ਪੰਜਾਬ ਵਿੱਚ ਖੇਡਣ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਕੋਚ ਭਰਤੀ ਕੀਤੇ ਜਾਣਗੇ-ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ

ਕੈਬਨਿਟ ਮੰਤਰੀ ਨੇ ਮਲੋਟ ਵਿਖੇ ਹੋ ਰਹੀ ਪੰਜਾਬ ਲੇਵਲ ਦੀ ਚੈਪੀਅਨਸ਼ਿਪ ਦੀ ਕਰਵਾਈ ਸ਼ੁਰੂਆਤ

ਮਲੋਟ 2 ਮਾਰਚ

ਮਲੋਟ ਵਿਖੇ ਪੰਜ ਰੋਜ਼ਾ ਪੰਜਾਬ ਜੂਨੀਅਰ ਐਂਡ ਯੂਥ ਵੋਮੈਨ ਬੋਕਸਿੰਗ ਚੈਂਪੀਅਨਸ਼ਿਪ ਦੀ ਕੈਬਨਿਟ ਮੰਤਰੀ ਡਾਕਟਰ ਬਲਜੀਤ  ਕੌਰ  ਨੇ  ਬੀਤੇ ਦਿਨੀਂ ਸ਼ੁਰੂਆਤ  ਕਰਵਾਈ।

ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਤੋਂ 300 ਦੇ  ਕਰੀਬ  ਬੌਕਸਿੰਗ  ਖਿਡਾਰਨਾਂ  ਨੇ ਭਾਗ  ਲਿਆ  ਕੈਬਨਿਟ  ਮੰਤਰੀ  ਨੇ  ਇਸ ਚੈਂਪੀਅਨਸ਼ਿਪ  ਦੀ  ਸ਼ੁਰੂਆਤ  ਕਰਾਉਂਦੇ  ਹੋਏ  ਮੀਡੀਆ  ਨਾਲ ਗੱਲਬਾਤ  ਕਰਦੇ  ਕਿਹਾ  ਕੇ ਪੰਜਾਬ ਸਰਕਾਰ  ਦਾ  ਮੁੱਖ  ਟੀਚਾ ਹੈ  ਕਿ  ਨੌਜਵਾਨਾਂ ਨੂੰ ਖੇਡਾਂ  ਪ੍ਰਤੀ ਉਤਸ਼ਾਹਿਤ  ਕੀਤਾ  ਜਾਵੇ  ਅਤੇ  ਪਹਿਲੀ ਵਾਰ  ਪੰਜਾਬ  ਲੈਵਲ  ਦੀ  ਲੜਕੀਆਂ  ਦੀ  ਬੌਕਸਿੰਗ  ਚੈਂਪੀਅਨਸ਼ਿਪ  ਕਰਵਾਈ  ਜਾ  ਰਹੀ ਹੈ। 

ਉਨ੍ਹਾਂ ਕਿਹਾ ਕਿ ਆਉਣ  ਵਾਲੇ  ਸਮੇਂ  ਵਿਚ ਖੇਡਾਂ  ਨੂੰ  ਹੋਰ  ਪ੍ਰਫੁੱਲਿਤ  ਕਰਨ  ਲਈ  ਜਿੱਥੇ  ਖੇਡ  ਸਟੇਡੀਅਮ  ਬਣਾਏ ਜਾ ਰਹੇ ਹਨ  ਉੱਥੇ  ਨਵੇ ਕੋਚ  ਭਰਤੀ  ਕੀਤੇ  ਜਾਣਗੇ ਇਸ  ਮੌਕੇ  ਅਲੱਗ -ਅਲੱਗ  ਜ਼ਿਲ੍ਹਿਆਂ  ਤੋਂ  ਕੋਚ  ਤੋਂ  ਇਲਾਵਾ  ਜਗਤਾਰ  ਸਿੰਘ, ਕੌਸਲਰ ਹਰਮੇਲ  ਸਿੰਘ ਸੰਧੂ , ਜਸਮੇਲ  ਸਿੰਘ  ਸੰਧੂ, ਲਵ  ਬੱਤਰਾ, ਸਾਬਕਾ  ਕੌਸਲਰ ਸੁਰਮੁੱਖ  ਸਿੰਘ, ਵਿਕਰਾਂਤ ਖੁਰਾਣਾ, ਗੁਰਅਵਤਾਰ ਸਿੰਘ ਅਤੇ  ਪੀ.ਏ. ਅਰਸ਼ ਸਿੱਧੂ, ਪੀ ਏ  ਛਿੰਦਰ  ਪਾਲ  ਸਿੰਘ ਸ਼ਮਿਲ ਸਨ।

CATEGORIES
Share This

COMMENTS

Wordpress (0)
Disqus ( )
Translate