ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਨਗਰ ਕੀਰਤਨ ਵਿੱਚ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਨੇ ਕੀਤੀ ਸ਼ਿਰਕਤ

ਫਰੀਦਕੋਟ 1 ਫ਼ਰਵਰੀ। ਕੋਟਕਪੂਰਾ ਦੇ ਪ੍ਰੇਮ ਨਗਰ ਵਿਚ ਮਹਾਨ ਯੁੱਗ ਪੁਰਸ਼ ਗੁਰੂ ਰਵੀਦਾਸ ਜੀ ਦੇ 649 ਵੇਂ ਪ੍ਰਕਾਸ਼ ਦਿਹਾੜੇ ਦੇ ਪਾਵਨ ਅਵਸਰ ‘ਤੇ ਕੱਢੇ ਗਏ ਨਗਰ ਕੀਰਤਨ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਭਗਤ ਰਵੀਦਾਸ ਜੀ ਨੂੰ ਨਿਮਰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਭਗਤ ਰਵੀਦਾਸ ਜੀ ਦੀ ਬਾਣੀ ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ ਦਾ ਮਹਾਨ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਭਗਤ ਰਵੀਦਾਸ ਜੀ ਦੇ ਵਿਚਾਰ ਸਾਨੂੰ ਆਪਸੀ ਭੇਦਭਾਵ ਮਿਟਾ ਕੇ ਸਮਾਜਿਕ ਏਕਤਾ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਦੀ ਪ੍ਰੇਰਣਾ ਦਿੰਦੇ ਹਨ।

 ਸਪੀਕਰ ਸ. ਸੰਧਵਾਂ ਨੇ ਸੰਗਤ ਨਾਲ ਮਿਲ ਕੇ ਨਗਰ ਕੀਰਤਨ ਵਿੱਚ ਹਿੱਸਾ ਲਿਆ ਅਤੇ ਲੋਕਾਂ ਨੂੰ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।

ਇਸ ਮੌਕੇ ਮਨਪ੍ਰੀਤ ਸਿੰਘ ਧਾਲੀਵਾਲ ਪੀ ਆਰ.ਓ, ਕੇਵਲ ਸਿੰਘ ਮਾਂਡੀਆਂ ਮੁੱਖ ਸੇਵਾਦਾਰ, ਰਾਮ ਚੰਦ ਕਟਾਰੀਆ, ਨਰਿੰਦਰ ਰਾਠੌਰ, ਹੁਕਮ ਚੰਦ, ਕੁੰਦਨ ਲਾਲ ਮਾਰੋਹੀ, ਕੁਲਦੀਪ ਸਿੰਘ ਜੱਸਲ, ਦਰਸ਼ਨ ਸਿੰਘ ਭੱਟੀ, ਰਾਜ ਕੁਮਾਰ ਕੋਚਰ, ਰਵਿੰਦਰ ਕੁਮਾਰ, ਅਵਤਾਰ ਕ੍ਰਿਸ਼ਨ ਵਕੀਲ, ਪਰਵੀਨ ਕੁਮਾਰ ਆਰੋਧੀਆ, ਮੋਹਨ ਲਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।

CATEGORIES
Share This

COMMENTS

Wordpress (0)
Disqus ( )
Translate