ਪਤਨੀ ਹੀ ਨਿਕਲੀ ਪਤੀ ਦੀ ਕਾਤਲ

Sri muktsar sahib ( balraj sidhu ) -9 ਜੂਨ ਦੀ ਰਾਤ ਨੂੰ ਜਿਸ ਵਿਅਕਤੀ ਸੁਖਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਬੁਰਜ ਸਿੱਧਵਾਂ ਨੇੜੇ ਮਲੋਟ ਦਾ ਕਤਲ ਹੋਇਆ ਸੀ ਉਸ ਦੀ ਕਾਤਲ ਉਸ ਦੀ ਪਤਨੀ ਪਰਮਿੰਦਰ ਕੌਰ ਹੀ ਨਿਕਲੀ । ਇਹ ਜਾਣਕਾਰੀ ਅੱਜ ਜਿਲਾ ਪੁਲਿਸ ਮੁਖੀ ਹਰਮਨਬੀਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ । ਪਰਮਿੰਦਰ ਕੌਰ ਨੇ ਆਪਣੇ ਪਤੀ ਨੂੰ ਖੁਦ ਹੀ ਹਥੌੜੀਆਂ ਮਾਰ ਕੇ ਕਤਲ ਕੀਤਾ ਸੀ ਤੇ ਫੇਰ ਥਾਣਾ ਕਬਰਵਾਲਾ ਵਿਖੇ ਆਪ ਹੀ ਇਸ ਘਟਨਾ ਦੀ ਸੂਚਨਾ ਦਿੱਤੀ ਤੇ ਮਾਮਲੇ ਨੂੰ ਲੁੱਟ ਖੋਹ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ।
CATEGORIES ਪੰਜਾਬ


