ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਨੇ ਪਾਰਟੀ ਚੋਂ ਕੱਢਿਆ

ਬੀਤੇ ਦਿਨੀ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਦੇਣ ਵਾਲੇ ਦਿੱਤੇ ਬਿਆਨ ਤੋਂ ਬਾਅਦ ਲਗਾਤਾਰ ਨਵਜੋਤ ਕੌਰ ਸਿੱਧੂ ਚਰਚਾ ਵਿੱਚ ਸਨ। ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡਾ ਐਕਸ਼ਨ ਲੈਂਦਿਆਂ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਵਿੱਚੋਂ ਸਸਪੈਂਡ ਕਰ ਦਿੱਤਾ। ਹੁਣ ਵੇਖਣਾ ਇਹ ਹੋਵੇਗਾ ਕਿ ਨਵਜੋਤ ਕੌਰ ਸਿੱਧੂ ਜਾਂ ਨਵਜੋਤ ਸਿੱਧੂ ਦਾ ਇਸ ਮਾਮਲੇ ਤੋਂ ਬਾਅਦ ਕੀ ਬਿਆਨ ਆਉਂਦਾ ਹੈ। ਪਹਿਲਾਂ ਹੀ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਨਵਜੋਤ ਸਿੱਧੂ ਜਾਂ ਨਵਜੋਤ ਕੌਰ ਸਿੱਧੂ ਕੋਈ ਨਾ ਕੋਈ ਧਮਾਕਾ ਕਰਨਗੇ।

CATEGORIES
Share This

COMMENTS

Wordpress (0)
Disqus ( )
Translate