ਅਮਿਟ ਯਾਦਾਂ ਛੱਡਦਾ ਸ਼ਹੀਦੀ ਖੇਡ ਮੇਲਾ ਹੁਸੈਨੀ ਵਾਲਾ ਹੋਇਆ ਸਮਾਪਤ
ਓਪਨ ਕਬੱਡੀ ਕੱਪ ‘ਚ ਘਾਂਗਾ ਦੇ ਗੱਭਰੂ ਜੇਤੂ ਅਤੇ ਭਾਂਗਰ ਰਿਹਾ ਉਪਜੇਤੂ
ਬੱਚਿਆਂ, ਨੌਜਵਾਨ ਲੜਕੇ-ਲੜਕੀਆਂ ਅਤੇ ਗੱਭਰੂ ਬਾਬਿਆਂ ਦੀਆਂ ਕਬੱਡੀਆਂ ਨੇ ਦਰਸ਼ਕਾਂ ਦੇ ਮਨ ਮੋਹੇ
1600 ਮੀਟਰ ਦੌੜ ਉੱਚੀ ਛਾਲ, ਲੰਬੀ ਛਾਲ, ਕੁਸ਼ਤੀਆਂ ਆਦਿ ਮੁਕਾਬਲਿਆ ‘ਚ ਨੌਜਵਾਨਾਂ ਕੀਤੇ ਕਮਾਲ ਦੇ ਪ੍ਰਦਰਸ਼ਨ
ਫ਼ਿਰੋਜ਼ਪੁਰ 25 ਮਾਰਚ
ਅੰਗਰੇਜ਼ਾਂ ਦੀ ਗੁਲਾਮੀ ਵਾਲਾ ਜੂਲਾ ਦੇਸ਼ ਵਾਸੀਆਂ ਦੇ ਗਲੋਂ ਲਾਉਣ ਲਈ ਹੱਸ ਹੱਸ ਕੇ ਫਾਂਸੀ ਦੇ ਰੱਸੇ ਨੂੰ ਚੁੰਮ ਆਪਾ ਵਾਰਨ ਵਾਲੇ ਕੌਮੀ ਸ਼ਹੀਦ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਪਿੰਡ ਬਾਰੇ ਕੇ ਹੁਸੈਨੀ ਵਾਲਾ ਵਿਖੇ ਨਸ਼ਿਆਂ ਤੋਂ ਦੂਰ ਰਹਿ ਕੇ ਖੇਡ ਗਰਾਊਂਡਾਂ ਨਾਲ ਜੁੜ ਚੰਗੀਆਂ ਸਿਹਤਾਂ ਦੇ ਮਾਲਕ ਬਣ ਨਰੋਆ ਅਤੇ ਤੰਦਰੁਸਤ ਸਮਾਜ ਸਿਰਜਣ ਦਾ ਸੱਦਾ ਦਿੰਦਾ ਖੇਡ ਮੇਲਾ ਅਮਿਟ ਯਾਦਾਂ ਛੱਡਦਾ ਦੇਰ ਰਾਤ ਸਮਾਪਤ ਹੋ ਗਿਆ । ਜਿਸ ਵਿੱਚ ਜਿੱਥੇ ਬੱਚਿਆਂ, ਨੌਜਵਾਨ ਲੜਕੇ-ਲੜਕੀਆਂ ਅਤੇ ਬਜ਼ੁਰਗਾਂ ਨੇ ਵੱਧ ਚੜ ਕੇ ਭਾਗ ਲੈ ਜਿੱਤਾਂ ਦਰਜ ਕਰ ਵੱਡੇ ਨਾਮਣੇ ਖੱਟੇ, ਉੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਵਾਸੀ ਭਾਰਤੀ ਵੀਰਾਂ ਨੇ ਕਬੱਡੀ ਦੀਆਂ ਸ਼ਾਨਦਾਰ ਪਕੜਾਂ ਤੋਂ ਪ੍ਰਸੰਨ ਹੋ ਨਗਦ ਇਨਾਮਾਂ ਦੀ ਝੜੀ ਲਾਈ ਰੱਖੀ ਜਿਸ ਨੇ ਹਰ ਮੇਲੀ ਅਤੇ ਖਿਡਾਰੀ ਦੇ ਮਨ ਨੂੰ ਮੋਹ ਮੋਹ ਲਿਆ । ਮੇਲਾ ਪ੍ਰਬੰਧਕ ਰਵਿੰਦਰ ਸਿੰਘ ਢਿੱਲੋ, ਸਰਬਜੀਤ ਸਿੰਘ ਬੋਬੀ ਬਾਠ, ਸੰਤੋਖ ਸਿੰਘ ਸੰਧੂ, ਗੁਰਦੇਵ ਸਿੰਘ ਸਿੱਧੂ ਮੱਲੂਵਾਲੀਆ, ਜਗਦੀਸ਼ ਸਿੰਘ ਜਨੇਰ ਅਤੇ ਜਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਂਮੋਰੀਅਲ ਸੋਸਾਇਟੀ ਵੱਲੋਂ ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਧਾਨ ਵਰਿੰਦਰ ਸਿੰਘ ਵੈਰੜ ਦੀ ਅਗਵਾਈ ਹੇਠ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਦੇਸ਼ ਭਗਤੀ ਸਮਾਗਮ ਅਤੇ ਖੇਡ ਮੇਲਾ ਕਰਵਾਇਆ ਗਿਆ । ਡੀਸੀ ਮਾਡਲ ਇੰਟਰਨੈਸ਼ਨਲ ਸਕੂਲ ਦੀ ਅਗਵਾਈ ਹੇਠ ਨਾਮਦੇਵ ਚੌਂਕ ਅੰਦਰ ਸ਼ਹੀਦਾਂ ਨੂੰ ਸਮਰਪਿਤ ਦੇਸ਼ ਭਗਤੀ ਨੁਮਾ ਗੀਤਾਂ ਦੀ ਸੰਗੀਤਕ ਸ਼ਾਮ ਕਰਵਾਈ ਗਈ । ਉਹਨਾਂ ਨੇ ਦੱਸਿਆ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਖੇਡ ਮੇਲਾ ਕਰਵਾਇਆ ਗਿਆ, ਜਿਸ ਜਿਸ ਦਾ ਉਦਘਾਟਨ ਸੁਸਾਇਟੀ ਦੇ ਆਗੂ ਬਲਦੇਵ ਸਿੰਘ ਭੁੱਲਰ ਵੱਲੋਂ ਸਮੂਹ ਸਾਥੀਆਂ ਨੂੰ ਨਾਲ ਲੈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਜਾਣ ਉਪਰੰਤ ਅਰਦਾਸ ਬੇਨਤੀ ਕਰਕੇ ਕੀਤਾ ਗਿਆ ।
ਓਪਨ ਕਬੱਡੀ ਕੱਪ ਵਿੱਚ ਪੰਜਾਬ ਭਰ ਤੋਂ ਚੋਟੀ ਦੇ 8 ਕਲੱਬ ਖੇਡੇ । ਹੋਏ ਫਸਵੇਂ ਅਤੇ ਦਿਲਚਸਪ ਮੁਕਾਬਲਿਆਂ ਦਰਮਿਆਨ ਗਹਿਗੱਚ ਮੁਕਾਬਲਾ ਹੋਇਆ ਇੱਕ ਇੱਕ ਪੁਆਇੰਟ ਸਨ ਨਾ ਦੇ ਭੇੜ ਵਰਗਾ ਸਾਬਤ ਹੋਣ ਬਾਅਦ ਪਿੰਡ ਘਾਂਗਾ ਦੇ ਨੌਜਵਾਨ ਜਿੱਤ ਦਰਜ ਕਰਨ ਚ ਸਫਲ ਰਹੇ । ਗੁਰਵਿੰਦਰ ਘਾਂਗੇ ਦਾ ਇੱਕ ਇੱਕ ਜੱਫਾ ਹਜ਼ਾਰਾਂ ਰੁਪਏ ਦਾ ਹੋ ਨਿਬੜਿਆ ਲੋਕਾਂ ਦੀਆਂ ਤਾੜੀਆਂ ਦੀ ਗੁੜਗਾਹਟ ਨੇ ਮੇਲੇ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ। ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਪਿੰਡ ਭਾਂਗਰ ਦੇ ਨੌਜਵਾਨਾਂ ਨੂੰ ਦੂਸਰੇ ਨੰਬਰ ਤੇ ਰਹਿ ਕੇ ਸਬਰ ਕਰਨਾ ਪਿਆ । ਮੇਲੇ ਵਿੱਚ ਕਾਂਗਰਸ ਦੇ ਸੁਬਈਆ ਆਗੂ ਪਰਮਿੰਦਰ ਸਿੰਘ ਪਿੰਕੀ ਸਾਬਕਾ ਵਿਧਾਇਕ ਪਹੁੰਚੇ ਜਿਨਾਂ ਨੇ ਜਿੱਥੇ ਕਾਂਗਰਸ ਸਰਕਾਰ ਆਉਣ ਤੇ ਹੁਸੈਨੀ ਵਾਲਾ ਵਿਖੇ ਉੱਚ ਦਰਜੇ ਦਾ ਸਮੂਹ ਸੁੱਖ ਸਹੂਲਤਾਂ ਨਾਲ ਲੈਸ ਖੇਡਮ ਬਣਾਏ ਜਾਣ ਦਾ ਐਲਾਨ ਕੀਤਾ ਉਥੇ ਕਲੱਬ ਦੀ ਮਾਲੀ ਮਦਦ ਲਈ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦੇ ਕੋਟੇ ਵਿੱਚੋਂ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ । ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਖਪਾਲ ਸਿੰਘ ਨੰਨੂ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਨੇ ਜਿੱਥੇ ਮੇਲੇ ਦਾ ਲੰਬਾ ਸਮਾਂ ਆਨੰਦ ਮਾਣਿਆ ਉੱਥੇ ਖੇਡ ਪ੍ਰਬੰਧ ਕਾਂ ਨੂੰ 11000 ਰੁਪਏ ਦੀ ਵਿੱਤੀ ਸਹਾਇਤਾ ਵੀ ਮੌਕੇ ਤੇ ਸੌਂਪ ਆਉਣ ਵਾਲੇ ਸਮੇਂ ਚ ਹਰ ਸੰਭਵ ਮਦਦ ਕਰਨ ਦਾ ਵਿਸ਼ਵਾਸ ਦਵਾਇਆ। ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡ ਗਰਾਊਂਡਾਂ ਚ ਮੱਲਾਂ ਮਾਰਨ ਲਈ ਪ੍ਰੇਰਿਤ ਕਰਦਿਆ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੀਏ ਨਸੀਬ ਸਿੰਘ ਸੰਧੂ ਨੇ ਪ੍ਰਬੰਧਕਾਂ ਨੂੰ 11 ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲਾ ਪ੍ਰਧਾਨ ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ, ਭਾਜਪਾ ਦੇ ਕੌਮੀ ਆਗੂ ਚੇਅਰਮੈਨ ਬੂਟਾ ਸਿੰਘ ਰਾਣਾ ਰਾਏ ਫਤਿਹਾਬਾਦ ਹਰਿਆਣਾ ਤੋਂ ਹਰਕੋਫੈਡ ਕੋ-ਆਪਰੇਟਿਵ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਵੇਦ ਫੂਲਾ, ਜੱਟ ਰਾਖਵਾਂਕਰਨ ਸੰਘਰਸ਼ ਸੰਮਤੀ ਪੰਜਾਬ ਦੇ ਪ੍ਰਧਾਨ ਜਥੇਦਾਰ ਕਰਨੈਲ ਸਿੰਘ ਭਾਵੜਾ, ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੀਏ ਨਸੀਬ ਸਿੰਘ ਸੰਧੂ, ਨਗਰ ਕੌਂਸਲ ਦੇ ਪ੍ਰਧਾਨ ਰਿੰਕੂ ਗਰੋਵਰ ਕਾਂਗਰਸ ਦੇ ਸੀਨੀਅਰ ਆਗੂ ਅਤੇ ਮੈਂਬਰ ਜ਼ਿਲ੍ਹਾ ਪਰਿਸ਼ਦ ਬਲਵੀਰ ਸਿੰਘ ਬਾਠ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਅਟਾਰੀ ਪ੍ਰਧਾਨ ਬਲਾਕ ਕਾਂਗਰਸ, ਜਸਵੰਤ ਸਿੰਘ ਖਾਰਾ ਸਾਬਕਾ ਚੇਅਰਮੈਨ ਆਦਿ ਵੱਡੀ ਗਿਣਤੀ ਚ ਇਲਾਕੇ ਦੀਆਂ ਨਾਮਵਰ ਤੇ ਸਤਿਕਾਰ ਸਿੱਖ ਸ਼ਹੀਦਾਂ ਨੇ ਪਹੁੰਚ ਕੇ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਕਰਵਾਏ ਜਾ ਰਹੇ ਖੇਡ ਮੇਲੇ ਦੀਆਂ ਵਧਾਈਆਂ ਦਿੱਤੀਆਂ ਅਤੇ ਪ੍ਰਬੰਧਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ । ਖੇਡ ਮੇਲੇ ਦੌਰਾਨ 70 ਕਿਲੋ ਕਬੱਡੀ ਮੁਕਾਬਲਿਆਂ ਵਿੱਚ ਪਿੰਡ ਸੁਖਣ ਵਾਲਾ ਦੇ ਨੌਜਵਾਨਾਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਬਾਘਾਪੁਰਾਣਾ ਦੀ ਟੀਮ ਦੂਸਰੇ ਨੰਬਰ ਤੇ ਰਹੀ । ਜਿਨਾਂ ਨੂੰ ਸਨਮਾਨ ਚਿੰਨ ਅਤੇ ਹਜ਼ਾਰਾਂ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਸੁਸਾਇਟੀ ਆਗੂ ਡੀਪੀ ਮਨਜੀਤ ਸਿੰਘ ਵੱਲੋਂ ਪੁਲਿਸ ਭਰਤੀ ਇਵੇਂਟਸ ਮੁਕਾਬਲੇ ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਸਿੱਧੂ ਦੀ ਦੇਖਰੇਖ ਹੇਠ ਕਰਵਾਏ ਗਏ ਜਿਸ ਵਿੱਚ ਵੱਡੀ ਗਿਣਤੀ ਚ ਨੌਜਵਾਨਾਂ ਨੇ ਭਾਗ ਲਿਆ । ਇਹ ਨਮਕ ਵਾਲਿਆਂ ਵਿੱਚ 1600 ਮੀਟਰ ਦੌੜ ਵਿੱਚੋਂ ਸਿੰਘ ਪਹਿਲੇ ਸਿੰਘ ਦੂਜੇ ਅਤੇ ਸਿੰਘ ਤੀਜੇ ਨੰਬਰ ਤੇ ਰਹੇ ਉੱਚੀ ਛਾਲ ਮੁਕਾਬਲੇ ਵਿੱਚ ਸਿੰਘ ਪਹਿਲੇ ਸਿੰਘ ਦੂਜੇ ਅਤੇ ਸੰਗਤੀਜੇ ਨੰਬਰ ਤੇ ਰਿਹਾ ਲੰਬੀ ਛਾਲ ਮੁਕਾਬਲੇ ਵਿੱਚੋਂ ਸਿੰਘ ਪਹਿਲੇ ਸਿੰਘ ਦੂਜੇ ਅਤੇ ਸਿੰਘ ਤੀਜੇ ਨੰਬਰ ਤੇ ਰਹੇ ਜਿਨਾਂ ਨੂੰ 5100, 4100 ਅਤੇ 3100 ਰੁਪਏ ਦੇ ਨਗਦ ਇਨਾਮਾਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ । ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਪ੍ਰਵਾਸੀ ਭਾਰਤੀ ਵੀਰ ਕਬੱਡੀ ਖੇਡ ਪ੍ਰਮੋਟਰ ਰਾਜਾ ਕੰਗ ਯੂਕੇ, ਗੁਰਸਾਹਿਬ ਸਿੰਘ ਯੂਕੇ, ਅਮਨ ਸ਼ੇਰ ਗਿੱਲ ਯੂਕੇ, ਕੁਲਦੀਪ ਸਿੰਘ ਥਾਂਦੀ ਯੂਕੇ ਅਤੇ ਸੁਖਵਿੰਦਰ ਸਿੰਘ ਡੀ. ਐਸ. ਪੀ. ਵੱਲੋਂ ਕੀਤੀ ਗਈ । ਓਪਨ ਕਬੱਡੀ ਕੱਪ ਦੇ ਜੇਤੂ ਪਿੰਡ ਘਾਂਗਾ ਦੇ ਗੱਭਰੂਆਂ ਨੂੰ 71000 ਰੁਪਏ ਸਨਮਾਨ ਚਿੰਨ ਅਤੇ ਦੂਸਰੇ ਨੰਬਰ ਤੇ ਰਹੀ ਟੀਮ ਪਿੰਡ ਭਾਂਗਰ ਦੇ ਗੱਭਰੂਆਂ ਨੂੰ 51000 ਰੁਪਏ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ । ਮੁਕਾਬਲਿਆਂ ਚ ਬੈਸਟ ਰੇਡਰ ਅਜੇ ਖਿੜਕੀਆਂ, ਕਰਮਵੀਰ ਕੋਟ ਫਤੇ ਵਾਲਾ ਅਤੇ ਗੁਰਵਿੰਦਰ ਘਾਗਾ, ਸੁਰਜਨ ਬਣੇ ਬੈਸਟ ਜਾਫੀ ਨੂੰ 21000 ਦੇ ਨਗਦ ਇਨਾਮਾ ਅਤੇ ਸਨਮਾਨ ਚਿੰਨ੍ਹਾ ਨਾਲ ਸਨਮਾਨਿਤ ਕੀਤਾ ਗਿਆ । ਵੱਖ ਵੱਖ ਮੁਕਾਬਲਿਆਂ ਚ ਜੇਤੂ ਹੋਰਨਾ ਖਿਡਾਰੀਆਂ ਨੂੰ ਵੀ ਨਗਦ ਇਨਾਮਾਂ ਦੇ ਨਾਲ ਮਾਣ-ਸਨਮਾਨ ਕਰਕੇ ਹੋਰ ਵੀ ਮਿਹਨਤਾਂ ਮਾਰਨ ਦੇ ਸੱਦਾ ਦਿੱਤਾ ਗਿਆ । ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਸੁਖਬੀਰ ਸਿੰਘ ਹੁੰਦਲ ਸਰਪੰਚ ਪਿੰਡ ਚੂਚਕ ਵਿੰਡ ਦੀ ਟੀਮ ਵੱਲੋਂ ਸਮਰਪਿਤ ਹੋ ਕੇ ਸੇਵਾਵਾਂ ਨਿਭਾਈਆਂ ਗਈਆਂ। ਖੇਡ ਮੈਦਾਨ ਨੂੰ ਤਿਆਰ ਕਰਨ ਦੀ ਜੁਮੇਵਾਰੀ ਨੂੰ ਡਾ ਜਗਵਿੰਦਰ ਸਿੰਘ ਜੋਬਨ ਬਾਰੇ ਕੇ ਅਤੇ ਸਨਬੀਰ ਸਿੰਘ ਸਿੱਧੂ ਬਾਰੇ ਕਿ ਵੱਲੋਂ ਬਖੂਬੀ ਨਿਭਾਇਆ ਗਿਆ । ਖੇਡ ਮੇਲੇ ਵਿੱਚ ਹੋਰਨਾਂ ਤੋਂ ਇਲਾਵਾ ਲਖਬੀਰ ਸਿੰਘ ਐਸਐਸ ਪੀ ਦਫਤਰ ਵਾਲੇ, ਆਪ ਆਗੂ ਬੇਅੰਤ ਸਿੰਘ ਹਕੂਮਤ ਵਾਲਾ ਚੇਅਰਮੈਨ ਮਾਰਕਿਟ ਕਮੇਟੀ ਫਿਰੋਜ਼ਪੁਰ ਛਾਉਣੀ, ਆਪ ਸੂਬਾਈ ਮਹਿਲਾ ਆਗੂ ਬੀਬੀ ਭੁਪਿੰਦਰ ਕੌਰ ਸੰਧੂ ਵਸਤੀ ਭਾਗ ਸਿੰਘ, ਆਪ ਆਗੂ ਬੂਟਾ ਗੁਲਾਟੀ, ਜੱਟ ਭਾਈਚਾਰੇ ਦੇ ਆਗੂ ਸਿਮਰਜੀਤ ਸਿੰਘ ਜੰਗ ਭਾਜਪਾ ਆਗੂ ਦਵਿੰਦਰ ਬਜਾਜ ਹਰਿੰਦਰ ਸਿੰਘ ਕੁਲਦੀਪ ਸਿੰਘ ਨੰਦਾ ਇੰਦਰ ਗੁਪਤਾ ਭਗਵਾਨ ਸਿੰਘ ਘੁਣਾਲ ਸੇਠੀ ਜੋਲਾ ਸਿੰਘ ਹੈਪੀ ਭੱਟੀ, ਕਿਸਾਨ ਆਗੂ ਭੁਪਿੰਦਰ ਸਿੰਘ ਸੰਧੂ, ਕਿਸਾਨ ਆਗੂ ਸਾਰਜ ਸਿੰਘ ਬੰਬ, ਕਿਸਾਨ ਆਗੂ ਜੱਸਾ ਮਾਛੀਵਾੜਾ, ਮਨਦੀਪ ਸਿੰਘ ਜੋਨ ਆਦਿ ਇਲਾਕੇ ਦੇ ਵੱਡੀ ਗਿਣਤੀ ਚ ਨਾਮਵਰ ਹਸਤੀਆਂ ਪਹੁੰਚੀਆਂ । ਮੇਲੇ ਨੂੰ ਸਫ਼ਲ ਬਣਾਉਣ ਲਈ ਪ੍ਰੇਮਪਾਲ ਸਿੰਘ ਢਿੱਲੋਂ ਕੈਨੇਡਾ, ਸਨਬੀਰ ਸਿੰਘ ਸਿੱਧੂ ਕੈਨੇਡਾ, ਗੁਰਤੇਜ ਸਿੰਘ ਤੂਤ ਕੈਨੇਡਾ, ਬਲਕਰਨ ਸਿੰਘ ਜੰਗ ਕੈਨੇਡਾ, ਬਲਦੇਵ ਸਿੰਘ ਭੁੱਲਰ ਸਾਬਕਾ ਜ਼ਿਲ੍ਹਾ ਬੱਚਤ ਅਫਸਰ, ਪ੍ਰਗਟ ਸਿੰਘ ਸੋਢੇ ਵਾਲਾ, ਈਸ਼ਵਰ ਸ਼ਰਮਾ ਬਾਜ਼ੀਦਪੁਰ, ਗੁਰਪ੍ਰੀਤ ਸਿੰਘ ਭੰਬਾ ਲੰਡਾ, ਗੁਰਮੀਤ ਸਿੰਘ ਸਿੱਧੂ, ਲਖਵੀਰ ਸਿੰਘ ਉਪਲ ਵਕੀਲਾਂ ਵਾਲੀ, ਰਾਜਬੀਰ ਸਿੰਘ ਉਪਲ ਵਕੀਲਾਂ ਵਾਲੀ, ਕੁਲਦੀਪ ਸਿੰਘ, ਕੰਵਲਜੀਤ ਸਿੰਘ, ਤੇਜਿੰਦਰ ਸਿੰਘ, ਸਰਬਜੀਤ ਸਿੰਘ ਬੂਹ ਸਰਪੰਚ, ਸੋਹਣ ਸਿੰਘ ਸੋਢੀ, ਗੁਰਮੀਤ ਸਿੰਘ ਸਿੱਧੂ, ਜਗਵਿੰਦਰ ਸਿੰਘ ਜੋਸ਼ਨ, ਸੁਖਬੀਰ ਸਿੰਘ ਸਿੱਧੂ ਬਾਰੇ ਕੇ, ਐਡਵੋਕੇਟ ਜਗਮੀਤ ਸਿੰਘ ਸੰਧੂ ਮੱਲਵਾਲ, ਬਲਕਰਨ ਸਿੰਘ ਹਾਜੀ ਵਾਲਾ, ਬਲਵਿੰਦਰ ਸਿੰਘ ਪੱਪੂ ਕੋਤਵਾਲ, ਆਦਿ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ ।



