ਬਰਨਾਲਾ ਦੇ 14 ਸਾਲਾ ਹਿਮਾਂਕ ਗਰਗ ਨੇ ਬਣਾਇਆ ਵਿਸ਼ਵ ਰਿਕਾਰਡ, ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ

ਬਰਨਾਲਾ 3 ਫਰਵਰੀ। ਬਰਨਾਲਾ ਦੇ ਵਸਨੀਕ 14 ਸਾਲਾ ਹੋਣਹਾਰ ਵਿਦਿਆਰਥੀ ਹਿਮਾਂਕ ਗਰਗ ਨੇ ਅੰਤਰਰਾਸ਼ਟਰੀ ਰਿਕਾਰਡ ਪੁਸਤਕ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਬਰਨਾਲਾ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ।
      ਇਸ ਮਾਣਮੱਤੀ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਹਿਮਾਂਕ ਗਰਗ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਹੋਰ ਵੀ ਵੱਡੀਆਂ ਮੱਲਾਂ ਮਾਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅਜਿਹੇ ਵਿਦਿਆਰਥੀ ਬਾਕੀਆਂ ਲਈ ਪ੍ਰੇਰਨਾ ਸਰੋਤ ਹਨ।
ਓਨ੍ਹਾਂ ਹਿਮਾਂਕ ਗਰਗ ਦੇ ਪਿਤਾ ਸੰਜੀਵ ਗਰਗ, ਮਾਤਾ ਸ੍ਰੀਮਤੀ ਰਿਤੂ, ਅਧਿਆਪਕ ਅਸ਼ੀਸ਼ ਸਿੰਗਲਾ ਨੂੰ ਮੁਬਾਰਕਬਾਦ ਦਿੱਤੀ।
    ਓਨ੍ਹਾਂ ਕਿਹਾ ਕਿ ਬਰਨਾਲਾ ਦੇ ਹਿਮਾਂਕ ਨੇ ਵਿਸ਼ਵ ਰਿਕਾਰਡ ਬਣਾ ਕੇ ਸਿਰਫ਼ ਬਰਨਾਲਾ ਅਤੇ ਪੂਰੇ ਪੰਜਾਬ ਦਾ ਨਾਮ ਵਧਾਇਆ ਹੈ। ਹਿਮਾਂਕ ਗਰਗ ਨੇ ਸਿਰਫ਼ 43.05 ਸਕਿੰਟਾਂ ਵਿੱਚ ਚਾਰ ਅੰਕਾਂ ਨੂੰ ਦੋ ਅੰਕਾਂ ਨਾਲ ਭਾਗ ਦੇ 50 ਪ੍ਰਸ਼ਨ ਹੱਲ ਕਰਕੇ ਸਭ ਤੋਂ ਤੇਜ਼ ਹੱਲ ਕਰਨ ਦਾ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਓਨ੍ਹਾਂ ਹਿਮਾਂਕ ਗਰਗ ਨੂੰ ਪ੍ਰਸੰਸ਼ਾ ਪੱਤਰ ਨਾਲ ਸਨਮਾਨਿਤ ਕੀਤਾ।
      14 ਸਾਲਾ ਹਿਮਾਂਕ ਗਰਗ ਵਾਈ ਐੱਸ ਸਕੂਲ ਵਿੱਚ 10ਵੀਂ ਦਾ ਵਿਦਿਆਰਥੀ ਹੈ ਅਤੇ ਨਾਲ ਐਬੇਕਸ (ਮੈਂਟਲ ਮੈਥ) ਦੀ ਕੋਚਿੰਗ ਲੈ ਰਿਹਾ ਹੈ। ਹਿਮਾਂਕ ਗਰਗ ਦਾ ਕਹਿਣਾ ਹੈ ਕਿ ਉਹ ਹੁਣ ਗਿੰਨੀਜ਼ ਵਿਸ਼ਵ ਰਿਕਾਰਡ ਲਈ ਤਿਆਰੀ ਕਰ ਰਿਹਾ ਹੈ।

CATEGORIES
Share This

COMMENTS

Wordpress (0)
Disqus ( )
Translate