ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਵਲੋਂ ਨੌਵੇਂ ਪਾਤਸ਼ਾਹ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਦੇ ਪਤਵੰਤਿਆਂ ਨਾਲ ਮੀਟਿੰਗ
ਗੁ. ਧੋਬੜੀ ਸਾਹਿਬ ਆਸਾਮ ਤੋਂ ਚੱਲ ਕੇ 23 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਵਾਲੇ ਸ਼ਹੀਦੀ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਵੱਧ ਤੋਂ ਵੱਧ ਸੰਗਤ ਪੁੱਜੇ- ਐਡਵੋਕੇਟ ਧਾਮੀ
ਸ੍ਰੀ ਅਨੰਦਪੁਰ ਸਾਹਿਬ, 22 ਨਵੰਬਰ-
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ, ਸਰਪੰਚਾਂ, ਪੰਚਾਂ ਅਤੇ ਹੋਰ ਸਿੱਖ ਜਥੇਬੰਦੀਆਂ ਤੇ ਪਤਵੰਤਿਆਂ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਇਲਾਕਾ ਨਿਵਾਸੀਆਂ ਨੂੰ ਰਲ-ਮਿਲ ਕੇ ਜਥਿਆਂ ਦੇ ਰੂਪ ਵਿਚ ਵੱਧ ਤੋਂ ਵੱਧ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਦੱਸਿਆ ਕਿ ਨੌਵੇਂ ਪਾਤਸ਼ਾਹ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿਚ 21 ਅਗਸਤ ਨੂੰ ਗੁਰਦੁਆਰਾ ਧੂਬੜੀ ਸਾਹਿਬ (ਅਸਾਮ) ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ 20 ਸੂਬਿਆਂ ਦੇ ਵੱਖ-ਵੱਖ ਸ਼ਹਿਰਾਂ ਵਿਚੋਂ ਹੁੰਦਾ ਹੋਇਆ ਭਲ੍ਹਕੇ 23 ਨਵੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗਾ, ਜਿਸ ਦੇ ਭਾਵਭਿੰਨੇ ਸਵਾਗਤ ਲਈ ਇਲਾਕੇ ਦੀਆਂ ਸੰਗਤਾਂ ਨੂੰ ਵੱਧ ਚੜ੍ਹ ਕੇ ਪਹੁੰਚਣਾ ਚਾਹੀਦਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਇਲਾਕੇ ਦੇ ਪਤਵੰਤਿਆਂ ਨੂੰ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਵਿਆਪਕ ਪ੍ਰਬੰਧਾਂ ਅਤੇ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦੀ ਸ਼ਤਾਬਦੀ ਸਮਾਗਮਾਂ ਵਿਚ ਪੁੱਜਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਇਸ ਮੌਕੇ ਜਥੇਦਾਰ ਮੋਹਨ ਸਿੰਘ ਢਾਹੇ, ਸ. ਜਸਬੀਰ ਸਿੰਘ ਢੇਰ, ਸਰਕਲ ਪ੍ਰਧਾਨ ਸ. ਹਰਮੇਸ਼ ਸਿੰਘ ਕਾਨੂੰਗੋ, ਸ. ਕੁਲਵਿੰਦਰ ਸਿੰਘ ਬਹਿਣੀ ਸਰਪੰਚ, ਸ. ਬਾਦਲ ਸਿੰਘ ਬੱਸੀ, ਸ. ਕੁਲਬੀਰ ਸਿੰਘ ਅਸਮਾਨਪੁਰ, ਸ. ਨਿਰਮਲ ਸਿੰਘ ਹਰੀਵਾਲ, ਸ. ਸੁਰਿੰਦਰ ਮਟੌਰ, ਬਾਬਾ ਮਲਕੀਤ ਸਿੰਘ ਨਾਨਕਸਰ, ਸ. ਜਰਨੈਲ ਸਿੰਘ ਸੂਰੇਵਾਲ, ਸ. ਹਰਦੇਵ ਸਿੰਘ ਦੇਬੀ, ਸ. ਜਸਪਾਲ ਸਿੰਘ ਗੋਹਲਣੀ, ਸ. ਹਰਜੀਤ ਸਿੰਘ ਮਾਨ, ਸ. ਹਰਭਵਨ ਸਿੰਘ ਫੌਜੀ, ਸ. ਕਰਮ ਸਿੰਘ ਡੱਬਰੀ, ਸ. ਹਰਜੀਤ ਸਿੰਘ ਨੰਬਰਦਾਰ ਚੰਦਪੁਰ ਬੇਲਾ, ਸ. ਜੋਗਾ ਸਿੰਘ, ਮਾ. ਅਰਜਨ ਸਿੰਘ, ਸ. ਹਰਪਾਲ ਸਿੰਘ ਪਾਲ ਸਰਪੰਚ, ਸ. ਤਾਰਾ ਸਿੰਘ ਬੁਰਜ, ਸ. ਹਰਮੇਸ਼ ਸਿੰਘ ਬੁਰਜ, ਸ. ਗੁਰਬਚਨ ਸਿੰਘ ਲੋਧੀਪੁਰ, ਸ. ਦਵਿੰਦਰ ਸਿੰਘ ਢਿੱਲੋਂ, ਸ. ਗਗਨ ਸਿੰਘ, ਸ. ਹਰਮਿੰਦਰ ਸਿੰਘ ਅਗੰਮਪੁਰ, ਸ. ਅਵਤਾਰ ਸਿੰਘ ਤਾਰੀ ਨੰਗਲ, ਸ. ਤਰਲੋਚਨ ਸਿੰਘ, ਸ. ਜਰਨੈਲ ਸਿੰਘ ਭਾਉਵਾਲ, ਸ. ਗੁਰਦਿਆਲ ਸਿੰਘ ਬਹਿਲੂ, ਸ. ਦਿਲਬਾਗ ਸਿੰਘ ਜਿੰਦਬੜੀ ਅਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।



