ਕੈਬਨਿਟ ਮੰਤਰੀ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਲਾਭਪਾਤਰੀਆਂ ਨੂੰ ਮੁਆਵਜੇ ਸਬੰਧੀ 21.25 ਲੱਖ ਰੁਪਏ ਦੇ ਤਕਸੀਮ ਕੀਤੇ ਸੈਕਸ਼ਨ ਲੈਟਰ
ਲੰਬੀ/ਸ੍ਰੀ ਮੁਕਤਸਰ ਸਾਹਿਬ, 15 ਨਵੰਬਰ:
ਕੈਬਨਿਟ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਨੇ ਪਿਛਲੇ ਦਿਨੀਂ ਭਾਰੀ ਬਾਰਿਸ਼ ਨਾਲ ਘਰਾਂ ਅਤੇ ਫ਼ਸਲਾਂ ਦੇ ਨੁਕਸਾਨ ਦੇ ਮੁਆਵਜੇ ਸਬੰਧੀ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਤਕਰੀਬਨ 21 ਲੱਖ 25 ਹਜ਼ਾਰ ਰੁਪਏ ਦੀ ਰਾਸ਼ੀ ਦੇ ਸੈਕਸ਼ਨ ਲੈਟਰ ਜਾਰੀ ਕੀਤੇ।
ਕੈਬਨਿਟ ਮੰਤਰੀ ਵੱਲੋਂ ਹਲਕੇ ਦੇ ਪਿੰਡ ਫਤਿਹਪੁਰ ਮਨੀਆਂ, ਪੰਜਾਵਾ, ਚੰਨੂ, ਫੁੱਲੂ ਖੇੜਾ, ਵਣਵਾਲਾ ਅਤੇ ਕੱਖਾਂਵਾਲੀ ਦੇ 31 ਲਾਭਪਾਤਰੀਆਂ ਨੂੰ ਭਾਰੀ ਬਾਰਿਸ਼ ਨਾਲ ਹੋਏ ਘਰਾਂ ਦੇ ਨੁਕਸਾਨ ਸਬੰਧੀ ਵਿੱਤੀ ਸਹਾਇਤਾ ਵਜੋਂ 17 ਲੱਖ 20 ਹਜ਼ਾਰ ਰੁਪਏ ਸੈਕਸ਼ਨ ਲੈਟਰ ਜਾਰੀ ਕੀਤੇ ਅਤੇ ਇਸਦੇ ਨਾਲ ਹੀ ਪਿੰਡ ਮਾਹੂਆਣਾ ਅਤੇ ਤੱਪਾ ਖੇੜਾ ਦੇ 49 ਲਾਭਪਾਤਰੀਆਂ ਫ਼ਸਲਾਂ ਦੇ ਖਰਾਬੇ ਸਬੰਧੀ ਚਾਰ ਲੱਖ ਪੰਜ ਹਜ਼ਾਰ ਪੰਜ ਸੌ ਇਕਾਹਠ ਰੁਪਏ ਦੀ ਰਾਸ਼ੀ ਦੇ ਸੈਕਸ਼ਨ ਲੈਟਰ ਤਕਸੀਮ ਕੀਤੇ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਹੜ੍ਹਾਂ ਦੇ ਮੁਆਵਜੇ ਸਬੰਧੀ ਰਾਸ਼ੀ ਜਾਰੀ ਕਰਨ ਦਾ ਜੋ ਵਾਅਦਾ ਕੀਤਾ ਗਿਆ ਸੀ ਉਸ ਵਾਅਦੇ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਜੋ ਮਿਸ਼ਨ ‘ਚੜਦੀਕਲਾ’ ਸ਼ੁਰੂ ਕੀਤਾ ਗਿਆ ਸੀ, ਉਸ ਮਿਸ਼ਨ ਦਾ ਮਕਸਦ ਸੀ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਚੜਦੀਕਲਾ ਵਿੱਚ ਰੱਖਣਾ ਹੈ।
ਇਸ ਮੌਕੇ ਤੇ ਨਾਇਬ ਤਹਿਸੀਲਦਾਰ ਰੁਪਿੰਦਰ ਕੌਰ, ਪੀ.ਏ. ਟੋਨੀ ਭੁੱਲਰਵਾਲਾ, ਪੀ.ਏ. ਗੁਰਬਾਜ ਖੁੱਡੀਆਂ, ਗੁਰਬਾਜ ਸਿੰਘ ਬਣਵਾਲਾ, ਅਮਨਦੀਪ ਅਮਨਾ, ਕੁਲਵਿੰਦਰ ਸਰਪੰਚ ਮਨੀਆਵਾਲਾ, ਗੁਰਪ੍ਰੀਤ ਸਿੰਘ ਫੋਜੀ ਸਰਪੰਚ ਫੁੱਲੂ ਖੇੜਾ, ਦਿਆਲ ਸਿੰਘ, ਗੁਰਦਿਆਲ ਸਿੰਘ ਕੱਖਾਂਵਾਲੀ, ਸਰਪੰਚ ਧਿਆਨ ਸਿੰਘ ਕੱਖਾਂ ਵਾਲੀ, ਸਰਪੰਚ ਰਮੇਸ਼ ਪੰਜਾਵਾ, ਸੰਬੰਧਤ ਪਟਵਾਰੀ ਅਤੇ ਪੰਚ ਸਰਪੰਚ ਤੋਂ ਇਲਾਵਾ ਸਬੰਧਤ ਪਿੰਡਾਂ ਦੇ ਵਾਸੀ ਹਾਜ਼ਰ ਸਨ।



