਖੇ ਜਾ ਸਕਦੇ ਹਨ। ਮਲੋਟ -ਫ਼ਾਜ਼ਿਲਕਾ ਰੋਡ ਤੇ ਤਾਂ ਕਈ ਥਾਂਈ ਇਹ ਦਰਖੱਤ ਚਿੱਟੀ ਪੱਟੀ ਤੋਂ ਵੀ ਅੱਗੇ ਲੰਘ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਉਨ੍ਹਾਂ ਵਲੋਂ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੂੰ ਗੁਹਾਰ ਲਗਾਈ ਗਈ ਹੈ ਕਿ ਇੰਨ੍ਹਾਂ ਝੁਕੇ ਹੋਏ ਦਰਖੱਤਾਂ ਨੂੰ ਸੜਕ ਤੋਂ ਹਟਾ ਦਿੱਤਾ ਜਾਵੇ ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕਰਦਾ।
ਅੱਜ ਵੀ ਪੰਨੀਵਾਲਾ ਫੱਤਾ ਤੋਂ ਅੱਗੇ ਮਲੋਟ ਫ਼ਾਜ਼ਿਲਕਾ ਰੋਡ ਤੇ ਇਕ ਭੁੰਗ ਦਰਖੱਤ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਮੌਕੇ ਤੇ ਮੌਜੂਦ ਬਲਕਰਨ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਪੰਨੀਵਾਲਾ ਫੱਤਾ ਵਲੋਂ ਆ ਰਿਹਾ ਇਕ ਭੁੰਗ ਇੱਥੇ ਝੁਕੇ ਦਰਖੱਤ ਨਾਲ ਟਕਰਾ ਗਿਆ। ਜਿਸ ਕਾਰਨ ਇਹ ਭੁੰਗ ਵਾਲਾ ਟਰੈਕਟਰ ਇਕ ਕਾਰ ਨਾਲ ਟਕਰਾਉਣ ਲੱਗਿਆ ਸੀ ਪਰ ਬਚਾਅ ਹੋ ਗਿਆ। ਉਥੇ ਹੀ ਇਸ ਟਰੈਕਟਰ ਦਾ ਐਕਸਲ ਟੁੱਟਣ ਕਾਰਨ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਸੜਕ ਤੋਂ ਹੇਠਾਂ ਉਤਰ ਗਿਆ। ਉਨ੍ਹਾਂ ਜੰਗਲਾਤ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਝੁਕੇ ਹੋਏ ਦਰਖੱਤਾਂ ਦੀ ਕਟਾਈ ਕਰਵਾਈ ਜਾਵੇ ਤਾਂ ਕਿ ਇਸ ਤਰ੍ਹਾਂ ਦੇ ਹਾਦਸੇ ਨਾ ਵਾਪਰਨ। ਉਨ੍ਹਾਂ ਕਿਹਾ ਕਿ ਇਹ ਦਰਖੱਤ ਚਿੱਟੀ ਪੱਟੀ ਤੋਂ ਅੱਗੇ ਆ ਗਏ ਹਨ।