ਨਹਿਰਾਂ ਵਿੱਚ ਛੱਡਿਆ ਗਿਆ ਪਾਣੀ, ਪੜੋ ਪੂਰੀ ਜਾਣਕਾਰੀ

ਫਿਰੋਜ਼ਪੁਰ ਫੀਡਰ ਵਿੱਚ ਪਾਣੀ ਸਪਲਾਈ ਸਬੰਧੀ ਵੱਡੀ ਅਪਡੇਟ
ਫਿਰੋਜ਼ਪੁਰ 28 ਫਰਵਰੀ

ਪਿਛਲੇ ਕਈ ਦਿਨਾਂ ਤੋਂ ਫਿਰੋਜ਼ਪੁਰ ਫੀਡਰ Firozpur Feeder Canal ਦੇ ਨਵੀਨੀਕਰਨ ਦਾ ਕੰਮ ਚਲਦੇ ਹੋਣ ਕਾਰਨ ਵੱਡੇ ਪੱਧਰ ਤੇ ਨਹਿਰ ਬੰਦੀ Canal Closer ਕੀਤੀ ਗਈ ਸੀ। ਕਿਸਾਨ ਨਹਿਰਾਂ ਵਿੱਚ ਪਾਣੀ ਦੀ ਸਪਲਾਈ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ । ਪਹਿਲਾਂ ਇਹ ਪਾਣੀ 25 ਫਰਵਰੀ ਨੂੰ ਛੱਡੇ ਜਾਣ ਦੀ ਆਸ ਸੀ ਪਰ ਵਿਭਾਗ ਨਵੀਨੀਕਰਨ ਦੇ ਕਾਰਜ ਨੂੰ ਹਰ ਪੱਖੋਂ ਮੁਕੰਮਲ ਕਰਨ ਤੋਂ ਬਾਅਦ ਹੀ ਪਾਣੀ ਛੱਡਣਾ ਚਾਹੁੰਦਾ ਸੀ।

Firozpur Feeder Canal ਦੇ ਨਵੀਨੀਕਰਨ ਦੇ ਇਸ ਕਾਰਜ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ Bhagwant Singh Maan ਨੇ ਪਿਛਲੇ ਦਿਨੀ ਕੀਤਾ ਸੀ। ਇਸ Firozpur Feeder Canal ਨਹਿਰ ਦੇ ਨਵੀਨੀਕਰਨ ਤੇ 180 ਕਰੋੜ ਰੁਪਏ ਖਰਚ ਆਏ ਹਨ। ਇਸ Firozpur Feeder Canal ਦੇ ਨਵੀਨੀਕਰਨ ਤੋਂ ਬਾਅਦ ਨਹਿਰ ਦੀ ਪਾਣੀ ਦੀ ਸਮਰੱਥਾ 2700 ਕਿਊਸਿਕ ਵੱਧ ਗਈ ਹੈ। ਇਸ ਨਾਲ ਹੁਣ ਅਬੋਹਰ ਖੇਤਰ ਤੱਕ ਵਧੇਰੇ ਪਾਣੀ ਪਹੁੰਚੇਗਾ ਅਤੇ ਸਰਹੰਦ ਫੀਡਰ ਨਹਿਰ Sarhind Feeder Canal ਨੂੰ ਪੂਰਾ ਪਾਣੀ ਮਿਲ ਸਕੇਗਾ। ਇਸ ਨਾਲ ਬਾਰਬੰਦੀ ਤੋਂ ਵੀ ਛੁਟਕਾਰਾ ਮਿਲੇਗਾ।

ਇਸ ਸਮੇਂ ਜਿੱਥੇ ਕਿੰਨੂ ਦੇ ਬਾਗਾਂ Kinnow Orchard ਨੂੰ ਪਾਣੀ ਦੀ ਜਰੂਰਤ ਹੈ ਉੱਥੇ ਵਧੀ ਹੋਈ ਗਰਮੀ ਕਾਰਨ ਕਣਕ ਨੂੰ ਵੀ ਪਾਣੀ ਦੀ ਬਹੁਤ ਜਰੂਰਤ ਹੈ। ਅਜਿਹੇ ਵਿੱਚ ਕਿਸਾਨਾਂ ਲਈ ਚੰਗੀ ਖਬਰ ਆਈ ਹੈ ਕਿ ਫਿਰੋਜ਼ਪੁਰ ਫੀਡਰ Firozpur Feeder Canal ਵਿੱਚ ਹਰੀਕੇ ਹੈਡਵਰਕ Harike Headworks ਤੋਂ 28 ਫਰਵਰੀ ਦੀ ਸ਼ਾਮ ਨੂੰ ਪਾਣੀ ਛੱਡ ਦਿੱਤਾ ਗਿਆ ਹੈ। ਹਾਲਾਂਕਿ Firozpur Feeder Canal ਨਹਿਰ ਵਿੱਚ ਪਾਣੀ ਦੀ ਸਪਲਾਈ ਹੌਲੀ ਹੌਲੀ ਵਧੇਗੀ ਅਤੇ ਤਿੰਨ ਚਾਰ ਦਿਨਾਂ ਵਿੱਚ ਪਾਣੀ ਨੋਰਮਲ ਸਪਲਾਈ ਪੱਧਰ ਤੱਕ ਪਹੁੰਚੇਗਾ। ਇਹ ਪਾਣੀ ਲਗਭਗ ਦੋ ਦਿਨਾਂ ਬਾਅਦ ਅਬੋਹਰ ਖੇਤਰ ਵਿੱਚ ਪਹੁੰਚਣ ਦੀ ਆਸ ਹੈ । ਇਸ ਪਾਣੀ ਦੀ ਸਪਲਾਈ ਸ਼ੁਰੂ ਹੋਣ ਨਾਲ ਫਾਜਜ਼ਿਲਕਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਜਿਲ੍ਹਿਆਂ ਨੂੰ ਜਿੱਥੇ ਪਾਣੀ ਦੀ ਸਪਲਾਈ ਬਹਾਲ ਹੋਵੇਗੀ ਉੱਥੇ ਹੀ ਰਾਜਸਥਾਨ ਰਾਜਸਥਾਨ ਨੂੰ ਗੰਗ ਕਨਾਲ Gang Canal ਰਾਹੀਂ ਮਿਲਣ ਵਾਲੇ ਪਾਣੀ ਦੀ ਮਾਤਰਾ ਵੀ ਵਧੇਗੀ।

ਫਿਰੋਜ਼ਪੁਰ ਫੀਡਰ Firozpur Feeder Canal ਵਿੱਚ ਬੰਦੀ ਹੋਣ ਕਾਰਨ ਰਾਜਸਥਾਨ ਫੀਡਰ Rajasthan Feeder Canal ਵਿੱਚ ਵੀ ਪਾਣੀ ਦੀ ਸਪਲਾਈ ਘਟਾਈ ਗਈ ਸੀ। ਉਮੀਦ ਹੈ ਕਿ ਹੁਣ ਰਾਜਸਥਾਨ ਵੀ ਆਪਣੇ ਹਿੱਸੇ ਦੀ ਪਾਣੀ ਦੀ ਸਪਲਾਈ ਵਧਾਵੇਗਾ ਅਤੇ ਵੱਡੇ ਪੱਧਰ ਤੇ ਕਿਸਾਨਾਂ ਲਈ ਚੰਗੀ ਖਬਰ ਹੋਵੇਗੀ।

CATEGORIES
Share This

COMMENTS

Wordpress (0)
Disqus ( )
Translate